ਮੋਦੀ ਦੇ ਮੰਤਰੀ ਨੂੰ ਅੰਦੋਲਨ 'ਚ ਨਜ਼ਰ ਨਹੀਂ ਆ ਰਹੇ ਕਿਸਾਨ, ਕਿਹਾ ਇਹ ਕੋਈ ਹੋਰ ਲੋਕ ਹਨ
ਕੇਂਦਰੀ ਮੰਤਰੀ ਵੀਕੇ ਸਿੰਘ ਨੇ ਕਿਹਾ ਕਿ ਅੰਦੋਲਨ ਦੀਆਂ ਤਸਵੀਰਾਂ 'ਚ ਦਿਖ ਰਹੇ ਕਈ ਲੋਕ ਕਿਸਾਨ ਨਹੀਂ ਲੱਗ ਰਹੇ।
ਨਵੀਂ ਦਿੱਲੀ: ਇਕ ਪਾਸੇ ਮੋਦੀ ਸਰਕਾਰ ਦੇ ਸੀਨੀਅਰ ਮੰਤਰੀ ਕਿਸਾਨ ਅੰਦੋਲਨ ਖਤਮ ਕਰਨ ਲਈ ਕਿਸਾਨ ਲੀਡਰਾਂ ਦੀਆਂ ਬੈਠਕਾਂ ਕਰਕੇ ਕਮੇਟੀ ਬਣਾਉਣ ਦੀ ਸਿਫਾਰਸ਼ ਕਰ ਰਹੇ ਹਨ। ਉੱਥੇ ਹੀ ਮੋਦੀ ਸਰਕਾਰ ਦੇ ਇਕ ਮੰਤਰੀ ਦਾ ਅਜਿਹਾ ਬਿਆਨ ਆਇਆ ਹੈ ਜਿਸ ਨਾਲ ਗੱਲ ਸੁਲਝਣ ਦੀ ਬਜਾਇ ਵਿਗੜ ਸਕਦੀ ਹੈ। ਮੰਤਰੀ ਨੂੰ ਕਿਸਾਨ ਅੰਦੋਲਨ ਦੀਆਂ ਤਸਵੀਰਾਂ ਤੋਂ ਅੰਦਾਜ਼ਾ ਹੋ ਰਿਹਾ ਕਿ ਇਹ ਲੋਕ ਕੋਈ ਹੋਰ ਹਨ।
ਕੇਂਦਰੀ ਮੰਤਰੀ ਵੀਕੇ ਸਿੰਘ ਨੇ ਕਿਹਾ ਕਿ ਅੰਦੋਲਨ ਦੀਆਂ ਤਸਵੀਰਾਂ 'ਚ ਦਿਖ ਰਹੇ ਕਈ ਲੋਕ ਕਿਸਾਨ ਨਹੀਂ ਲੱਗ ਰਹੇ। ਜੋ ਕੁਝ ਵੀ ਕੀਤਾ ਗਿਆ ਹੈ ਉਹ ਕਿਸਾਨਾਂ ਦੇ ਹਿੱਤ 'ਚ ਹੈ। ਉਨ੍ਹਾਂ ਕਿਹਾ ਕਿ ਅੰਦੋਲਨ 'ਚ ਉਹ ਕਿਸਾਨ ਨਹੀਂ ਹਨ ਜਿੰਨ੍ਹਾਂ ਨੂੰ ਇਨ੍ਹਾਂ ਕਾਨੂੰਨਾਂ ਤੋਂ ਕੋਈ ਦਿੱਕਤ ਹੈ, ਇਹ ਕੋਈ ਹੋਰ ਲੋਕ ਹਨ। ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਸਿੰਘ ਨੇ ਕਿਹਾ ਕਿ ਵਿਰੋਧੀਆਂ ਤੋਂ ਇਲਾਵਾ ਇਨ੍ਹਾਂ 'ਚ ਕਮਿਸ਼ਨ 'ਤੇ ਕੰਮ ਕਰਨ ਵਾਲੇ ਵੀ ਸ਼ਾਮਲ ਹਨ।
ਵੀਕੇ ਸਿੰਘ ਦੇ ਇਸ ਬਿਆਨ 'ਤੇ ਆਮ ਆਦਮੀ ਪਾਰਟੀ ਦੇ ਪਲਟਵਾਰ ਕੀਤਾ ਹੈ। ਆਪ ਨੇ ਆਪਣੇ ਟਵਿਟਰ ਹੈਂਡਲ ਤੋਂ ਲਿਖਿਆ ਕਿ ਕਿਸਾਨ ਦਿਖਣ ਲਈ ਕੀ ਉਨ੍ਹਾਂ ਨੂੰ ਆਪਣੇ ਹਲ ਤੇ ਬਲਦ ਲੈਕੇ ਆਉਣਾ ਚਾਹੀਦਾ ਸੀ।
Should they come with plough and oxen to appear like farmers? https://t.co/sdjOEjU9rE
— AAP (@AamAadmiParty) December 1, 2020
ਮੌਸਮ ਵਿਭਾਗ ਵੱਲੋਂ ਚੱਕਰਵਾਤ 'ਬੁਰੇਵੀ' ਦਾ ਐਲਾਨ, 4 ਦਸੰਬਰ ਨੂੰ ਇਨ੍ਹਾਂ ਚਾਰ ਸੂਬਿਆਂ 'ਚ ਮਚਾ ਸਕਦਾ ਤਬਾਹੀ
ਨਹੀਂ ਬਣੀ ਸਰਕਾਰ 'ਤੇ ਕਿਸਾਨਾਂ ਵਿਚਾਲੇ ਸਹਿਮਤੀ, ਸਰਕਾਰ ਵੱਲੋਂ ਦਿੱਤੇ ਪ੍ਰਸਤਾਵ ਨੂੰ ਠੋਕਰਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ