ਪੁਲਿਸ 'ਤੇ ਬਦਮਾਸ਼ਾਂ ਦਾ ਹਮਲਾ, ਡੀਐਸਪੀ ਸਣੇ ਅੱਠ ਪੁਲਿਸ ਕਰਮੀ ਸ਼ਹੀਦ
ਪੁਲਿਸ ਦੀ ਟੀਮ ਅਪਰਾਧੀਆਂ ਦੇ ਟਿਕਾਣੇ 'ਤੇ ਪਹੁੰਚਣ ਹੀ ਵਾਲੀ ਸੀ। ਇਸ ਦੌਰਾਨ ਇਕ ਇਮਾਰਤ ਦੀ ਛੱਤ ਤੋਂ ਪੁਲਿਸ ਟੀਮ 'ਤੇ ਅੰਨ੍ਹੇਵਾਹ ਗੋਲ਼ੀਆਂ ਦੀ ਬਰਸਾਤ ਹੋਈ ਜਿਸ 'ਚ ਅੱਠ ਪੁਲਿਸ ਕਰਮੀ ਮਾਰੇ ਗਏ।
ਨਵੀਂ ਦਿੱਲੀ: ਕਾਨਪੁਰ 'ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ 'ਚ ਇਕ ਡੀਐਸਪੀ, ਇਕ ਇੰਸਪੈਕਟਰ ਸਣੇ ਅੱਠ ਪੁਲਿਸ ਕਰਮੀ ਸ਼ਹੀਦ ਹੋ ਗਏ ਜਦਕਿ ਚਾਰ ਗੰਭੀਰ ਜ਼ਖ਼ਮੀ ਹਨ। ਇਹ ਮੁਕਾਬਲਾ ਕਾਨਪੁਰ 'ਚ ਰਾਤ ਕਰੀਬ ਇਕ ਵਜੇ ਹੋਇਆ।
ਅਧਿਕਾਰੀਆਂ ਮੁਤਾਬਕ ਪੁਲਿਸ ਦੀ ਟੀਮ ਅਪਰਾਧੀਆਂ ਦੇ ਟਿਕਾਣੇ 'ਤੇ ਪਹੁੰਚਣ ਹੀ ਵਾਲੀ ਸੀ। ਇਸ ਦੌਰਾਨ ਇਕ ਇਮਾਰਤ ਦੀ ਛੱਤ ਤੋਂ ਪੁਲਿਸ ਟੀਮ 'ਤੇ ਅੰਨ੍ਹੇਵਾਹ ਗੋਲ਼ੀਆਂ ਦੀ ਬਰਸਾਤ ਹੋਈ ਜਿਸ 'ਚ ਅੱਠ ਪੁਲਿਸ ਕਰਮੀ ਮਾਰੇ ਗਏ।
ਦੱਸਿਆ ਜਾ ਰਿਹਾ ਕਿ ਪੁਲਿਸ ਵਿਕਾਸ ਦੁਬੇ ਨਾਂਅ ਦੇ ਅਪਰਾਧੀ ਨੂੰ ਫੜਨ ਗਈ ਸੀ। ਇਸ ਦੌਰਾਨ ਹੀ ਪੁਲਿਸ ਟੀਮ 'ਤੇ ਹਮਲਾ ਕੀਤਾ ਗਿਆ। ਇੱਥੋਂ ਤਕ ਕਿ ਬਦਮਾਸ਼ ਪੁਲਿਸ ਦੇ ਹਥਿਆਰ ਵੀ ਲੁੱਟ ਕੇ ਲੈ ਗਏ। ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੇ ਇਸ ਮਾਮਲੇ 'ਚ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।We have started the combing operation. Eight Police personnel died, four were injured, they are being treated at the hospital. Police from neighbouring districts Kannauj and Kanpur Dehat have also been called: JN Singh, ADG Kanpur zone https://t.co/5LjHZDZE7W pic.twitter.com/WXc4vv8Js0
— ANI UP (@ANINewsUP) July 3, 2020
ਦੱਸਿਆ ਜਾ ਰਿਹਾ ਕਿ ਪੁਲਿਸ ਦੀ ਟੀਮ ਜਿਵੇਂ ਹੀ ਪਿੰਡ 'ਚ ਪਹੁੰਚੀ ਵਿਕਾਸ ਦੁਬੇ ਨਾਂਅ ਦੇ ਅਪਰਾਧੀ ਨੇ ਪਹਿਲਾਂ ਜੇਸੀਬੀ ਨਾਲ ਉਨ੍ਹਾਂ ਦਾ ਰਾਹ ਰੋਕਿਆ ਅਤੇ ਫਿਰ ਆਪਣੇ ਸਾਥੀਆਂ ਨਾਲ ਤਾਬੜਤੋੜ ਫਇਰਿੰਗ ਕਰ ਦਿੱਤੀ।CM Yogi Adityanath has expressed his condolence to the families of the 8 Police personnel who lost their lives after being fired upon by criminals in Kanpur. He has directed DGP HC Awasthi to take strict action against criminals, he also sought report of the incident. (file pic) pic.twitter.com/YLK3vpsy5n
— ANI UP (@ANINewsUP) July 3, 2020
ਇਹ ਵੀ ਪੜ੍ਹੋ:
ਬਾਲੀਵੁੱਡ ਨੂੰ ਲੱਗਾ ਇਕ ਹੋਰ ਵੱਡਾ ਝਟਕਾ
ਸਿਹਤ ਮੰਤਰਾਲੇ ਵੱਲੋਂ ਆਈਸੋਲੇਸ਼ਨ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਕੋਰੋਨਾ ਦੇ ਇਲਾਜ ਵੱਲ ਵੱਡਾ ਕਦਮ, ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ, ਕੌਣ ਕਰ ਸਕਦਾ ਹੈ ਪਲਾਜ਼ਾ ਦਾਨ?ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ