ਉਤਰਾਖੰਡ: ਦੇਹਰਾਦੂਨ ਦੇ ਪੌੜੀ ਗਢਵਾਲ ‘ਚ ਕੁਝ ਮਨਚਲਿਆ ਨੇ ਬੀਐਸਸੀ ਦੀ ਵਿਦਿਆਰਥਣ ਨੂੰ ਪੈਟਰੋਲ ਪਾ ਕੇ ਜ਼ਿੰਦਾ ਸਾੜ ਦਿੱਤਾ। ਵਿਦਿਆਰਥਣ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕੱਲ੍ਹ ਰਾਤ ਨੂੰ ਗਢਵਾਲ ਤੋਂ ਏਅਰ ਐਂਬੂਲੈਸ ਰਾਹੀਂ ਕੁੜੀ ਨੂੰ ਦਿੱਲੀ ਲਿਆਂਦਾ ਗਿਆ। 60% ਤੋਂ ਵੀ ਜ਼ਿਆਦਾ ਸੜ ਚੁੱਕੀ ਕੁੜੀ ਨੂੰ ਸਫਦਰਜੰਗ ਦੇ ਹਸਪਤਾਲ ‘ਚ ਦਾਖਲ ਕੀਤੀ ਗਿਆ ਹੈ, ਜਿੱਥੇ ਉਸ ਦਾ ਇਲਾਜ ਚਲ ਰਿਹਾ ਹੈ।
ਪੀੜਤਾ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਐਤਵਾਰ ਦੀ ਸ਼ਾਮ 4 ਵਜੇ ਦੇ ਕਰੀਬ ਜਦੋਂ ਉਹ ਕਾਲਜ ਤੋਂ ਵਾਪਸ ਆ ਰਹੀ ਸੀ ਤਾਂ ਇੱਕ ਮਨਚਲੇ ਨੇ ਉਸ ‘ਤੇ ਪੈਟਰੋਲ ਸੁੱਟ ਕੇ ਉਸ ਨੂੰ ਸਾੜ੍ਹ ਦਿੱਤਾ। ਬਾਅਦ ‘ਚ ਮੁਲਜ਼ਮ ਨੇ ਪੀੜਤਾ ਦੀ ਮਾਂ ਨੂੰ ਕਾਲ ਕਰਕੇ ਦੱਸਿਆ ਕਿ ਤੁਹਾਡੀ ਕੁੜੀ ਨੂੰ ਮੈਂ ਸਾੜ ਦਿੱਤਾ ਹੈ, ਉਸ ਨੂੰ ਬਚਾ ਸਕਦੇ ਹੋ ਤਾਂ ਬਚਾ ਲਿਓ।
ਫਿਲਹਾਲ ਪੁਲਿਸ ਨੇ ਪੀੜਤਾ ਦੇ ਬਿਆਨ ਦੇ ਅਧਾਰ ‘ਤੇ ਐਫਆਈਆਰ ਦਰਜ ਕਰ ਲਈ ਹੈ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉੱਤਰਾਖੰਡ ਸਰਕਾਰ ਦੀ ਮਦਦ ਨਾਲ ਉਨ੍ਹਾਂ ਨੇ ਆਪਣੀ ਧੀ ਨੂੰ ਏਅਰ ਐਂਬੂਲੈਂਸ ਰਾਹੀਂ ਦਿੱਲੀ ਹਸਪਤਾਲ ‘ਚ ਦਾਖਲ ਕਰਵਾਇਆ ਹੈ। ਪੀੜਤਾ ਦੇ ਇਲਾਜ ਲਈ ਵੀ ਸਰਕਾਰ ਪੂਰੀ ਮਦਦ ਕਰੇਗੀ।