US Ambassador To India: ਭਾਰਤ 'ਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ, 'ਪਾਕਿਸਤਾਨ 'ਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣੀ...'
US Ambassador To India: ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਹੋਟਲ ਤਾਜ ਪੈਲੇਸ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਆਪਣਾ ਅਨੁਭਵ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਹ 14 ਸਾਲ ਪਹਿਲਾਂ ਮੁੰਬਈ ਆਏ ਸਨ ਅਤੇ ਇਸ ਹੋਟਲ ਵਿੱਚ ਰੁੱਕੇ ਸਨ।
US Ambassador Garcetti On Pakistan Violence: ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਭਾਰਤ ਵਿੱਚ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਮੁੰਬਈ ਪਹੁੰਚੇ। ਐਰਿਕ ਨੇ ਪਹਿਲਾਂ ਅਹਿਮਦਾਬਾਦ ਦਾ ਦੌਰਾ ਕੀਤਾ ਸੀ। ਅਮਰੀਕਾ ਦੇ ਰਾਜਦੂਤ ਗਾਰਸੇਟੀ ਨੇ ਬੁੱਧਵਾਰ (17 ਮਈ) ਨੂੰ ਹੋਟਲ ਤਾਜ ਪੈਲੇਸ 'ਚ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ 14 ਸਾਲ ਪਹਿਲਾਂ ਉਹ ਮੁੰਬਈ ਆਏ ਸਨ ਅਤੇ ਤਾਜ ਪੈਲੇਸ ਹੋਟਲ 'ਚ ਠਹਿਰੇ ਸਨ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਵਿੱਚ ਇੱਕ ਵੱਡੀ ਤਾਕਤ ਵਜੋਂ ਉਭਰ ਰਿਹਾ ਹੈ ਅਤੇ ਉਹ ਪਿਛਲੇ ਤਿੰਨ ਦਹਾਕਿਆਂ ਵਿੱਚ ਦੇਸ਼ ਦੀ ਤਰੱਕੀ ਤੋਂ ਪ੍ਰਭਾਵਿਤ ਹਨ।
ਐਰਿਕ ਨੇ ਮੁੰਬਈ ਵਿੱਚ ਕਈ ਖਾਸ ਲੋਕਾਂ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ, ਫਿਲਮਸਟਾਰ ਸ਼ਾਹਰੁਖ ਖਾਨ ਵਰਗੇ ਕਈ ਵੱਡੇ ਚਿਹਰੇ ਸ਼ਾਮਲ ਸਨ। ਇਸ ਦੌਰਾਨ ਮੀਡੀਆ ਬ੍ਰੀਫਿੰਗ ਨੂੰ ਸੰਬੋਧਨ ਕਰਦਿਆਂ ਅਮਰੀਕੀ ਰਾਜਦੂਤ ਨੇ ਪਾਕਿਸਤਾਨ ਦੀ ਦੁਰਦਸ਼ਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, "ਅਸੀਂ ਪਾਕਿਸਤਾਨ ਵਿੱਚ ਸਥਿਰਤਾ ਚਾਹੁੰਦੇ ਹਾਂ। ਮੈਨੂੰ ਲੱਗਦਾ ਹੈ ਕਿ ਇਹ ਭਾਰਤ, ਅਮਰੀਕਾ ਅਤੇ ਦੁਨੀਆ ਦੀ ਸਮੂਹਿਕ ਸਮੱਸਿਆ ਹੈ।"
ਗਾਰਸੇਟੀ ਨੇ ਇੱਥੇ ਮੀਡੀਆ ਨੂੰ ਕਿਹਾ ਕਿ ਅਮਰੀਕਾ ਅਤੇ ਭਾਰਤ ਪਾਕਿਸਤਾਨ ਦੇ ਮੌਜੂਦਾ ਹਾਲਾਤ ਤੋਂ ਚਿੰਤਤ ਹਨ। ਉਨ੍ਹਾਂ ਕਿਹਾ, ''ਮੈਨੂੰ ਲੱਗਦਾ ਹੈ ਕਿ ਅਮਰੀਕਾ, ਭਾਰਤ ਅਤੇ ਦੁਨੀਆ ਪਾਕਿਸਤਾਨ ਦੀ ਸਥਿਤੀ ਨੂੰ ਲੈ ਕੇ ਬਰਾਬਰ ਚਿੰਤਤ ਹਨ। ਅਸੀਂ ਪਾਕਿਸਤਾਨ ਵਿੱਚ ਸਥਿਰਤਾ ਚਾਹੁੰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਵਿੱਚ ਅਸ਼ਾਂਤੀ ਦਾ ਮਾਹੌਲ ਨਹੀਂ ਬਣੇਗਾ।
ਉਨ੍ਹਾਂ ਕਿਹਾ, ''ਸਾਨੂੰ ਉਮੀਦ ਹੈ ਕਿ ਸਰਹੱਦ 'ਤੇ ਕਾਨੂੰਨ ਦਾ ਸ਼ਾਸਨ ਅਤੇ ਸ਼ਾਂਤੀ ਬਰਕਰਾਰ ਰਹੇਗੀ, ਪਰ ਇਹ ਫੈਸਲਾ ਪਾਕਿਸਤਾਨ ਦੇ ਲੋਕਾਂ ਨੇ ਕਰਨਾ ਹੈ।'' ਗਰਸੇਟੀ ਨੇ ਕਿਹਾ ਕਿ ਮੁੰਬਈ ਦੀ ਆਪਣੀ ਯਾਤਰਾ ਦੌਰਾਨ ਉਹ ਉੱਘੀਆਂ ਸੱਭਿਆਚਾਰਕ, ਵਿੱਤੀ ਅਤੇ ਕਾਰੋਬਾਰੀ ਹਸਤੀਆਂ ਨਾਲ ਮੁਲਾਕਾਤ ਕੀਤੀ। ਨਾਲ ਭਾਰਤ-ਅਮਰੀਕਾ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ।
ਇਹ ਵੀ ਪੜ੍ਹੋ: Wrestlers Protest: 'ਰੱਬ ਨੂੰ ਮੰਜ਼ੂਰ ਹੋਇਆ ਤਾਂ ਜ਼ਰੂਰ ਜਿਤਾਂਗੇ...', ਬੰਗਲਾ ਸਾਹਿਬ ‘ਚ ਮੱਥਾ ਟੇਕਣ ਤੋਂ ਬਾਅਦ...
ਉਨ੍ਹਾਂ ਨੇ ਕਿਹਾ, “ਮੈਂ ਪਹਿਲੀ ਵਾਰ ਭਾਰਤ ਉਦੋਂ ਆਇਆ ਸੀ ਜਦੋਂ ਮੈਂ ਛੋਟਾ ਸੀ ਅਤੇ ਮੈਂ ਬਹੁਤ ਕੁਝ ਸਿੱਖਿਆ। ਮੈਂ ਸਿੱਖਿਆ ਹੈ ਕਿ ਅਸੀਂ ਇਸ ਧਰਤੀ 'ਤੇ ਹਰ ਜਗ੍ਹਾ ਦੇ ਲੋਕਾਂ ਨਾਲ ਕਿੰਨੀ ਡੂੰਘਾਈ ਨਾਲ ਜੁੜੇ ਹੋਏ ਹਾਂ, ਭਾਵੇਂ ਅਸੀਂ ਕਿਤੇ ਵੀ ਰਹਿੰਦੇ ਹੋਈਏ, ਅਸੀਂ ਕਿਹੜੀ ਭਾਸ਼ਾ ਬੋਲਦੇ ਹਾਂ, ਸਾਡੇ ਕੋਲ ਕਿੰਨਾ ਪੈਸਾ ਹੈ ਜਾਂ ਅਸੀਂ ਕਿਵੇਂ ਪ੍ਰਾਰਥਨਾ ਕਰਦੇ ਹਾਂ।"
ਉਨ੍ਹਾਂ ਨੇ ਕਿਹਾ, “ਇੱਕ ਕਿਸ਼ੋਰ ਦੇ ਰੂਪ ਵਿੱਚ, ਮੈਂ ਕਦੇ ਵੀ ਉਸ ਵਿਕਾਸ ਅਤੇ ਤਰੱਕੀ ਦੀ ਕਲਪਨਾ ਨਹੀਂ ਕਰ ਸਕਦਾ ਸੀ, ਜੋ ਭਾਰਤ ਨੇ ਪਿਛਲੇ ਤਿੰਨ ਦਹਾਕਿਆਂ ਵਿੱਚ ਹਾਸਲ ਕੀਤਾ। ਭਾਰਤ ਦੁਨੀਆ ਵਿੱਚ ਇੱਕ ਮੋਹਰੀ ਸ਼ਕਤੀ ਦੇ ਰੂਪ ਵਿੱਚ ਉਭਰ ਰਿਹਾ ਹੈ।” ਗਾਰਸੇਟੀ ਨੇ ਕਿਹਾ ਕਿ 1992 ਵਿੱਚ, ਜਿਸ ਸਾਲ ਉਨ੍ਹਾਂ ਨੇ ਹਿੰਦੀ ਅਤੇ ਭਾਰਤੀ ਸੱਭਿਆਚਾਰਕ ਅਤੇ ਧਾਰਮਿਕ ਇਤਿਹਾਸ ਦਾ ਅਧਿਐਨ ਕਰਨ ਤੋਂ ਬਾਅਦ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ, ਅਮਰੀਕਾ-ਭਾਰਤ ਸਬੰਧ ਵਿਗੜ ਗਏ ਸਨ।
ਅਮਰੀਕੀ ਰਾਜਦੂਤ ਗਾਰਸੇਟੀ ਨੇ ਕਿਹਾ, ''ਸਾਡਾ ਸਾਲਾਨਾ ਵਪਾਰ 2 ਬਿਲੀਅਨ ਅਮਰੀਕੀ ਡਾਲਰ ਸੀ ਅਤੇ ਸਾਡਾ ਰੱਖਿਆ ਵਪਾਰ ਜ਼ੀਰੋ ਸੀ।'' ਉਨ੍ਹਾਂ ਕਿਹਾ, ''ਅਮਰੀਕਾ ਹੁਣ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਜਿਸ ਨਾਲ ਪਿਛਲੇ ਸਾਲ 191 ਅਰਬ ਡਾਲਰ ਦਾ ਦੁਵੱਲਾ ਵਪਾਰ ਹੋਇਆ ਸੀ। ਭਾਰਤ ਹੁਣ ਕਿਸੇ ਵੀ ਦੇਸ਼ ਤੋਂ ਸਭ ਤੋਂ ਵੱਧ ਵਿਦਿਆਰਥੀ ਅਮਰੀਕਾ ਭੇਜਦਾ ਹੈ। ਸਾਡੀ ਫੌਜ ਮਿਲ ਕੇ ਸਿਖਲਾਈ ਦਿੰਦੀ ਹੈ।
ਗਾਰਸੇਟੀ ਨੇ ਕਿਹਾ ਕਿ ਉਨ੍ਹਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੁਆਰਾ ਉਨ੍ਹਾਂ ਨੂੰ ਪਰੋਸੇ 'ਵੜਾ ਪਾਵ' ਦਾ ਆਨੰਦ ਮਾਣਿਆ। ਉਨ੍ਹਾਂ ਨੇ ਕਿਹਾ, “ਇੱਥੇ ਉਪਲਬਧ ਵੜਾ ਪਾਵ ਹੋਰ ਥਾਵਾਂ ਨਾਲੋਂ ਵਧੀਆ ਹੈ। ਇਹ ਤਾਜ਼ਾ ਸੀ।
ਇਹ ਵੀ ਪੜ੍ਹੋ: 'ਲਵ ਮੈਰਿਜ 'ਚ ਤਲਾਕ ਦੇ ਮਾਮਲੇ ਵੱਧ ਰਹੇ ਹਨ',ਜਦੋਂ ਸੁਪਰੀਮ ਕੋਰਟ ਦੇ ਜਸਟਿਸ ਬੀਆਰ ਗਵਈ ਨੇ ਕੀਤੀ ਟਿੱਪਣੀ