ਪੜਚੋਲ ਕਰੋ
Advertisement
Kedarnath Helicopter Crash : ਕੇਦਾਰਨਾਥ ਧਾਮ ਤੋਂ ਪਹਿਲਾਂ ਹੈਲੀਕਾਪਟਰ ਹੋਇਆ ਕ੍ਰੈਸ਼, 4 ਲੋਕਾਂ ਦੀ ਹੋਈ ਮੌਤ
Kedarnath Helicopter Crash : ਉਤਰਾਖੰਡ (Uttarakhand) ਸਥਿਤ ਕੇਦਾਰਨਾਥ ਧਾਮ (Kedarnath Dham) ਤੋਂ ਦੋ ਕਿਲੋਮੀਟਰ ਪਹਿਲਾਂ ਇੱਕ ਹੈਲੀਕਾਪਟਰ ਕ੍ਰੈਸ਼ (Helicopter Crash) ਹੋਇਆ ਹੈ। ਇਹ ਹੈਲੀਕਾਪਟਰ ਕੇਦਾਰਨਾਥ ਤੋਂ ਵਾਪਸ ਆ ਰਿਹਾ ਸੀ
Kedarnath Helicopter Crash : ਉਤਰਾਖੰਡ (Uttarakhand) ਸਥਿਤ ਕੇਦਾਰਨਾਥ ਧਾਮ (Kedarnath Dham) ਤੋਂ ਦੋ ਕਿਲੋਮੀਟਰ ਪਹਿਲਾਂ ਇੱਕ ਹੈਲੀਕਾਪਟਰ ਕ੍ਰੈਸ਼ (Helicopter Crash) ਹੋਇਆ ਹੈ। ਇਹ ਹੈਲੀਕਾਪਟਰ ਕੇਦਾਰਨਾਥ ਤੋਂ ਵਾਪਸ ਆ ਰਿਹਾ ਸੀ, ਉਸੇ ਸਮੇਂ ਇਹ ਹਾਦਸਾ ਹੋ ਗਿਆ। ਜਿਸ ਰਸਤੇ 'ਤੇ ਇਹ ਹਾਦਸਾ ਹੋਇਆ, ਉਹ ਕੇਦਾਰਨਾਥ ਧਾਮ ਦਾ ਪੁਰਾਣਾ ਰਸਤਾ ਸੀ। ਹਾਦਸੇ ਦੇ ਸਮੇਂ ਹੈਲੀਕਾਪਟਰ 'ਚ 6 ਲੋਕ ਸਵਾਰ ਸਨ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।
Uttarakhand | A helicopter carrying Kedarnath pilgrims from Phata crashes, casualties feared; the administration team has left for the spot for relief and rescue work. Details awaited pic.twitter.com/houwDQY1qT
— ANI (@ANI) October 18, 2022
ਹੈਲੀਕਾਪਟਰ ਆਰੀਅਨ ਕੰਪਨੀ ਦਾ ਦੱਸਿਆ ਜਾ ਰਿਹਾ ਹੈ। ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਬਚਾਅ ਵਿੱਚ ਲੱਗੀਆਂ ਹੋਈਆਂ ਹਨ। ਡੀਆਈਜੀ ਐਸਡੀਆਰਐਫ ਰਿਧੀਮਾ ਅਗਰਵਾਲ ਨੇ ਦੱਸਿਆ ਕਿ ਕੇਦਾਰਨਾਥ ਤੋਂ ਐਸਡੀਆਰਐਫ ਦੀ ਟੀਮ ਮੌਕੇ ’ਤੇ ਪਹੁੰਚ ਗਈ ਹੈ। ਲਿਚੋਲੀ ਤੋਂ ਟੀਮ ਅੱਧੇ ਘੰਟੇ ਵਿੱਚ ਪਹੁੰਚ ਜਾਵੇਗੀ। ਇਸ ਦੇ ਨਾਲ ਹੀ ਇਸ ਘਟਨਾ 'ਚ ਰਾਹਤ ਲਈ ਟੀਮਾਂ ਰਵਾਨਾ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕੇਦਾਰਨਾਥ 'ਚ ਸੰਘਣੀ ਧੁੰਦ ਹੈ। ਇਸ ਕਾਰਨ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ।
ਇਹ ਵੀ ਪੜ੍ਹੋ : Atta Dal Scheme : ਘਰ-ਘਰ ਆਟਾ-ਦਾਲ ਸਕੀਮ ਲਈ ਲੋਕਾਂ ਨੂੰ ਹੋਰ ਕਰਨਾ ਪਵੇਗਾ ਇੰਤਜ਼ਾਰ , ਭਗਵੰਤ ਮਾਨ ਸਰਕਾਰ ਨੇ ਵਾਪਸ ਲਈ ਸਕੀਮ
2019 ਵਿੱਚ ਵੀ ਕੇਦਾਰਨਾਥ ਵਿੱਚ ਕ੍ਰੈਸ਼ ਹੋਇਆ ਸੀ ਹੈਲੀਕਾਪਟਰ
2019 ਵਿੱਚ ਵੀ ਕੇਦਾਰਨਾਥ ਵਿੱਚ ਕ੍ਰੈਸ਼ ਹੋਇਆ ਸੀ ਹੈਲੀਕਾਪਟਰ
ਦੱਸ ਦੇਈਏ ਕਿ ਸਾਲ 2019 ਵਿੱਚ ਵੀ ਕੇਦਾਰਨਾਥ ਵਿੱਚ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ। ਯਾਤਰੀਆਂ ਨੂੰ ਕੇਦਾਰਨਾਥ ਤੋਂ ਫਾਟਾ ਲਈ ਉਡਾਣ ਭਰਨ ਸਮੇਂ ਹੈਲੀਕਾਪਟਰ 'ਚ ਤਕਨੀਕੀ ਖਰਾਬੀ ਕਾਰਨ ਪਾਇਲਟ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਅਤੇ ਇਸ ਦੌਰਾਨ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਹੈਲੀਕਾਪਟਰ ਦਾ ਪਿਛਲਾ ਹਿੱਸਾ ਲੈਂਡਿੰਗ ਦੌਰਾਨ ਜ਼ਮੀਨ ਨਾਲ ਟਕਰਾ ਗਿਆ। ਹੈਲੀਕਾਪਟਰ ਦੇ ਪਾਇਲਟ ਸਮੇਤ ਛੇ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement