ਅਹਿਮਦਾਬਾਦ- ਗੁਜਰਾਤ 'ਚ ਭਾਜਪਾ ਦੀ ਨਵੀਂ ਸਰਕਾਰ ਵਿਜੇ ਰੂਪਾਨੀ ਤੇ ਉਨ੍ਹਾਂ ਦੇ ਡਿਪਟੀ ਨਿਤਿਨ ਪਟੇਲ ਦੀ ਅਗਵਾਈ 'ਚ ਭਲਕੇ ਗਾਂਧੀਨਗਰ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮ ਦੌਰਾਨ ਸਹੁੰ ਚੁੱਕੇਗੀ।





ਗੁਜਰਾਤ ਭਾਜਪਾ ਦੇ ਸੂਬਾ ਪ੍ਰਧਾਨ ਜੀਤੂ ਵਾਘਾਨੀ ਨੇ ਦੱਸਿਆ ਕਿ ਸੂਬਾ ਸਕੱਤਰੇਤ ਨੇੜੇ ਖੁੱਲ੍ਹੇ ਮੈਦਾਨ 'ਚ ਹੋਣ ਵਾਲੇ ਇਸ ਸਹੁੰ ਚੁੱਕ ਸਮਾਗਮ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਤੋਂ ਇਲਾਵਾ ਸ਼ਾਮਿਲ ਹੋਣਗੇ।