ਚੰਡੀਗੜ੍ਹ: ਕੇਂਦਰੀ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਧਾਨ ਭਾਜਪਾ ਵਿਜੇ ਸਾਂਪਲਾ ਨੇ ਦਿੱਲੀ ਵਿਚ ਰਾਮ-ਲੀਲ੍ਹਾ ਵਿਚ ਨਿਸ਼ਾਦ ਦੀ ਭੂਮਿਕਾ ਨਿਭਾ ਕੇ ਆਪਣੀ ਕਲਾਕਾਰੀ ਦਾ ਲੋਹਾ ਵੀ ਮੰਨਵਾ ਲਿਆ ਹੈ।
ਸਾਂਪਲਾ ਦੇ ਰਾਮ-ਲੀਲ੍ਹਾ ਵਿਚ ਕੰਮ ਕਰਨ ਦੀ ਚਰਚਾ ਕਈ ਦਿਨਾਂ ਤੋਂ ਹੋ ਰਹੀ ਸੀ ਤਾਂ ਦਿੱਲੀ ਵਿਚ ਹੋ ਰਹੀ ਰਾਮ-ਲੀਲ੍ਹਾ ਵਿਚ ਤਾਂ ਜਦੋਂ ਸਾਂਪਲਾ ਨਿਸ਼ਾਦ ਰਾਜ ਦੀ ਭੂਮਿਕਾ ਵਿਚ ਸਟੇਜ 'ਤੇ ਆਏ ਤਾਂ ਕਈ ਲੋਕ ਹੈਰਾਨ ਰਹਿ ਗਏ।
ਕਈ ਲੋਕਾਂ ਨੇ ਤਾਂ ਸਾਂਪਲਾ ਦੀ ਇਸ ਭੂਮਿਕਾ ਵਿਚ ਸੈਲਫੀਆਂ ਵੀ ਲਈਆਂ। ਸਾਂਪਲਾ ਮਤਾਬਿਕ ਸਿਆਸਤ ਤੋਂ ਇਲਾਵਾ ਕਲਾਕਾਰ ਦੇ ਤੌਰ 'ਤੇ ਕੰਮ ਕਰ ਰਹੇ ਹਨ ਤੇ ਇਸ ਨਾਲ ਉਨ੍ਹਾਂ ਨੂੰ ਕਾਫ਼ੀ ਖ਼ੁਸ਼ੀ ਪ੍ਰਾਪਤ ਹੋ ਰਹੀ ਹੈ।