(Source: ECI/ABP News/ABP Majha)
Ukraine-Russia War: ਯੁਕਰੇਨ ਤੋਂ ਭਾਰਤ ਪਰਤ ਰਹੇ ਵਿਦਿਆਰਥੀਆਂ ਦੀ ਢਾਲ ਬਣਿਆ ਤਿਰੰਗਾ, ਰੂਸੀ ਫੌਜ ਵੀ ਕਰ ਰਹੀ ਸਨਮਾਨ
Ukraine-Russia War: ‘ਹਿੰਦੁਸਤਾਨ’ ਦੀ ਸ਼ਾਨ 'ਤਿਰੰਗਾ' ਯੁੱਧਗ੍ਰਸਤ ਯੂਕਰੇਨ ਵਿੱਚ ਭਾਰਤੀ ਵਿਦਿਆਰਥੀਆਂ ਦੀ ਢਾਲ ਬਣਿਆ ਹੈ। ਯੂਕਰੇਨ ਵਿੱਚ ਜਿੱਥੇ ਹਰ ਪਾਸੇ ਡਰ ਦਾ ਮਾਹੌਲ ਬਣਿਆ ਹੋਇਆ ਹੈ
Ukraine-Russia War: ‘ਹਿੰਦੁਸਤਾਨ’ ਦੀ ਸ਼ਾਨ 'ਤਿਰੰਗਾ' ਯੁੱਧਗ੍ਰਸਤ ਯੂਕਰੇਨ ਵਿੱਚ ਭਾਰਤੀ ਵਿਦਿਆਰਥੀਆਂ ਦੀ ਢਾਲ ਬਣਿਆ ਹੈ। ਯੂਕਰੇਨ ਵਿੱਚ ਜਿੱਥੇ ਹਰ ਪਾਸੇ ਡਰ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਵੀ ਫਸੇ ਹੋਏ ਹਨ। ਹੁਣ ਤਿਰੰਗੇ ਦੇ ਪਰਛਾਵੇਂ ਵਿੱਚ ਉਹ ਸੁਰੱਖਿਅਤ ਆਪਣੇ ਵਤਨ ਪਰਤ ਰਹੇ ਹਨ। ਦੂਜੇ ਦੇਸ਼ਾਂ ਦੀਆਂ ਸਰਹੱਦਾਂ ’ਤੇ ਪੁੱਜਣ ਵਾਲੇ ਵਿਦਿਆਰਥੀਆਂ ਦੀਆਂ ਬੱਸਾਂ ਤੇ ਹੋਰ ਵਾਹਨਾਂ ’ਤੇ ਤਿਰੰਗੇ ਝੰਡੇ ਲਾਏ ਗਏ ਹਨ ਤਾਂ ਕਿ ਰੂਸ ਦੇ ਹਮਲਿਆਂ ਤੋਂ ਭਾਰਤੀ ਵਿਦਿਆਰਥੀ ਸੁਰੱਖਿਅਤ ਪਹੁੰਚ ਸਕਣ।
ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਹੁਕਮਾਂ ਦੀ ਕਾਪੀ ਵੀ ਚਿਪਕਾਈ ਗਈ ਹੈ। ਤਿਰੰਗੇ ਨੂੰ ਦੇਖ ਕੇ ਰੂਸੀ ਫੌਜ ਦੇ ਜਵਾਨ ਸਨਮਾਨ ਦਿਖਾ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਸੁਰੱਖਿਆ ਨਾਲ ਉਨ੍ਹਾਂ ਦੀ ਮੰਜ਼ਿਲ 'ਤੇ ਭੇਜ ਰਹੇ ਹਨ। ਭਾਰਤੀ ਝੰਡਾਬਰਦਾਰਾਂ ਨੂੰ ਕੱਢਣ ਵਿੱਚ ਰੂਸੀ ਫੌਜ ਵੀ ਮਦਦ ਕਰ ਰਹੀ ਹੈ। ਵਿਦਿਆਰਥੀ ਆਸ਼ੀਸ਼ ਨੌਟਿਆਲ ਨੇ ਦੱਸਿਆ ਕਿ ਭਾਰਤੀ ਝੰਡੇ ਨੂੰ ਦੇਖ ਕੇ ਬੱਸਾਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਸਤਿਕਾਰ ਨਾਲ ਜਾਣ ਦਿੱਤਾ ਜਾ ਰਿਹਾ ਹੈ।
ਸੰਕਟ ਵਿਚਾਲੇ ਯੁਕਰੇਨ ਤੋਂ ਹੁਣ ਤੱਕ ਦੋ ਫਲਾਈਟਾਂ ਰਾਹੀਂ 500 ਦੇ ਕਰੀਬ ਵਿਦਿਆਰਥੀ ਭਾਰਤ ਵਾਪਸ ਪਰਤੇ ਹਨ ਜਿਹਨਾਂ ਦੀਆਂ ਬੱਸਾਂ 'ਤੇ ਤਿਰੰਗਾ ਲਾਇਆ ਗਿਆ ਤਾਂ ਕਿ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਹੋ ਸਕੇ ।
ਆਪਰੇਸ਼ਨ ਗੰਗਾ ਤਹਿਤ ਘਰ ਵਾਪਸੀ-
ਯੂਕਰੇਨ ਵਿੱਚ ਫਸੇ 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦੀ ਦੂਜੀ ਉਡਾਣ ਐਤਵਾਰ ਤੜਕੇ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਦਿੱਲੀ ਹਵਾਈ ਅੱਡੇ 'ਤੇ ਪਹੁੰਚੀ। ਸਰਕਾਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਯੂਕਰੇਨ ਤੋਂ ਲਿਆਂਦੇ ਭਾਰਤੀਆਂ ਦਾ ਹਵਾਈ ਅੱਡੇ 'ਤੇ ਗੁਲਾਬ ਦੇ ਫੁੱਲ ਦੇ ਕੇ ਸਵਾਗਤ ਕੀਤਾ।
ਭਾਰਤ ਨੇ ਸ਼ਨੀਵਾਰ ਨੂੰ ਰੂਸੀ ਫੌਜ ਦੇ ਹਮਲੇ ਦੌਰਾਨ ਯੂਕਰੇਨ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ। ਪਹਿਲੀ ਨਿਕਾਸੀ ਉਡਾਣ ਏਆਈ 1944 ਬੁਖਾਰੇਸਟ ਤੋਂ 219 ਲੋਕਾਂ ਨੂੰ ਮੁੰਬਈ ਲੈ ਕੇ ਆਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੂਜੀ ਉਡਾਣ AI1942 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਐਤਵਾਰ ਤੜਕੇ 2.45 ਵਜੇ ਦਿੱਲੀ ਹਵਾਈ ਅੱਡੇ 'ਤੇ ਪਹੁੰਚੀ।
ਰੂਸ ਦੇ ਰਾਸ਼ਟਰਪਤੀ ਨੇ ਦਿੱਤੀ ਸੀ ਗਾਰੰਟੀ-
ਰੂਸ ਦੇ ਰਾਸ਼ਟਰਪਤੀ ਨੇ ਭਰੋਸਾ ਦਿੱਤਾ ਸੀ ਕਿ ਉਹ ਭਾਰਤੀ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣਗੇ। ਪੁਤਿਨ ਨੇ ਕਿਹਾ ਸੀ ਕਿ ਯੂਕਰੇਨ ਛੱਡਣ ਵਾਲੇ ਭਾਰਤੀਆਂ ਦੀ ਬੱਸ 'ਤੇ ਤਿਰੰਗਾ ਹੋਣਾ ਉਨ੍ਹਾਂ ਦੀ ਸੁਰੱਖਿਆ ਦੀ ਸਭ ਤੋਂ ਵੱਡੀ ਗਾਰੰਟੀ ਹੈ। ਪੁਤਿਨ ਨੇ ਕਿਹਾ ਸੀ ਕਿ ਤਿਰੰਗੇ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਅਤੇ ਬੱਸਾਂ ਨੂੰ ਰੂਸੀ ਫੌਜ ਵੱਲੋਂ ਸੁਰੱਖਿਅਤ ਢੰਗ ਨਾਲ ਸਰਹੱਦ ਤੱਕ ਪਹੁੰਚਾਇਆ ਜਾਵੇਗਾ ਅਤੇ ਕਿਸੇ ਨੂੰ ਰੋਕਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਮਨ ਕੀ ਬਾਤ 'ਚ ਪੀਐਮ ਮੋਦੀ ਨੇ ਕੀਤਾ ਚੋਰੀ ਹੋਈਆਂ ਮੂਰਤੀਆਂ ਦਾ ਜ਼ਿਕਰ, ਬੋਲੇ, ਮੂਰਤੀਆਂ ਨੂੰ ਵਾਪਸ ਲਿਆਉਣਾ, ਭਾਰਤ ਮਾਂ ਪ੍ਰਤੀ ਸਾਡਾ ਕਰਤੱਵ