ਪੜਚੋਲ ਕਰੋ
ਮੋਦੀ ਸਰਕਾਰ ਨੂੰ ਪਤਾ ਹੀ ਨਹੀਂ, ਚੁੱਪ-ਚੁਪੀਤੇ ਪਾਕਿਸਤਾਨ ਪਹੁੰਚੀ ਭਾਰਤੀ ਕਬੱਡੀ ਟੀਮ
ਮੋਦੀ ਸਰਕਾਰ ਨੂੰ ਪਤਾ ਹੀ ਨਹੀਂ ਪਰ ਚੁੱਪ-ਚੁਪੀਤੇ ਭਾਰਤੀ ਟੀਮ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਲਈ ਪਾਕਿਸਤਾਨ ਪਹੁੰਚ ਗਈ ਹੈ। ਸਰਕਾਰ ਨੂੰ ਇਸ ਦਾ ਪਤਾ ਮੀਡੀਆ ਵਿੱਚ ਖਬਰਾਂ ਆਉਣ ਮਗਰੋਂ ਲੱਗਾ। ਇਸ ਦੇ ਨਾਲ ਹੀ ਵਿਵਾਦ ਖੜ੍ਹਾ ਹੋ ਗਿਆ ਹੈ। ਖੇਡ ਮੰਤਰਾਲੇ, ਵਿਦੇਸ਼ ਮੰਤਰਾਲੇ ਤੇ ਕੌਮੀ ਫੈਡਰੇਸ਼ਨ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਅਥਲੀਟ ਨੂੰ ਮੁਕਾਬਲੇ ਲਈ ਗੁਆਂਢੀ ਮੁਲਕ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ। ਹੁਣ ਸਵਾਲ ਉੱਠ ਰਿਹਾ ਹੈ ਕਿ ਜੇ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਤਾਂ ਖਿਡਾਰੀਆਂ ਨੂੰ ਵੀਜ਼ੇ ਕਿਵੇਂ ਮਿਲ ਗਏ।

ਨਵੀਂ ਦਿੱਲੀ: ਮੋਦੀ ਸਰਕਾਰ ਨੂੰ ਪਤਾ ਹੀ ਨਹੀਂ ਪਰ ਚੁੱਪ-ਚੁਪੀਤੇ ਭਾਰਤੀ ਟੀਮ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਲਈ ਪਾਕਿਸਤਾਨ ਪਹੁੰਚ ਗਈ ਹੈ। ਸਰਕਾਰ ਨੂੰ ਇਸ ਦਾ ਪਤਾ ਮੀਡੀਆ ਵਿੱਚ ਖਬਰਾਂ ਆਉਣ ਮਗਰੋਂ ਲੱਗਾ। ਇਸ ਦੇ ਨਾਲ ਹੀ ਵਿਵਾਦ ਖੜ੍ਹਾ ਹੋ ਗਿਆ ਹੈ। ਖੇਡ ਮੰਤਰਾਲੇ, ਵਿਦੇਸ਼ ਮੰਤਰਾਲੇ ਤੇ ਕੌਮੀ ਫੈਡਰੇਸ਼ਨ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਅਥਲੀਟ ਨੂੰ ਮੁਕਾਬਲੇ ਲਈ ਗੁਆਂਢੀ ਮੁਲਕ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ। ਹੁਣ ਸਵਾਲ ਉੱਠ ਰਿਹਾ ਹੈ ਕਿ ਜੇ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਤਾਂ ਖਿਡਾਰੀਆਂ ਨੂੰ ਵੀਜ਼ੇ ਕਿਵੇਂ ਮਿਲ ਗਏ। ਦੱਸ ਦਈਏ ਕਿ ਲਾਹੌਰ ਵਿੱਚ ਸਥਿਤ ਪੰਜਾਬ ਫੁਟਬਾਲ ਸਟੇਡੀਅਮ ’ਚ ਅੱਜ ਸ਼ੁਰੂ ਹੋਣ ਵਾਲੀ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਭਾਰਤ ਤੋਂ ਟੀਮ ਵਾਹਗਾ ਸਰਹੱਦ ਰਾਹੀਂ ਸ਼ਨਿਚਰਵਾਰ ਨੂੰ ਲਾਹੌਰ ਪਹੁੰਚੀ। ਪਾਕਿਸਤਾਨ ਵੱਲੋਂ ਪਹਿਲੀ ਵਾਰ ਵਿਸ਼ਵ ਪੱਧਰੀ ਕਬੱਡੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਅੱਜ ਲਾਹੌਰ ’ਚ ਸ਼ੁਰੂ ਹੋਣ ਵਾਲੀ ਇਸ ਵਿਸ਼ਵ ਚੈਂਪੀਅਨਸ਼ਿਪ ਦੇ ਕੁਝ ਮੈਚ ਫੈਸਲਾਬਾਦ ਤੇ ਗੁਜਰਾਤ ’ਚ ਵੀ ਹੋਣਗੇ। ਭਾਰਤੀਆਂ ਦੇ ਲਾਹੌਰ ਪਹੁੰਚਣ ਦੀਆਂ ਤਸਵੀਰਾਂ ਤੇ ਫੁਟੇਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਉਧਰ, ਭਾਰਤ ਦੇ ਖੇਡ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਸਰਕਾਰ ਨੇ ਕਿਸੇ ਅਥਲੀਟ ਨੂੰ ਇਸ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਲਈ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ। ਅਧਿਕਾਰੀਆਂ ਨੇ ਦੱਸਿਆ, ‘‘ਖੇਡ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਨੇ ਕਿਸੇ ਟੀਮ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜੋ ਕੌਮਾਂਤਰੀ ਪੱਧਰ ਦੇ ਮੁਕਾਬਲੇ ’ਚ ਦੇਸ਼ ਦੀ ਨੁਮਾਇੰਦਗੀ ਕਰਨ ਲਈ ਲੋੜੀਂਦੀ ਹੁੰਦੀ ਹੈ।’’
ਇਸੇ ਤਰ੍ਹਾਂ ਭਾਰਤੀ ਐਮਚਿਓਰ ਕਬੱਡੀ ਫੈਡਰੇਸ਼ਨ ਦੇ ਪ੍ਰਸ਼ਾਸਕ ਜਸਟਿਸ (ਸੇਵਾਮੁਕਤ) ਐਸਪੀ ਗਰਗ ਨੇ ਵੀ ਕਿਹਾ ਕਿ ਇਸ ਕੌਮੀ ਪੱਧਰੀ ਸੰਸਥਾ ਵੱਲੋਂ ਅਜਿਹੀ ਕਿਸੇ ਟੀਮ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਕੋਲੋਂ ਇਸ ਸਬੰਧੀ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਨੂੰ ਇਸ ਸਬੰਧੀ ਪਤਾ ਲੱਗਾ।Union Sports Min Kiren Rijiju:No one has given permission to any Kabaddi player to go to Pakistan. Issuance of giving visa is the sovereign prerogative of a country, we have no role in granting visa. We'll talk to the Kabaddi federation on whether it was an informed visit or not. pic.twitter.com/nc1l8QKPot
— ANI (@ANI) February 10, 2020
मंत्री हो कि कोई चपरासी अपने मंत्रालय का पता नहीं चपरासी को सब पता रहता है
— Faiz Hasan (@FaizHas37232815) February 10, 2020
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ

















