ਨਵੀਂ ਦਿੱਲੀ: ਦੇਸ਼ 'ਚ ਪਿਛਲੇ ਕਈ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਮਹਾਰਾਸ਼ਟਰ ਸੂਬੇ ਦਾ ਖੁਫੀਆ ਵਿਭਾਗ ਕੁਝ ਨਾਮੀ ਭਾਰਤੀ ਹਸਤੀਆਂ ਦੇ ਕਿਸਾਨ ਅੰਦੋਲਨ ਨੂੰ ਲੈਕੇ ਟਵੀਟ ਕਰਨ ਦਾ ਦਬਾਅ ਪਾਉਣ ਦੇ ਇਲਜ਼ਾਮਾਂ ਸਬੰਧੀ ਜਾਂਚ ਕਰੇਗਾ। ਹਾਲਾਂਕਿ ਇਸ 'ਤੇ ਬੀਜੇਪੀ ਨੇ ਨਰਾਜ਼ਗੀ ਜ਼ਾਹਰ ਕਰਦਿਆਂ ਸੂਬਾ ਸਰਕਾਰ 'ਤੇ ਪਲਟਵਾਰ ਕੀਤਾ ਹੈ।

ਅਮਰੀਕੀ ਗਾਇਕਾ ਰਿਹਾਨਾ ਤੇ ਐਕਟੀਵਿਸਟ ਗ੍ਰੇਟਾ ਥਨਬਰਗ ਦੇ ਟਵੀਟ 'ਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਗਾਇਕਾ ਲਤਾ ਮੰਗੇਸ਼ਕਰ, ਕ੍ਰਿਕਟਰ ਵਿਰਾਟ ਕੋਹਲੀ, ਅਦਾਕਾਰ ਅਕਸ਼ੇ ਕੁਮਾਰ ਜਿਹੀਆਂ ਭਾਰਤੀ ਹਸਤੀਆਂ ਦੇ ਜਵਾਬ ਦੇਣ 'ਤੇ ਮਹਾਰਾਸ਼ਟਰ ਸਰਕਾਰ ਨੇ ਜਾਂਚ ਕਰਨ ਦੀ ਗੱਲ ਕਹੀ ਹੈ। ਇਸ 'ਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਖਤ ਪ੍ਰਤੀਕਿਰਿਆ ਵਿਅਕਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ 'ਚ ਹੁਣ ਦੇਸ਼ਭਗਤੀ ਗੁਨਾਹ ਹੋ ਗਈ ਹੈ।

महाराष्ट्र में अब देशभक्ति गुनाह हो गया है। लता मंगेशकर, सचिन तेंदुलकर, अक्षय कुमार, अजय देवगन इत्यादि द्वारा भारत के पक्ष में दिए गए बयानों के कारण इन सभी की महाराष्ट्र सरकार जांच करेगी!
यही है FDI-Foreign Destructive Ideology का प्रभाव@mangeshkarlata @sachin_rt @akshaykumar
— Prakash Javadekar (@PrakashJavdekar) February 8, 2021

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰਕੇ ਕਿਹਾ, 'ਮਹਾਰਾਸ਼ਟਰ 'ਚ ਹੁਣ ਦੇਸ਼ਭਗਤੀ ਗੁਨਾਹ ਹੋ ਗਿਆ ਹੈ। ਲਤਾ ਮੰਗੇਸ਼ਸ਼ਕਰ, ਸਚਿਨ ਤੇਂਦੁਲਕਰ, ਅਕਸ਼ੇ ਕੁਮਾਰ, ਅਜੇ ਦੇਵਗਨ ਆਦਿ ਵੱਲੋਂ ਭਾਰਤ ਦੇ ਪੱਖ 'ਚ ਦਿੱਤੇ ਬਿਆਨਾਂ ਕਾਰਨ ਇਨ੍ਹਾਂ ਸਭ ਦੀ ਮਹਾਰਾਸ਼ਟਰ ਸਰਕਾਰ ਜਾਂਚ ਕਰੇਗੀ! ਇਹੀ ਹੈ ਐਫਡੀਆਈ-ਫਾਰੇਨ ਡਿਸਟ੍ਰਿਕਟਿਵ ਆਇਡਿਓਲੌਜੀ ਦਾ ਪ੍ਰਭਾਵ।'

ਕੀ ਹੈ ਮਾਮਲਾ?

ਦੇਸ਼ 'ਚ ਚੱਲ ਰਿਹਾ ਕਿਸਾਨ ਅੰਦੋਲਨ ਵਿਦੇਸ਼ਾਂ 'ਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ 'ਤੇ ਵਿਦੇਸ਼ੀ ਹਸਤੀਆਂ ਦੇ ਟਵੀਟ ਤੋਂ ਬਾਅਦ ਭਾਰਤੀ ਹਸਤੀਆਂ ਨੇ ਉਨ੍ਹਾਂ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਾ ਦੇਣ ਦੀ ਸਲਾਹ ਦਿੱਤੀ। ਇਸ ਘਟਨਾ ਤੋਂ ਬਾਅਦ ਸੋਮਵਾਰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਕਿਹਾ ਕਿ ਖੁਫੀਆ ਏਜੰਸੀਆਂ ਜਾਂਚ ਕਰਨਗੀਆਂ ਕਿ ਕਿਤੇ ਕ੍ਰਿਕਟਰਸ ਤੇ ਫ਼ਿਲਮੀ ਸਿਤਾਰਿਆਂ ਨੇ ਬੀਜੇਪੀ ਦੇ ਦਬਾਅ 'ਚ ਆਕੇ ਟਵੀਟ ਤਾਂ ਨਹੀਂ ਕੀਤੇ?