ਨਵੀਂ ਦਿੱਲੀ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਸਾਲ 2017 ਦੀ ਪ੍ਰੀਖਿਆ ਦਾ ਨਤੀਜਾ ਆ ਗਿਆ ਹੈ। ਇਨ੍ਹਾਂ ਨਤੀਜਿਆਂ ਵਿੱਚ ਹੈਦਰਾਬਾਦ ਨੇ ਅਨੂਦੀਪ ਦੁਰਿਸ਼ੇਟੀ ਪਹਿਲੇ ਸਥਾਨ 'ਤੇ ਆਏ ਹਨ ਤੇ ਸੋਨੀਪਤ ਦੀ ਅਨੂੰ ਨੇ ਦੂਜੀ ਥਾਂ ਮੱਲ ਲਈ ਹੈ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਦੋਵੇਂ ਟੌਪਜ਼ਰ ਬਾਰੇ ਕੁਝ ਖਾਸ ਗੱਲਾਂ।



ਅਨੂਦੀਪ ਓਬੀਸੀ ਸ਼੍ਰੇਣੀ ਵਿੱਚ ਆਉਂਦੇ ਹਨ ਤੇ ਉਹ ਵਿਕਲਪ ਵਿਸ਼ੇ ਮਨੁੱਖੀ ਸ਼ਾਸਤਰ ਵਿੱਚ ਪੂਰੇ ਦੇਸ਼ ਵਿੱਚੋਂ ਅੱਵਲ ਆਏ ਹਨ। ਅਨੂਦੀਪ ਨੇ ਬਿਟਸ, ਪਿਲਾਨੀ ਤੋਂ ਇੰਜੀਨੀਅਰਿੰਗ (ਇਲੈਕਟ੍ਰੌਨਿਕਸ ਤੇ ਇੰਸਟਰੂਮੈਂਟੇਸ਼ਨਜ਼) ਦੀ ਡਿਗਰੀ ਕੀਤੀ ਹੋਈ ਹੈ।



ਯੂਪੀਐਸਸੀ ਵਿੱਚ ਹਰਿਆਣਾ ਦੀ ਛੋਰੀ ਨੇ ਵੀ ਸੂਬੇ ਦਾ ਨਾਂਅ ਚਮਕਾ ਦਿੱਤਾ ਹੈ। ਸੋਨੀਪਤ ਦੀ ਰਹਿਣ ਵਾਲੀ ਅਨੂੰ ਕੁਮਾਰੀ ਪੂਰੇ ਦੇਸ਼ ਵਿੱਚੋਂ ਦੂਜੇ ਸਥਾਨ 'ਤੇ ਆਈ ਹੈ। ਆਪਣੀ ਸਫ਼ਲਤਾ ਤੋਂ ਬਾਅਦ ਏਬੀਪੀ ਨਾਲ ਖ਼ਾਸ ਗੱਲਬਾਤ ਦੌਰਾਨ ਅਨੂੰ ਨੇ ਦੱਸਿਆ ਕਿ ਉਹ ਕੁੜੀਆਂ ਤੇ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਕੰਮ ਕਰਨਾ ਚਾਹੇਗੀ।

ਯੂਪੀਐਸਸੀ ਦੀ ਮੈਰਿਟ ਲਿਸਟ ਵਿੱਚ ਕੁੱਲ 990 ਲੋਕਾਂ ਦੇ ਨਾਂਅ ਹਨ। ਇਨ੍ਹਾਂ ਵਿੱਚ 476 ਉਮੀਦਵਾਰ ਜਨਰਲ ਸ਼੍ਰੇਣੀ, 275 ਓਬੀਸੀ, 165 ਐਸਸੀ ਤੇ 74 ਐਸਟੀ ਸ਼੍ਰੇਣੀ ਨਾਲ ਸਬੰਧਤ ਉਮੀਦਵਾਰ ਸ਼ਾਮਲ ਹਨ। ਇੱਥੇ ਵੇਖੋ ਸਭ ਤੋਂ ਵੱਧ ਨੰਬਰ ਹਾਸਲ ਕਰਨ ਵਾਲੇ 20 ਉਮੀਦਵਾਰਾਂ ਦੀ ਸੂਚੀ-