24 ਘੰਟਿਆਂ 'ਚ 45 ਜੰਗਲਾਂ 'ਚ ਲੱਗੀ ਅੱਗ, 4 ਲੋਕਾਂ ਤੇ 7 ਜਾਨਵਰਾਂ ਦੀ ਮੌਤ, ਕੇਂਦਰ ਨੇ ਅੱਗ ਬਝਾਉਣ ਲਈ ਭੇਜੇ ਹੈਲੀਕੌਪਟਰ
ਜੰਗਲ 'ਚ ਅੱਗ ਦੀਆਂ ਘਟਨਾਵਾਂ ਨੂੰ ਦੇਖਦਿਆਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਇਕ ਐਮਰਜੈਂਸੀ ਬੈਠਕ ਵੀ ਬੁਲਾਈ। ਕੇਂਦਰ ਸਰਕਾਰ ਵੱਲੋਂ ਵੀ ਜੰਗਲ 'ਚ ਲੱਗੀ ਅੱਗ ਨੂੰ ਬੁਝਾਉਣ ਲਈ ਹੈਲੀਕੌਪਟਰ ਮੁਹੱਈਆ ਕਰਵਾਏ ਗਏ ਹਨ ਤੇ ਐਨਡੀਆਰਐਫ ਦੀ ਟੀਮ ਵੀ ਮੌਕੇ 'ਤੇ ਪਹੁੰਚੀ ਹੈ।
ਦੇਹਰਾਦੂਨ: ਉੱਤਰਾਖੰਡ 'ਚ ਪਿਛਲੇ 6 ਮਹੀਨਿਆਂ 'ਚ ਜੰਗਲਾਂ 'ਚ ਅੱਗ ਦੀਆਂ 1000 ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ 'ਚੋਂ 45 ਘਟਨਾਵਾਂ ਐਤਵਾਰ ਸਾਹਮਣੇ ਆਈਆਂ। ਇੱਥੇ ਪਿਛਲੇ 24 ਘੰਟਿਆਂ 'ਚ ਜੰਗਲ 'ਚ ਅੱਗ ਲੱਗਣ ਕਾਰਨ 4 ਲੋਕਾਂ ਤੇ 7 ਜਾਨਵਰਾਂ ਦੀ ਮੌਤ ਹੋ ਗਈ। ਇਸ ਦੌਰਾਨ ਸੂਬੇ ਦੇ 62 ਹੈਕਟੇਅਰ ਇਲਾਕੇ ਦੇ ਜੰਗਲ ਅੱਜ 'ਚ ਸਵਾਹ ਹੋ ਗਏ।
ਜੰਗਲ 'ਚ ਅੱਗ ਦੀਆਂ ਘਟਨਾਵਾਂ ਨੂੰ ਦੇਖਦਿਆਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਇਕ ਐਮਰਜੈਂਸੀ ਬੈਠਕ ਵੀ ਬੁਲਾਈ। ਕੇਂਦਰ ਸਰਕਾਰ ਵੱਲੋਂ ਵੀ ਜੰਗਲ 'ਚ ਲੱਗੀ ਅੱਗ ਨੂੰ ਬੁਝਾਉਣ ਲਈ ਹੈਲੀਕੌਪਟਰ ਮੁਹੱਈਆ ਕਰਵਾਏ ਗਏ ਹਨ ਤੇ ਐਨਡੀਆਰਐਫ ਦੀ ਟੀਮ ਵੀ ਮੌਕੇ 'ਤੇ ਪਹੁੰਚੀ ਹੈ।
ਕੇਂਦਰ ਸਰਕਾਰ ਨੇ ਐਨਡੀਆਰਐਫ ਦੀਆਂ ਟੀਮਾਂ ਤੇ ਹੈਲੀਕੌਪਟਰ ਭੇਜੇ
ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵਿਟਰ 'ਤੇ ਇਕ ਪੋਸਟ ਕਰਕੇ ਕਿਹਾ, ਉਤਰਾਖੰਡ ਦੇ ਜੰਗਲਾਂ 'ਚ ਅੱਗ ਬਾਰੇ ਮੈਂ ਸੂਬੇ ਦੇ ਮੁੱਖ ਮੰਤਰੀ ਨਾਲ ਗੱਲ ਕਰਕੇ ਜਾਣਕਾਰੀ ਲਈ ਹੈ। ਅੱਗ 'ਤੇ ਕਾਬੂ ਪਾਉਣ ਤੇ ਜਾਨਮਾਲ ਦੇ ਨੁਕਸਾਨ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਫੌਰਨ ਐਨਡੀਆਰਐਫ ਦੀਆਂ ਟੀਮਾਂ ਤੇ ਹੈਲੀਕੌਪਟਰ ਉਤਰਾਖੰਡ ਸਰਕਾਰ ਨੂੰ ਉਪਲਬਧ ਕਰਾਉਣ ਦੇ ਹੁਕਮ ਦਿੱਤੇ ਹਨ।
ਸੂਬੇ 'ਚ 964 ਥਾਵਾਂ 'ਤੇ ਲੱਗੀ ਅੱਗ
ਉੱਤਰਾਖੰਡ ਦੇ ਮੰਤਰੀ ਹਰਕ ਸਿੰਘ ਰਾਵਤ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ 'ਚ 964 ਥਾਵਾਂ 'ਤੇ ਅੱਗ ਲੱਗੀ ਹੋਈ ਹੈ। ਜਿਸ 'ਚ ਕੁੱਲ ਸੱਤ ਜਾਨਵਰਾਂ ਤੇ ਚਾਰ ਲੋਕਾਂ ਦੀ ਮੌਤ ਹੋਈ ਹੈ। ਦੋ ਲੋਕ ਝੁਲਸ ਗਏ ਹਨ। ਮੌਸਮ ਨੇ ਇਸ ਸਥਿਤੀ ਨੂੰ ਹੋਰ ਜ਼ਿਆਦਾ ਚੁਣੌਤੀ ਪੂਰਵਕ ਬਣਾ ਦਿੱਤਾ ਹੈ। ਮੁੱਖ ਮੰਤਰੀ ਤੀਰਥ ਸਿੰਘ ਨੇ ਕਿਹਾ ਅਸੀਂ ਨਜ਼ਰ ਬਣਾਈ ਹੋਈ ਹੈ। ਅਸੀਂ ਹੈਲੀਕੌਪਟਰ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰਾਂਗੇ।
ਸਥਿਤੀ 'ਤੇ ਕਾਬੂ ਪਾਉਣ ਲਈ 12,000 ਤੋਂ ਜ਼ਿਆਦਾ ਜੰਗਲ ਕਰਮਚਾਰੀ ਤਾਇਨਾਤ
ਮੁੱਖ ਮੰਤਰੀ ਰਾਵਨ ਨੇ ਐਮਰਜੈਂਸੀ ਬੈਠਕ 'ਚ ਵਣ ਅਧਿਕਾਰੀਆਂ ਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਜਦੋਂ ਤਕ ਹਾਲਾਤ ਕਾਬੂ 'ਚ ਨਹੀਂ ਆਉਂਦੇ ਉਦੋਂ ਤਕ ਉਹ ਆਪਣੇ ਕਰਮਚਾਰੀਆਂ ਨੂੰ ਛੁੱਟੀ ਨਾ ਦੇਣ। ਮੁੱਖ ਮੰਤਰੀ ਦਫਤਰ ਮੁਤਾਬਕ ਫਾਇਰ ਫਾਇਟਿੰਗ ਆਪਰੇਸ਼ਨ ਲਈ 12,000 ਤੋਂ ਜ਼ਿਆਦਾ ਵਣ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਵਣ ਵਿਭਾਗ ਦੇ ਅੰਕੜਿਆਂ ਮੁਤਾਬਕ ਪਹਿਲੀ ਅਕਤੂਬਰ, 2020 ਤੋਂ ਬਾਅਦ 1,359 ਹੈਕਟੇਅਰ ਜੰਗਲ ਦੀ ਅੱਗ ਦੀ 1,028 ਘਟਨਾਵਾਂ ਹੋਈਆਂ ਹਨ। ਇਹ ਘਟਨਾਵਾਂ ਮੁੱਖ ਤੌਰ 'ਤੇ ਨੈਨੀਤਾਲ, ਅਲਮੋਡਾ, ਟਿਹਰੀ ਗਡਵਾਲ ਤੇ ਪੌੜੀ ਗਡਵਾਲ ਜ਼ਿਲ੍ਹਿਆਂ 'ਚ ਦੇਖਣ ਨੂੰ ਮਿਲੀਆਂ ਹਨ। ਇਨ੍ਹਾਂ ਘਟਨਾਵਾਂ 'ਚ 4 ਲੋਕਾਂ ਤੇ ਸੱਤ ਪਸ਼ੂਆਂ ਦੀ ਮੌਤ ਹੋਈ ਹੈ।
ਮਈ 'ਚ ਆਵੇਗਾ ਸਿਖਰਲਾ ਟਾਇਮ
ਇੰਡੀਅਨ ਐਕਸਪ੍ਰੈਸ ਚ ਛਪੀ ਰਿਪੋਰਟ ਮੁਤਾਬਕ ਇਕ ਸੀਨੀਅਰ ਅਧਿਕਾਰੀ ਨੇ ਸਥਿਤੀ ਨੂੰ ਖਤਰਨਾਕ ਦੱਸਿਆ ਕਿਉਂਕਿ ਜੰਗਲ ਦੀ ਅੱਗ ਲਈ ਪੀਕ ਸਮਾਂ ਅਜੇ ਆਉਣ ਵਾਲਾ ਹੈ। ਇਹ ਪੀਕ ਟਾਇਮ ਮਈ ਦਾ ਤੀਜਾ ਹਫਤਾ ਹੋਵੇਗਾ ਜਦੋਂ ਤਾਪਮਾਨ ਸਭ ਤੋਂ ਜ਼ਿਆਦਾ ਹੁੰਦਾ ਹੈ। ਪਰ ਇਸ ਸਾਲ, ਇਹ ਅਪ੍ਰੈਲ ਦੇ ਪਹਿਲੇ ਹਫਤੇ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਨੇ 6 ਤੇ 7 ਅਪ੍ਰੈਲ ਨੂੰ ਬਾਰਸ਼ ਦੀ ਭਵਿੱਖਬਾਣਈ ਕੀਤੀ ਹੈ। ਇਸ ਨਾਲ ਥੋੜੀ ਰਾਹਤ ਮਿਲ ਸਕਦੀ ਹੈ। ਪਰ ਅੱਗੇ ਦੇ ਸੁੱਖੇ ਸਪੇਲ ਨਾਲ ਸਥਿਤੀ ਖਰਾਬ ਹੋ ਜਾਵੇਗੀ।