ਪੜਚੋਲ ਕਰੋ
Advertisement
(Source: ECI/ABP News/ABP Majha)
Unlock 4.0 Guidelines:ਕੋਈ ਵੀ ਸੂਬਾ ਆਪਣੀ ਮਰਜ਼ੀ ਨਾਲ ਨਹੀਂ ਲਾ ਸਕਦਾ ਲੌਕਡਾਊਨ, ਧਾਰਮਿਕ ਅਤੇ ਰਾਜਨੀਤਿਕ ਇੱਕਠ 'ਚ ਢਿੱਲ
Unlock 4.0: ਕੇਂਦਰ ਸਰਕਾਰ ਨੇ ਅਨਲੌਕ-4 ਦੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ।ਜਿਸ ਦੇ ਤਹਿਤ ਲੌਕਡਾਊਨ 'ਚ ਥੋੜੀ ਹੋਰ ਢਿੱਲ ਦਿੱਤੀ ਗਈ ਹੈ।ਆਓ ਜਾਣਦੇ ਹਾਂ ਕਿ ਅਨਲੌਕ-4 'ਚ ਕੀ ਕੁੱਝ ਖੁੱਲ੍ਹੇਗਾ ਅਤੇ ਕੀ ਕੁੱਝ ਰਹੇਗਾ ਬੰਦ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅਨਲੌਕ-4 ਦੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ।ਜਿਸ ਦੇ ਤਹਿਤ ਲੌਕਡਾਊਨ 'ਚ ਥੋੜੀ ਹੋਰ ਢਿੱਲ ਦਿੱਤੀ ਗਈ ਹੈ।ਆਓ ਜਾਣਦੇ ਹਾਂ ਕਿ ਅਨਲੌਕ-4 'ਚ ਕੀ ਕੁੱਝ ਖੁੱਲ੍ਹੇਗਾ ਅਤੇ ਕੀ ਕੁੱਝ ਰਹੇਗਾ ਬੰਦ।
30 ਸਤੰਬਰ ਤੱਕ ਸਕੂਲ ਕਾਲਜ ਰਹਿਣਗੇ ਬੰਦ
- ਗ੍ਰਹਿ ਮੰਤਰਾਲੇ ਦੇ ਆਦੇਸ਼ਾ ਮੁਤਾਬਿਕ ਸਕੂਲ, ਕਾਲਜ ਅਤੇ ਵਿਦਿਅਕ ਅਦਾਰੇ 30 ਸਤੰਬਰ ਤੱਕ ਬੰਦ ਰਹਿਣਗੇ।ਹਾਲਾਂਕਿ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ।9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀ ਸਕੂਲ ਜਾ ਸਕਦੇ ਹਨ ਜੇਕਰ ਉਨ੍ਹਾਂ ਦੀ ਮਰਜ਼ੀ ਹੈ ਤਾਂ ਇਸ ਸਬੰਧੀ ਗ੍ਰਹਿ ਮੰਤਰਾਲੇ ਗਾਈਡਲਾਈਨਜ਼ ਜਾਰੀ ਕਰੇਗਾ।
- ਕੁਝ ਸ਼ਰਤਾਂ ਦੇ ਨਾਲ ਦੇਸ਼ ਭਰ 'ਚ ਮੈਟਰੋ ਮੁੜ 7 ਸਤੰਬਰ ਤੋਂ ਰਫ਼ਤਾਰ ਫੜ੍ਹੇਗੀ।ਇਸ ਸਬੰਧੀ ਵੀ ਕੇਂਦਰ ਸਰਕਾਰ ਵਲੋਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾਣਗੀਆਂ।
- ਸੋਸ਼ਲ, ਵਿਦਿਅਕ, ਸਪੋਰਟਸ, ਮੰਨੋਰੰਜਨ, ਸਭਿਆਚਾਰਕ, ਧਾਰਮਿਕ ਅਤੇ ਰਾਜਨੀਤਿਕ ਇੱਕਠ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।ਪਰ ਇਸ ਵਿੱਚ ਸਿਰਫ 100 ਤੋਂ ਵੱਧ ਲੋਕ ਸ਼ਾਮਲ ਨਹੀਂ ਹੋ ਸਕਦੇ।ਇਹ 21 ਸਤੰਬਰ ਤੋਂ ਲਾਗੂ ਹੋਵੇਗਾ ਅਤੇ ਕਿਸੇ ਵੀ ਰੈਲੀ 'ਚ ਸ਼ਾਮਲ ਹੋਣ ਲਈ ਮਾਸਕ ਪਾਉਣਾ, ਸੈਨੀਜਾਇਜ਼ ਕਰਨਾ, ਹੈਂਡ ਵਾਸ਼,ਥਰਮਲ ਸਕਰੀਨਿੰਗ ਆਦਿ ਲਾਜ਼ਮੀ ਹੋਏਗਾ।
- 20 ਸਤੰਬਰ ਤੱਕ ਵਿਆਹਵਾਂ 'ਚ 50 ਵਿਅਕਤੀਆਂ ਨੂੰ ਅਤੇ ਸੰਸਕਾਰ ਤੇ 20 ਲੋਕਾਂ ਨੂੰ ਜਾਣ ਦੀ ਹੀ ਮਿਲੇਗੀ ਇਜਾਜ਼ਤ।21 ਸਤੰਬਰ ਤੋਂ ਇਨ੍ਹਾਂ 'ਚ ਵੀ 100 ਲੋਕਾਂ ਨੂੰ ਇਜਾਜ਼ਤ ਮਿਲ ਜਾਵੇਗੀ।
- ਸਿਨੇਮਾ ਹਾਲ, ਸਵਿਮਿੰਗ ਪੂਲ, ਪਾਰਕ, ਥੀਏਟਰ ਆਦਿ ਬੰਦ ਰਹਿਣਗੇ।ਹਾਲਾਂਕਿ ਓਪਨ ਥੀਏਟਰਜ਼ ਨੂੰ 21 ਸਤੰਬਰ ਤੋਂ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ।
- ਅੰਤਰਰਾਜੀ ਯਾਨੀ ਇੰਟਰ ਸਟੇਟੇ ਅਤੇ ਰਾਜ ਦੇ ਅੰਦਰ ਆਵਾਜਾਈ ਤੇ ਕੋਈ ਰੋਕ ਨਹੀਂ ਹੋਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement