ਦੇਸ਼ 'ਚ 'ਅਨਲੌਕ-5' ਦੀ ਹੋਈ ਸ਼ੁਰੂਆਤ, ਵਿਸਥਾਰ 'ਚ ਜਾਣੋ ਕੀ ਕੁਝ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ?
ਕੰਪਨੀਆਂ ਦੇ ਪੱਧਰ 'ਤੇ ਹੋਣ ਵਾਲੀਆਂ ਪ੍ਰਦਰਸ਼ਨੀਆਂ ਨੂੰ 15 ਅਕਤੂਬਰ ਤੋਂ ਕਰਨ ਦੀ ਇਜਾਜ਼ਤ ਹੋਵੇਗੀ। ਇਸ ਲਈ ਮਾਪਦੰਡ ਸੰਚਾਲਨ ਪ੍ਰਕਿਰਿਆ ਜਾਰੀ ਕੀਤੀ ਜਾਵੇਗੀ।
ਦੇਸ਼ 'ਚ ਅੱਜ ਤੋਂ 'ਅਨਲੌਕ-5' ਦੀ ਸ਼ੁਰੂਆਤ ਹੋ ਗਈ ਹੈ। ਗ੍ਰਹਿ ਮੰਤਰਾਲੇ ਨੇ ਬੁੱਧਵਾਰ 'ਅਨਲੌਕ-5' ਲਈ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਹਨ। ਅਨਲੌਕ 5 'ਚ 15 ਅਕਤੂਬਰ ਤੋਂ ਸਿਨੇਮਾ ਹਾਲ, ਥੀਏਟਰ ਖੋਲ੍ਹੇ ਜਾ ਸਕਦੇ ਹਨ। ਹਾਲ ਹੀ 'ਚ 50 ਫੀਸਦ ਸੀਟ 'ਤੇ ਹੀ ਦਰਸ਼ਕ ਹੋਣਗੇ। ਗਾਈਡਲਾਈਨਸ ਮੁਤਾਬਕ, ਖਿਡਾਰੀਆਂ ਲਈ ਸਵਿਮਿੰਗ ਪੂਲ ਖੋਲ੍ਹੇ ਜਾਣਗੇ।
ਜਾਣੋ ਅਨਲੌਕ-5 ਨਾਲ ਜੁੜੀਆਂ 10 ਵੱਡੀਆਂ ਗੱਲਾਂ:
1. ਕੰਪਨੀਆਂ ਦੇ ਪੱਧਰ 'ਤੇ ਹੋਣ ਵਾਲੀਆਂ ਪ੍ਰਦਰਸ਼ਨੀਆਂ ਨੂੰ 15 ਅਕਤੂਬਰ ਤੋਂ ਕਰਨ ਦੀ ਇਜਾਜ਼ਤ ਹੋਵੇਗੀ। ਇਸ ਲਈ ਮਾਪਦੰਡ ਸੰਚਾਲਨ ਪ੍ਰਕਿਰਿਆ ਜਾਰੀ ਕੀਤੀ ਜਾਵੇਗੀ।
2. ਸਕੂਲਾਂ ਤੇ ਕੋਚਿੰਗ ਸੈਂਟਰਾਂ ਨੂੰ ਖੋਲ੍ਹਣ ਨੂੰ ਲੈ ਕੇ 15 ਅਕਤੂਬਰ ਤੋਂ ਬਾਅਦ ਸੂਬਾ ਸਰਕਾਰਾਂ ਆਪਣੇ ਹਿਸਾਬ ਨਾਲ ਫੈਸਲਾ ਕਰ ਸਕਣਗੀਆਂ।
3. ਮਨੋਰੰਜਨ ਪਾਰਕ ਤੇ ਇਸੇ ਤਰ੍ਹਾਂ ਦੇ ਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਸ ਲਈ ਸਿਹਤ ਤੇ ਪਰਿਵਾਰ ਕਲਿਆਨ ਮੰਤਰਾਲੇ ਪਰਾਮਰਸ਼ ਜਾਰੀ ਕਰੇਗਾ।
4. ਸਿਨੇਮਾ, ਥੀਏਟਰ ਤੇ ਮਲਟੀਪਲੈਕਸਾਂ ਨੂੰ ਉਨ੍ਹਾਂ ਦੇ ਬੈਠਣ ਦੀ ਸਮਰੱਥਾ ਦੇ 50 ਪ੍ਰਤੀਸ਼ਤ ਦੇ ਨਾਲ ਖੋਲ੍ਹਿਆ ਜਾ ਸਕਦਾ ਹੈ।
5. ਸਮਾਜਿਕ, ਵਿੱਦਿਅਕ, ਖੇਡ, ਮਨੋਰੰਜਨ, ਸੰਸਕ੍ਰਿਤਕ, ਧਾਰਮਿਕ, ਸਿਆਸੀ ਤੇ ਹੋਰ ਕਾਰਜਕ੍ਰਮ 'ਚ ਸਿਰਫ 100 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ।
6. ਭਾਰਤ ਸਰਕਾਰ ਨੇ ਕੰਟੇਨਮੈਂਟ ਜ਼ੋਨ 'ਚ ਜਾਰੀ ਸਖਤ ਲੌਕਡਾਊਨ ਨੂੰ 31 ਅਕਤੂਬਰ ਤਕ ਵਧਾ ਦਿੱਤਾ ਹੈ।
7. ਗ੍ਰਹਿ ਮੰਤਰਾਲੇ ਦੀ ਸਹਿਮਤੀ ਵਾਲੀਆਂ ਉਡਾਣਾਂ ਤੋਂ ਇਲਾਵਾ ਹਰ ਤਰ੍ਹਾਂ ਦੀ ਅੰਤਰ ਰਾਸ਼ਟਰੀ ਉਡਾਣਾਂ 'ਤੇ ਫਿਲਹਾਲ ਪਾਬੰਦੀ ਰਹੇਗੀ।
8. ਸੂਬੇ ਦੇ ਬਾਹਰ ਕਿਸੇ ਵਿਅਕਤੀ ਦੇ ਕਿਸੇ ਵੀ ਤਰ੍ਹਾਂ ਦੀ ਆਵਾਜਾਈ 'ਤੇ ਰੋਕ ਨਹੀਂ ਹੋਵੇਗੀ।
9. ਖਿਡਾਰੀਆਂ ਦੀ ਟ੍ਰੇਨਿੰਗ ਲਈ ਉਪਯੋਗ ਕੀਤੇ ਜਾ ਰਹੇ ਸਵਿਮਿੰਗ ਪੂਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ।
10. 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ, ਦੂਜੀਆਂ ਬਿਮਾਰੀਆਂ ਤੋਂ ਪੀੜਤ ਲੋਕ, ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰ 'ਚ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਯੋਗੀ ਸਰਕਾਰ 'ਤੇ ਰਾਹੁਲ ਗਾਂਧੀ ਦਾ ਤਨਜ, ਕਿਹਾ ਧੀਆਂ 'ਤੇ ਜ਼ੁਲਮ ਤੇ ਸੀਨਾਜ਼ੋਰੀ ਦਾ ਦੌਰ
ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ 25 ਮਾਰਚ ਤੋਂ ਲਿਆਂਦੇ ਗਏ ਲੌਕਡਾਊਨ ਤੋਂ ਬਾਅਦ ਤੋਂ ਇਹ ਸਾਰੀਆਂ ਗਤੀਵਿਧੀਆਂ ਬੰਦ ਸਨ। ਬਿਆਨ 'ਚ ਕਿਹਾ ਗਿਆ ਕਿ ਇਹ ਨਵੇਂ ਦਿਸ਼ਾ-ਨਿਰਦੇਸ਼ ਸੂਬਿਆਂ 'ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪ੍ਰਾਪਤ ਫੀਡਬੈਕ ਦੇ ਆਧਾਰ 'ਤੇ ਹੈ ਤੇ ਇਸ ਲਈ ਸਬੰਧਤ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਨਾਲ ਵਿਆਪਕ ਪਰਾਮਰਸ਼ ਕੀਤਾ ਗਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ