ਪੜਚੋਲ ਕਰੋ
(Source: ECI/ABP News)
UP Assembly Election : ਬੀਜੇਪੀ ਨੇ 105 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ , ਪੜ੍ਹੋ CM ਯੋਗੀ ਕਿਥੋਂ ਲੜਨਗੇ ਚੋਣ
ਭਾਜਪਾ ਨੇ ਯੂਪੀ ਵਿਧਾਨ ਸਭਾ ਚੋਣਾਂ (UP Assembly Election) ਲਈ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇਤਾ ਧਰਮਿੰਦਰ ਪ੍ਰਧਾਨ ਨੇ ਸੂਚੀ ਦਾ ਐਲਾਨ ਕੀਤਾ।
![UP Assembly Election : ਬੀਜੇਪੀ ਨੇ 105 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ , ਪੜ੍ਹੋ CM ਯੋਗੀ ਕਿਥੋਂ ਲੜਨਗੇ ਚੋਣ UP BJP Candidates List 2022 : BJP released the first list of 105 candidates for Uttar Pradesh elections? Check latest news UP Assembly Election : ਬੀਜੇਪੀ ਨੇ 105 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ , ਪੜ੍ਹੋ CM ਯੋਗੀ ਕਿਥੋਂ ਲੜਨਗੇ ਚੋਣ](https://feeds.abplive.com/onecms/images/uploaded-images/2022/01/15/0dda3608202fb0645de11b86caf9a745_original.jpg?impolicy=abp_cdn&imwidth=1200&height=675)
7c6d7a330347dfcae70fb60ea4bb9983_original
ਭਾਜਪਾ ਨੇ ਅੱਜ ਯੂਪੀ ਵਿਧਾਨ ਸਭਾ ਚੋਣਾਂ (UP Assembly Election) ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਪਹਿਲੇ ਅਤੇ ਦੂਜੇ ਪੜਾਅ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਜਪਾ ਆਗੂ ਅਤੇ ਯੂਪੀ ਇੰਚਾਰਜ ਧਰਮਿੰਦਰ ਪ੍ਰਧਾਨ ਨੇ ਪ੍ਰੈਸ ਕਾਨਫਰੰਸ ਕਰਕੇ ਸੂਚੀ ਜਾਰੀ ਕੀਤੀ ਹੈ। ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਜਿੱਤ ਯਕੀਨੀ ਹੈ। ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਇੱਕ ਵਾਰ ਫਿਰ ਭਾਜਪਾ ਗਠਜੋੜ 300 ਤੋਂ ਵੱਧ ਸੀਟਾਂ ਨਾਲ ਸਰਕਾਰ ਬਣਾਏਗਾ।
ਭਾਜਪਾ ਨੇ ਕਿਹਾ ਕਿ ਪਹਿਲੇ ਪੜਾਅ 'ਚ 58 'ਚੋਂ 57 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦੂਜੇ ਪੜਾਅ 'ਚ 55 'ਚੋਂ 45 ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਬਾਕੀ ਸੀਟਾਂ ਦਾ ਐਲਾਨ ਸੰਸਦੀ ਬੋਰਡ ਵਿੱਚ ਚਰਚਾ ਤੋਂ ਬਾਅਦ ਕੀਤਾ ਜਾਵੇਗਾ। ਗਠਜੋੜ ਦੇ ਭਾਈਵਾਲਾਂ ਲਈ ਕੁਝ ਸੀਟਾਂ ਛੱਡੀਆਂ ਜਾਣਗੀਆਂ, ਉਨ੍ਹਾਂ ਦਾ ਐਲਾਨ ਵੀ ਬਾਅਦ ਵਿੱਚ ਕੀਤਾ ਜਾਵੇਗਾ। ਅੱਜ ਭਾਜਪਾ ਨੇ ਕੁੱਲ 105 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਅੱਜ ਅਸੀਂ ਦੋ ਅਜਿਹੇ ਨਾਵਾਂ ਦਾ ਐਲਾਨ ਕਰ ਰਹੇ ਹਾਂ ਜੋ ਨਾ ਤਾਂ ਪਹਿਲੇ ਪੜਾਅ ਵਿੱਚ ਹਨ ਅਤੇ ਨਾ ਹੀ ਦੂਜੇ ਪੜਾਅ ਵਿੱਚ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਗੋਰਖਪੁਰ ਸ਼ਹਿਰ ਸੀਟ ਤੋਂ ਚੋਣ ਲੜਨਗੇ। ਇਸ ਦੇ ਨਾਲ ਹੀ ਉਪ ਮੁੱਖ ਮੰਤਰੀ ਪ੍ਰਯਾਗਰਾਜ ਦੀ ਸਿਰਥੂ ਸੀਟ ਤੋਂ ਚੋਣ ਲੜਨਗੇ।
ਉੱਤਰ ਪ੍ਰਦੇਸ਼ ਵਿੱਚ ਕਿਹੜੀਆਂ ਤਰੀਖਾਂ ਨੂੰ ਵੋਟਾਂ ਪੈਣਗੀਆਂ?
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 7 ਪੜਾਵਾਂ ਵਿੱਚ ਹੋਣਗੀਆਂ। ਪਹਿਲੇ ਪੜਾਅ ਦੀ ਵੋਟਿੰਗ 10 ਫਰਵਰੀ ਨੂੰ ਹੋਵੇਗੀ। ਜਦਕਿ ਦੂਜੇ ਪੜਾਅ ਦੀ ਵੋਟਿੰਗ 14 ਫਰਵਰੀ ਅਤੇ ਤੀਜੇ ਪੜਾਅ ਦੀ ਵੋਟਿੰਗ 20 ਫਰਵਰੀ ਨੂੰ ਹੋਵੇਗੀ। ਯੂਪੀ ਵਿੱਚ ਚੌਥੇ ਪੜਾਅ ਦੀ ਵੋਟਿੰਗ 23 ਫਰਵਰੀ ਨੂੰ ਹੋਵੇਗੀ। ਇਸ ਦੇ ਨਾਲ ਹੀ ਪੰਜਵੇਂ ਪੜਾਅ ਲਈ 27 ਫਰਵਰੀ ਨੂੰ ਵੋਟਿੰਗ ਹੋਵੇਗੀ। ਛੇਵੇਂ ਪੜਾਅ ਦੀ ਵੋਟਿੰਗ 3 ਮਾਰਚ ਨੂੰ ਹੋਵੇਗੀ ਅਤੇ ਸੱਤਵੇਂ ਅਤੇ ਆਖਰੀ ਪੜਾਅ ਲਈ 7 ਮਾਰਚ ਨੂੰ ਵੋਟਾਂ ਪੈਣਗੀਆਂ।
2017 ਵਿੱਚ ਭਾਜਪਾ ਨੂੰ ਮਿਲ਼ੀ ਸੀ ਯੂਪੀ ਵਿੱਚ ਇਤਿਹਾਸਕ ਜਿੱਤ
ਮਹੱਤਵਪੂਰਨ ਗੱਲ ਇਹ ਹੈ ਕਿ ਭਾਜਪਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ਬਰਦਸਤ ਸਫਲਤਾ ਹਾਸਲ ਕੀਤੀ ਸੀ ਅਤੇ ਪੂਰਨ ਬਹੁਮਤ ਦੇ ਆਧਾਰ 'ਤੇ ਸੱਤਾ ਵਿੱਚ ਆਈ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 403 ਵਿੱਚੋਂ 312 ਸੀਟਾਂ ਜਿੱਤੀਆਂ ਸਨ।ਭਾਜਪਾ ਨੇ 2017 ਦੀਆਂ ਚੋਣਾਂ ਓਮਪ੍ਰਕਾਸ਼ ਰਾਜਭਰ ਦੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਅਤੇ ਅਨੁਪ੍ਰਿਆ ਪਟੇਲ ਦੀ ਅਪਨਾ ਦਲ (ਐਸ) ਨਾਲ ਲੜੀਆਂ ਸਨ। ਸੁਭਾਸਪਾ ਨੇ 4 ਅਤੇ ਅਪਨਾ ਦਲ (ਐਸ) ਨੇ 9 ਸੀਟਾਂ ਜਿੱਤੀਆਂ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਭਾਜਪਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ਬਰਦਸਤ ਸਫਲਤਾ ਹਾਸਲ ਕੀਤੀ ਸੀ ਅਤੇ ਪੂਰਨ ਬਹੁਮਤ ਦੇ ਆਧਾਰ 'ਤੇ ਸੱਤਾ ਵਿੱਚ ਆਈ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 403 ਵਿੱਚੋਂ 312 ਸੀਟਾਂ ਜਿੱਤੀਆਂ ਸਨ।ਭਾਜਪਾ ਨੇ 2017 ਦੀਆਂ ਚੋਣਾਂ ਓਮਪ੍ਰਕਾਸ਼ ਰਾਜਭਰ ਦੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਅਤੇ ਅਨੁਪ੍ਰਿਆ ਪਟੇਲ ਦੀ ਅਪਨਾ ਦਲ (ਐਸ) ਨਾਲ ਲੜੀਆਂ ਸਨ। ਸੁਭਾਸਪਾ ਨੇ 4 ਅਤੇ ਅਪਨਾ ਦਲ (ਐਸ) ਨੇ 9 ਸੀਟਾਂ ਜਿੱਤੀਆਂ ਹਨ।
ਇਹ ਵੀ ਪੜ੍ਹੋ :ਗੁਜਰਾਤ 'ਚ ਟਲਿਆ ਵੱਡਾ ਰੇਲ ਹਾਦਸਾ , ਟਰੈਕ 'ਤੇ ਰੱਖੇ ਸੀਮਿੰਟ ਦੇ ਖੰਭੇ ਨਾਲ ਟਕਰਾਈ ਰਾਜਧਾਨੀ ਐਕਸਪ੍ਰੈਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)