ਨਵੀਂ ਦਿੱਲੀ: ਕਿਸਾਨੀ ਅੰਦੋਲਨ ਨੇ ਬਹੁਤ ਕੁਝ ਬਦਲ ਕੇ ਰੱਖ ਦਿੱਤਾ ਹੈ।ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਵਿਵਾਦ ਖੇਤੀ ਕਾਨੂੰਨਾਂ ਦੇ ਰੱਦ ਹੋਣ ਅਤੇ ਹੋਰ ਮੰਗਾਂ 'ਤੇ ਸਹਿਮਤੀ ਬਣਨ ਮਗਰੋਂ ਅੰਦੋਲਨ ਮੁਅੱਤਲ ਕਰ ਦਿੱਤਾ ਗਿਆ।380 ਦਿਨ ਲੰਬੇ ਅੰਦੋਲਨ 'ਚ 700 ਤੋਂ ਵੱਧ ਕਿਸਾਨ ਸ਼ਹੀਦ ਹੋਏ।ਇਹਨਾਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਹੁਣ ਉੱਤਰਾਖੰਡ ਦੇ ਰੁਦਰਪੁਰ ਜ਼ਿਲੇ ਦੇ ਵਾਸੀ ਸਤਪਾਲ ਸਿੰਘ ਠੁਕਰਾਲ ਨੰਗੇ ਪੈਰੀਂ ਸਾਈਕਲ ਚਲਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣਗੇ।  



ਨਿਊਜ਼ ਏਜੰਸੀ ANI ਨਾਲ ਗੱਲ ਕਰਦੇ ਹੋਏ ਠੁਕਰਾਲ ਨੇ ਕਿਹਾ, "ਅਸੀਂ ਸ਼ੁਰੂ ਤੋਂ ਹੀ ਇਸ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਰਹੇ ਹਾਂ। ਜਦੋਂ ਕਿਸਾਨਾਂ ਨੇ ਪ੍ਰਦਰਸ਼ਨ ਦੌਰਾਨ ਆਪਣੀਆਂ ਜਾਨਾਂ ਗੁਆਉਣੀਆਂ ਸ਼ੁਰੂ ਕਰ ਦਿੱਤੀਆਂ, ਤਾਂ ਮੈਂ ਜੁੱਤੀਆਂ ਅਤੇ ਚੱਪਲਾਂ ਛੱਡ ਦਿੱਤੀਆਂ। ਅਸੀਂ ਉਨ੍ਹਾਂ ਲੋਕਾਂ ਨੂੰ ਮੱਥਾ ਟੇਕਦੇ ਸੀ, ਜਿਨ੍ਹਾਂ ਨੇ ਸਾਡੇ ਲਈ ਬਹੁਤ ਦੁੱਖ ਝੱਲੇ ਹਨ।"



ਠੁਕਰਾਲ ਨੇ ਕਿਹਾ ਕਿ ਕਿਸਾਨਾਂ ਦੇ ਚਾਰ ਮਹੀਨਿਆਂ ਦੇ ਵਿਰੋਧ ਤੋਂ ਬਾਅਦ ਉਨ੍ਹਾਂ ਨੇ ਖਾਣਾ ਵੀ ਛੱਡ ਦਿੱਤਾ ਹੈ ਅਤੇ ਸਿਰਫ ਫਲਾਂ ਅਤੇ ਦੁੱਧ 'ਤੇ ਹੀ ਗੁਜ਼ਾਰਾ ਕੀਤਾ ਹੈ। ਉਸਨੇ ਕਿਹਾ, 
"ਮੈਂ ਕਿਸਾਨਾਂ ਲਈ ਰੋਟੀ ਛੱਡ ਦਿੱਤੀ ਹੈ। ਜੇਕਰ ਅਸੀਂ ਮਜ਼ਦੂਰਾਂ ਅਤੇ ਕਿਸਾਨਾਂ ਲਈ ਰੋਟੀ ਬਚਾਉਣੀ ਹੈ ਤਾਂ ਅਸੀਂ ਅੱਜ ਤੋਂ ਹੀ ਕਿਉਂ ਨਾ ਛੱਡ ਦੇਈਏ ਕਿਉਂਕਿ ਇਹ ਕਿਸੇ ਹੋਰ ਦੇ ਮੂੰਹ ਵਿੱਚ ਜਾ ਸਕਦੀ ਹੈ।" 



ਉਨ੍ਹਾਂ ਅੱਗੇ ਆਪਣੀ ਯਾਤਰਾ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਇਹ ਸਾਈਕਲ ਯਾਤਰਾ ਉਤਰਾਖੰਡ ਦੇ ਰੁਦਰਪੁਰ ਸਥਿਤ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋ ਕੇ ਸਾਰੇ ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਪੁੱਜੇਗੀ।


 


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ