(Source: ECI/ABP News/ABP Majha)
Water crisis in India: ਪਾਣੀ ਦੀ ਬੂੰਦ-ਬੂੰਦ ਨੂੰ ਤਰਸਣਗੇ ਲੋਕ! ਭਾਰਤ ਦੀਆਂ ਨਦੀਆਂ ਬਾਰੇ ਸੰਯੁਕਤ ਰਾਸ਼ਟਰ ਦਾ ਵੱਡਾ ਖੁਲਾਸਾ
Water Crisis: ਦੱਸ ਦਈਏ ਕਿ ਪਾਣੀ ਦੀ ਸੰਕਟ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਅੰਦਰ ਦਿਖਾਈ ਦੇ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਦੁਨੀਆ ਦੀ 26 ਫੀਸਦੀ ਆਬਾਦੀ ਕੋਲ ਪੀਣਯੋਗ ਸਾਫ਼ ਪਾਣੀ ਨਹੀਂ ਹੈ
Water crisis in India: ਭਾਰਤ ਉੱਪਰ ਪਾਣੀ ਦੇ ਸੰਕਟ ਮੰਡਰਾ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਜ਼ ਨੇ ਚੇਤਾਵਨੀ ਦਿੱਤੀ ਹੈ ਕਿ ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰ ਦਾ ਨੁਕਸਾਨ ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਲਈ ਮਹੱਤਵਪੂਰਨ ਹਿਮਲਿਆ ’ਚੋਂ ਨਿਕਲਣ ਵਾਲੀਆਂ ਨਦੀਆਂ ਸਿੰਧ, ਗੰਗਾ ਤੇ ਬ੍ਰਹਮਪੁੱਤਰ ਵਿੱਚ ਪਾਣੀ ਦੇ ਵਹਾਅ ਨੂੰ ਘਟਾ ਸਕਦਾ ਹੈ। ਉਨ੍ਹਾਂ ਕਿਹਾ ਕਿ ਧਰਤੀ 'ਤੇ ਜੀਵਨ ਲਈ ਗਲੇਸ਼ੀਅਰ ਜ਼ਰੂਰੀ ਹਨ।
ਇਹ ਵੀ ਪੜ੍ਹੋ: ਫਿਨਲੈਂਡ ਦੇ ਲੋਕ ਹਨ ਸਭ ਤੋਂ ਖੁਸ਼... ਕੀ ਤੁਸੀਂ ਜਾਣਦੇ ਹੋ ਕਿ ਖੁਸ਼ੀ ਕਿਵੇਂ ਮਾਪੀ ਜਾਂਦੀ ਹੈ?
ਦੱਸ ਦਈਏ ਕਿ ਪਾਣੀ ਦੀ ਸੰਕਟ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਅੰਦਰ ਦਿਖਾਈ ਦੇ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਦੁਨੀਆ ਦੀ 26 ਫੀਸਦੀ ਆਬਾਦੀ ਕੋਲ ਪੀਣਯੋਗ ਸਾਫ਼ ਪਾਣੀ ਨਹੀਂ ਹੈ, ਜਦੋਂਕਿ 46 ਫੀਸਦੀ ਲੋਕ ਬੁਨਿਆਦੀ ਸਫ਼ਾਈ ਸਹੂਲਤਾਂ ਤੋਂ ਵਾਂਝੇ ਹਨ। ਇਹ ਰਿਪੋਰਟ ਸੰਯੁਕਤ ਰਾਸ਼ਟਰ ਦੀ 45 ਸਾਲਾਂ ਤੋਂ ਵੱਧ ਸਮੇਂ ਮਗਰੋਂ ਪਾਣੀ ਬਾਰੇ ਹੋਣ ਵਾਲੀ ਪਹਿਲੀ ਵੱਡੀ ਕਾਨਫਰੰਸ ਦੀ ਪੂਰਬ ਸੰਧਿਆ ’ਤੇ ਜਾਰੀ ਕੀਤੀ ਗਈ ਹੈ।
ਸੰਯੁਕਤ ਰਾਸ਼ਟਰ ਵਿਸ਼ਵ ਜਲ ਵਿਕਾਸ ਰਿਪੋਰਟ-2023 ਵਿੱਚ ਸਾਲ 2030 ਤੱਕ ਸਾਰੇ ਲੋਕਾਂ ਦੀ ਸਾਫ਼ ਪਾਣੀ ਤੇ ਸਵੱਛਤਾ ਤੱਕ ਪਹੁੰਚ ਯਕੀਨੀ ਬਣਾਉਣ ਦੇ ਯੂਐੱਨ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਚੁੱਕੇ ਜਾਣ ਵਾਲੇ ਜ਼ਰੂਰੀ ਕਦਮਾਂ ਬਾਰੇ ਵੀ ਸਪੱਸ਼ਟ ਤਸਵੀਰ ਪੇਸ਼ ਕੀਤੀ ਗਈ ਹੈ। ਰਿਪੋਰਟ ਦੇ ਐਡੀਟਰ-ਇਨ-ਚੀਫ ਰਿਚਰਡ ਕੌਨਰ ਨੇ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਦਾ ਪ੍ਰਤੀ ਸਾਲ 600 ਅਰਬ ਅਮਰੀਕੀ ਡਾਲਰ ਤੋਂ ਇੱਕ ਖਰਬ ਅਮਰੀਕੀ ਡਾਲਰ ਤੱਕ ਦਾ ਖ਼ਰਚਾ ਹੈ।
ਕੌਨਰ ਨੇ ਕਿਹਾ ਕਿ ਇਸ ਸਬੰਧੀ ਸਭ ਤੋਂ ਅਹਿਮ ਨਿਵੇਸ਼ਕਾਂ, ਫਾਇਨਾਂਸਰਾਂ, ਸਰਕਾਰਾਂ ਤੇ ਜਲਵਾਯੂ ਤਬਦੀਲੀ ਇਕਾਈਆਂ ਨਾਲ ਭਾਈਵਾਲੀ ਕਾਇਮ ਕਰਨਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੈਸਾ ਵਾਤਾਵਰਨ ਨੂੰ ਕਾਇਮ ਰੱਖਣ ਦੇ ਢੰਗ-ਤਰੀਕਿਆਂ ਵਿੱਚ ਲਗਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੋ ਅਰਬ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਕੋਲ ਪੀਣਯੋਗ ਸਾਫ਼ ਪਾਣੀ ਨਹੀਂ ਹੈ।
ਇਹ ਵੀ ਪੜ੍ਹੋ: ਹੁਣ ਅਮਰੀਕਾ 'ਚ ਟੂਰਿਸਟ ਵੀਜ਼ੇ 'ਤੇ ਮਿਲੇਗੀ ਨੌਕਰੀ, USCIS ਨੇ ਦਿੱਤੀ ਇਜਾਜ਼ਤ!