ਪੜਚੋਲ ਕਰੋ
(Source: ECI/ABP News)
ਮੋਬਾਈਲ ਚੋਰੀ ਦਾ ਸ਼ੱਕ, ਪੁਲਿਸ ਵਾਲਿਆਂ ਨੇ ਨੌਜਵਾਨ ਦੇ ਮੂੰਹ 'ਚ ਥੁੰਨਿਆ ਪਿਸਤੌਲ, ਵੀਡੀਓ ਵਾਇਰਲ
ਪੁਲਿਸ ਕਮਿਸ਼ਨਰ ਮਨੋਜ ਸੋਨਕਰ ਨੇ ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਦੋਵੇਂ ਪੁਲਿਸ ਮੁਲਾਜ਼ਮਾਂ, ਹੈੱਡ ਕਾਂਸਟੇਬਲ ਸ਼ਿਆਮ ਨਾਰਾਇਣ ਅਤੇ ਕਾਂਸਟੇਬਲ ਅਰਜੁਨ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
![ਮੋਬਾਈਲ ਚੋਰੀ ਦਾ ਸ਼ੱਕ, ਪੁਲਿਸ ਵਾਲਿਆਂ ਨੇ ਨੌਜਵਾਨ ਦੇ ਮੂੰਹ 'ਚ ਥੁੰਨਿਆ ਪਿਸਤੌਲ, ਵੀਡੀਓ ਵਾਇਰਲ up police put pistol in mans mouth to utter truth of mobile theft video viral ਮੋਬਾਈਲ ਚੋਰੀ ਦਾ ਸ਼ੱਕ, ਪੁਲਿਸ ਵਾਲਿਆਂ ਨੇ ਨੌਜਵਾਨ ਦੇ ਮੂੰਹ 'ਚ ਥੁੰਨਿਆ ਪਿਸਤੌਲ, ਵੀਡੀਓ ਵਾਇਰਲ](https://static.abplive.com/wp-content/uploads/sites/5/2019/05/26094755/up-police-put-pistol-in-mans-mouth-to-utter-truth-of-mobile-theft-video-viral.jpg?impolicy=abp_cdn&imwidth=1200&height=675)
ਪੀਲੀਭੀਤ: ਉੱਤਰ ਪ੍ਰਦੇਸ਼ ਦੇ ਪੀਲੀਭੀਜ ਜ਼ਿਲ੍ਹੇ ਦੇ ਗਜਰੌਲਾ ਥਾਣਾ ਖੇਤਰ ਵਿੱਚ ਮੋਬਾਈਲ ਚੋਰੀ ਦੇ ਖ਼ਦਸ਼ੇ ਵਿੱਚ ਇੱਕ ਪੇਂਡੂ ਨੌਜਵਾਨ 'ਤੇ ਪੁਲਿਸ ਦਾ ਕਹਿਰ ਵਰ੍ਹ ਗਿਆ। ਨੌਜਵਾਨ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਦੇ ਦੋ ਪੁਲਿਸ ਮੁਲਾਜ਼ਮਾਂ ਨੇ ਹੱਦਾਂ ਟੱਪ ਦਿੱਤੀਆਂ ਅਤੇ ਪਿਸਤੌਲ ਨੂੰ ਨੌਜਵਾਨ ਦੇ ਮੂੰਹ ਵਿੱਚ ਪਾ ਕੇ ਸੱਚ ਬੋਲਣ ਲਈ ਕਿਹਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਪੁਲਿਸ ਕਮਿਸ਼ਨਰ ਮਨੋਜ ਸੋਨਕਰ ਨੇ ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਦੋਵੇਂ ਪੁਲਿਸ ਮੁਲਾਜ਼ਮਾਂ, ਹੈੱਡ ਕਾਂਸਟੇਬਲ ਸ਼ਿਆਮ ਨਾਰਾਇਣ ਅਤੇ ਕਾਂਸਟੇਬਲ ਅਰਜੁਨ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਦਰਅਸਲ, ਇੱਕ ਵਿਅਕਤੀ ਦਾ ਫ਼ੋਨ ਡਿੱਗ ਗਿਆ ਅਤੇ ਉਸ ਨੇ ਪੁਲਿਸ ਨੂੰ ਆਪਣਾ ਫ਼ੋਨ ਚੋਰੀ ਹੋਣ ਸਬੰਧੀ ਉਕਤ ਨੌਜਵਾਨ 'ਤੇ ਸ਼ੱਕ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਪਰ ਮਾਮਲਾ ਵਿਗਾੜ ਦਿੱਤਾ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਨੌਜਵਾਨ ਦੇ ਉੱਪਰ ਚੜ੍ਹ ਕੇ ਬੈਠਾ ਹੈ ਤੇ ਸੱਚ ਕਢਵਾਉਣ ਲਈ ਪਿਸਤੌਲ ਦਾ ਡਰਾਵਾ ਵੀ ਦੇ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)