ਦੇਹਰਾਦੂਨ: ਵਿਆਹ ਦੇ ਇੱਕ ਕਾਰਡ ਨਾਲ ਉੱਤਰਾਖੰਡ ਦੀ ਰਾਜਨੀਤੀ ਵਿੱਚ ਭੂਚਾਲ ਆ ਗਿਆ। ਹਰਿਦੁਆਰ ਦੇ ਜਵਾਲਾਪੁਰ ਤੋਂ ਬੀਜੇਪੀ ਵਿਧਾਇਕ ਸੁਰੇਸ਼ ਰਾਠੌਰ ਨੇ ਗੋਦ ਲਈ ਕੁੜੀ ਦੇ ਵਿਆਹ ਦੇ ਕਾਰਡ ਵਿੱਚ ਸਰਕਾਰ ਦਾ ਲੋਗੋ ਲਾ ਦਿੱਤਾ ਹੈ। ਇਸ ਕਾਰਡ ਨੂੰ ਲੈ ਕੇ ਬੀਜੇਪੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ।


ਵਿਆਹ ਵਰਗੇ ਨਿੱਜੀ ਪ੍ਰੋਗਰਾਮ ਵਿੱਚ ਸਰਕਾਰੀ ਲੋਗੋ ਦੇ ਇਸਤੇਮਾਲ ਨੂੰ ਲੈ ਕੇ ਬੀਜੇਪੀ ਵਿਧਾਇਕ ਸੁਰੇਸ਼ ਰਾਠੌਰ ਨੇ ਇਸ ਨੂੰ ਆਪਣਾ ਅਧਿਕਾਰ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਵਾਰ ਵਿਧਾਇਕ ਬਣਨ ਤੋਂ ਬਾਅਦ ਜ਼ਿੰਦਗੀ ਭਰ ਲੋਗੋ ਲਾਉਣ ਦਾ ਹੱਕ ਮਿਲ ਜਾਂਦਾ ਹੈ।

ਬੀਜੇਪੀ ਦੇ ਵਿਧਾਇਕ ਦੇ ਕਾਰਨਾਮੇ 'ਤੇ ਵਿਰੋਧੀਆਂ ਨੇ ਵੀ ਹਮਲਾ ਕੀਤਾ ਹੈ। ਕਾਂਗਰਸ ਸੁਰੇਸ਼ ਰਾਠੌਰ 'ਤੇ ਕਾਰਵਾਈ ਦੀ ਮੰਗ ਕਰ ਰਹੀ ਹੈ। ਪਹਿਲੀ ਵਾਰ ਵਿਧਾਇਕ ਬਣਨ ਵਾਲੇ ਰਾਠੌਰ ਉੱਤਰਾਖੰਡ ਵਿੱਚ ਬੀਜੇਪੀ ਦੇ ਵੱਡੇ ਦਲਿਤ ਲੀਡਰ ਹਨ। ਸੁਰੇਸ਼ ਰਾਠੌਰ ਉੱਤਰਾਖੰਡ ਐਸਸੀ/ਐਸਟੀ ਕਮਿਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਹਨ।