ਹਾਰਦੋਈ: ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਦਾ ਅਜੀਬੋ-ਗਾਰੀਬ ਬਿਆਨ ਸਾਹਮਣੇ ਆਇਆ ਹੈ। ਯੂ.ਪੀ. ਦੇ ਹਾਰਦੋਈ ਵਿੱਚ ਕੇਸ਼ਵ ਪ੍ਰਸਾਦ ਮੌਰੀਆ ਨੇ ਸਮਾਗਮ ਵਿੱਚ ਕਿਹਾ ਕਿ ਠੇਕੇਦਾਰਾਂ ਨੂੰ ਖਾਣਾ ਚਾਹੀਦਾ ਹੈ ਪਰ ਦਾਲ ਵਿੱਚ ਨਮਕ ਦੇ ਬਰਾਬਰ। ਉਨ੍ਹਾਂ ਦੇ ਇਸ ਬਿਆਨ ਤੋਂ ਇੰਝ ਲੱਗਦਾ ਹੈ ਕਿ ਜਿੱਦਾਂ ਉਹ ਰਿਸ਼ਵਤਖੋਰੀ ਨੂੰ ਉਤਸ਼ਾਹਤ ਕਰ ਰਹੇ ਹੋਣ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਾਫ ਕੀਤਾ ਕਿ ਜਨਤਾ ਨੂੰ ਲੁੱਟਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਕੇਂਦਰ ਤੋਂ ਲੈ ਕੇ ਪ੍ਰਦੇਸ਼ ਸਰਕਾਰ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਦਾਅਵਾ ਕਰਦੀ ਹੈ ਪਰ ਯੂ.ਪੀ ਦੇ ਡਿਪਟੀ ਸੀ.ਐਮ. ਨੇ ਹਰਦੋਈ ਦੇ ਗਾਂਧੀ ਮੈਦਾਨ ਵਿੱਚ ਆਪਣੇ ਭਾਸ਼ਣ ਦੌਰਾਨ ਠੇਕੇਦਾਰਾਂ ਤੇ ਅਧਿਕਾਰੀਆਂ ਨੂੰ ਦਾਲ ਵਿੱਚ ਨਮਕ ਵਾਂਗ ਖਾਣ ਦੀ ਛੋਟ ਦੇ ਦਿੱਤੀ। ਕੇਸ਼ਵ ਪ੍ਰਸਾਦ ਮੌਰੀਆ ਨੇ ਕਿਹਾ, "ਹੁਣ ਕੋਈ ਭ੍ਰਿਸ਼ਟਾਚਾਰ ਵਿੱਚ ਇਹ ਨਹੀਂ ਕਹਿੰਦਾ ਕਿ ਠੇਕੇਦਾਰ ਨਾ ਕਮਾਉਣ, ਪਰ ਠੇਕੇਦਾਰ ਵੀ ਜੇਕਰ ਸੜਕਾਂ ਦੇ ਨਾਮ 'ਤੇ ਪੈਸੇ ਲੈਣਗੇ ਤੇ ਸੜਕਾਂ ਨਹੀਂ ਬਣਾਉਣਗੇ, ਜਾਂ ਫਿਰ ਖਾ ਜਾਣਗੇ ਤਾਂ ਨਾ ਕੋਈ ਠੇਕੇਦਾਰ ਠੇਕੇਦਾਰੀ ਕਰ ਸਕੇਗਾ ਤੇ ਨਾ ਹੀ ਕੋਈ ਅਧਿਕਾਰੀ ਆਪਣੀ ਨੌਕਰੀ ਕਰ ਸਕੇਗਾ, ਇਹ ਸਾਡੀ ਸਰਕਾਰ ਦਾ ਫੈਸਲਾ ਹੈ।"
ਮੌਰੀਆ ਨੇ ਇਹ ਵੀ ਕਿਹਾ, "ਅਸੀਂ ਭ੍ਰਿਸ਼ਟਾਚਾਰ ਤੋਂ ਮੁਕਤੀ ਚਾਹੁੰਦੇ ਹਾਂ, ਕਮਾਓ ਪਰ ਜਿੱਦਾਂ ਦਾਲ ਵਿੱਚ ਨਮਕ ਖਾਧਾ ਜਾਂਦਾ ਹੈ, ਉਸ ਤਰਾਂ ਖਾਓ. ਕਮਾਈ ਕਰਨਾ ਜਾਂ ਵਪਾਰ ਕਰਨਾ ਗ਼ਲਤ ਨਹੀਂ ਹੈ। ਜੇ ਤੁਸੀਂ ਸੋਚੋਗੇ ਕਿ ਜਨਤਾ ਦੇ ਹਿੱਸੇ ਨੂੰ ਲੁੱਟਿਆ ਜਾਵੇ ਤਾਂ ਭਾਜਪਾ ਦੀ ਸਰਕਾਰ ਵਿੱਚ ਜਨਤਾ ਨੂੰ ਲੁੱਟਣ ਵਾਲਿਆਂ ਨੂੰ ਕਦੇ ਮੁਆਫ ਨਹੀਂ ਕੀਤਾ ਜਾਂਦਾ।"