ਅੰਮ੍ਰਿਤਸਰ: ਟੋਲ ਟੈਕਸ 'ਤੇ ਆਮ ਤੌਰ 'ਤੇ ਲੱਗੀਆਂ ਰਹਿਣ ਵਾਲੀਆਂ ਲੰਮੀਆਂ ਕਤਾਰਾਂ ਨੂੰ ਹਟਾਉਣ ਲਈ ਹੁਣ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਟੋਲ ਟੈਕਸ ਲਈ ਫਾਸਟ ਟੈਗ ਦੀ ਸਕੀਮ ਸ਼ੁਰੂ ਕੀਤੀ ਹੈ। ਪਿਛਲੇ ਮਹੀਨਿਆਂ 'ਚ ਸ਼ੁਰੂ ਕੀਤੀ ਇਸ ਸਕੀਮ ਨੂੰ ਪੂਰਨ ਤੌਰ 'ਤੇ ਪਹਿਲੀ ਦਸੰਬਰ ਤੋਂ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ ਜਿਸ ਤਹਿਤ ਟੋਲ ਟੈਕਸ ਤੋਂ ਲੰਘਣ ਵਾਲੇ ਵਾਹਨਾਂ 'ਤੇ ਬਾਕਾਇਦਾ ਬਾਰਕੋਡ ਲੱਗੇ ਹੋਣਗੇ। ਇਨ੍ਹਾਂ ਬਾਰਕੋਡਸ ਨੂੰ ਸਕੈਨ ਕਰ ਟੋਲ ਲਿਆ ਜਾਵੇਗਾ ਜਿਸ ਨਾਲ ਟੋਲ 'ਤੇ ਲੱਗਣ ਵਾਲੇ ਸਮੇਂ ਦਿ ਬਚਤ ਅਤੇ ਟੋਲ ਟੈਕਸਾਂ 'ਤੇ ਲੱਗਣ ਵਾਲੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਵੇਗਾ


ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਟੋਲ ਟੈਕਸਾਂ 'ਤੇ ਲੰਬੇ ਲੰਬੀਆਂ ਕਤਾਰਾਂ ਹੁੰਦੀਆਂ ਹਨ ਅਤੇ ਪਰਚੀ ਟਾਉਣ 'ਅੱਧੇ ਤੋਂ ਇੱਕ ਮਿੰਟ ਦਾ ਸਮਾਂ ਲੱਗ ਜਾਂਦਾ ਹੈ ਨੈਸ਼ਨਲ ਹਾਈਵੇਅ ਦੇ ਉੱਪਰ ਇਹ ਸਮਾਂ ਦੋ ਤੋਂ ਤਿੰਨ ਮਿੰਟ ਦੇ ਵੀ ਹੋ ਜਾਂਦਾ ਹੈ ਜਿਸ ਨੂੰ ਲੈ ਕੇ ਕਈ ਵਾਰ ਟੋਲ ਟੈਕਸ ਦੇ ਕਾਰਕੁਨਾਂ ਅਤੇ ਯਾਤਰੀਆਂ ' ਝੜਪਾਂ ਦੀਆਂ ਖ਼ਬਰਾਂ ਆਮ ਹੁੰਦੀਆਂ ਰਹਿੰਦੀਆਂ ਹਨਇਸ ਨੂੰ ਦੇਖਦੇ ਹੋਏ NHAI ਨੇ ਸਾਰੇ ਹੀ ਟੋਲ ਬੈਰੀਅਰ 'ਤੇ ਫਾਸਟੈਗ ਚਾਲੂ ਕੀਤ। ਇਸ ਨੂੰ ਪਹਿਲੀ ਦਸੰਬਰ ਤੋਂ ਮੁਕੰਮਲ ਤੌਰ ਤੇ ਲਾਗੂ ਕਰ ਦਿੱਤਾ ਜਾਵੇਗਾ

ਫਾਸਟੈਗ ਸਕੀਮ ਦੇ ਅਧੀਨ ਜਿੰਨੇ ਵੀ ਟੋਲ ਬੈਰੀਅਰ ਨੇ ਉੱਥੋਂ ਇੱਕ ਕਿੱਟ ਮਿਲੇਗੀ ਜਿਸ ਦੇ 'ਚ ਬਕਾਇਦਾ ਤੌਰ 'ਤੇ ਵਹੀਕਲ ਦਾ ਰਜਿਸਟਰੇਸ਼ਨ ਨੰਬਰ ਅਤੇ ਉਸ ਦੀ ਕਾਪੀ ਇੱਕ ਐਪ ਰਾਹੀਂ ਚਾਲੂ ਕੀਤੀ ਜਾਵੇਗੀ48 ਘੰਟਿਆਂ 'ਚ ਇਹ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਹਰੇਕ ਟੋਲ ਟੈਕਸ 'ਤੇ ਹਰੇਕ ਮਸ਼ੀਨ ਦੇ ਨਾਲ ਸਕੈਨਰ ਲਾਏ ਜਾਣਗੇ ਜੋ ਤੁਰੰਤ ਵਹੀਕਲਾਂ ਦੇ ਉੱਪਰ ਫਾਸਟੈਗ ਦੇ ਲੱਗੇ ਬਾਰਕੋਡ ਨੂੰ ਸਕੈਨ ਕਰਕੇ ਵਹੀਕਲਾਂ ਨੂੰ ਦੋ ਤੋਂ ਤਿੰਨ ਸੈਕਿੰਡ ਦੇ ਵਿੱਚ ਰਾਹ ਦੇ ਦੇਣਗੇ

ਫਾਸਟੈਗ ਦੀ ਪੇਮੈਂਟ ਇੱਕ ਮੋਬਾਈਲ ਰੀਚਾਰਜ ਵਾਂਗ ਆਨਲਾਈਨ ਪੇਟੀਐੱਮ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਵੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਤੁਸੀਂ ਆਪਣੇ ਬੈਂਕ ਤੋਂ ਵੀ ਫਾਸਟਟੈਗ ਕਿੱਟ ਲੈ ਸਕਦੇ ਹੋ। ਜਿਸ ਨਾਲ ਤੁਹਾਡੇ ਬੈਂਕ ਅਕਾਉਂਟ ਤੋਂ ਆਪਣੇ ਆਪ ਟੋਲ ਦੇ ਪੈਸੇ ਕੱਟ ਲਵੇਗਾ।

ਅੰਮ੍ਰਿਤਸਰ ਦੇ ਨਜ਼ਦੀਕ ਸਥਿਤ ਜੰਡਿਆਲਾ ਗੁਰੂ ਦੇ ਟੋਲ ਟੈਕਸ ਦੇ ਮੁੱਖ ਮੈਨੇਜਰ ਨੇ ਦੱਸਿਆ ਕਿ ਇਸ ਦੇ ਲਈ ਬਕਾਇਦਾ ਤੌਰ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ ਇਸ ਸਬੰਧਤ ਪੋਸਟਰ ਵੀ ਟੋਲ ਟੈਕਸ ਦੇ ਕਾਊਂਟਰਾਂ 'ਤੇ ਲਗਾਏ ਗਏ ਹਨ ਲੋਕ ਇਸ ਬਾਰੇ ਹੌਲੀ-ਹੌਲੀ ਜਾਗਰੂਕ ਹੋ ਰਹੇ ਹਨ ਤੇ ਆਉਣ ਵਾਲੇ ਦਿਨਾਂ 'ਚ ਜਾਗਰੂਕਤਾ ਨੂੰ ਹੋਰ ਵਧਾਇਆ ਜਾਵੇਗਾ ਤਾਂ ਕਿ ਕਿਸੇ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ