ਪੜਚੋਲ ਕਰੋ
Advertisement
ਵਿਕਾਸ ਦੂਬੇ ਨੇ ਹਥਿਆਰ ਖੋਹ ਕੇ ਫਰਾਰ ਹੋਣ ਦੀ ਕੀਤੀ ਕੋਸ਼ਿਸ਼, ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ
ਜਿਸ ਗੱਡੀ ‘ਚ ਵਿਕਾਸ ਦੂਬੇ ਨੂੰ ਕਾਨਪੁਰ ਲਿਆਂਦਾ ਜਾ ਰਿਹਾ ਸੀ ਉਸ ਗੱਡੀ ਦਾ ਐਕਸੀਡੈਂਟ ਹੋ ਗਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ।
ਕਾਨਪੁਰ: ਅੱਠ ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਮੁੱਖ ਦੋਸ਼ੀ ਵਿਕਾਸ ਦੂਬੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਐਸਟੀਐਫ ਉਸਨੂੰ ਅੱਜ ਸਵੇਰੇ ਮੱਧ ਪ੍ਰਦੇਸ਼ ਦੇ ਉਜੈਨ ਤੋਂ ਕਾਨਪੁਰ ਲੈ ਆਈ ਸੀ। ਕਾਨਪੁਰ ਪਹੁੰਚਣ 'ਤੇ ਪੁਲਿਸ ਦੀ ਕਾਰ ਰਸਤੇ 'ਚ ਪਲਟ ਗਈ। ਇਸ ਦੌਰਾਨ ਵਿਕਾਸ ਦੂਬੇ ਨੇ ਇੱਕ ਪੁਲਿਸ ਮੁਲਾਜ਼ਮ ਤੋਂ ਹਥਿਆਰ ਖੋਹ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ।
ਵਿਕਾਸ ਦੂਬੇ ਅਤੇ ਪੁਲਿਸ ਵਿਚਾਲੇ ਗੋਲੀਆਂ ਲੱਗੀਆਂ। ਇਸ ਦੌਰਾਨ ਵਿਕਾਸ ਦੂਬੇ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁੱਛਗਿੱਛ ਦੌਰਾਨ ਕੀਤੇ ਹੈਰਾਨ ਕਰਨ ਵਾਲਾ ਖੁਲਾਸੇ:
ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਦੇ ਮਹਾਕਾਲ ਮੰਦਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ। ਇਸ ਦੌਰਾਨ ਉਸਨੇ ਕਈ ਵੱਡੇ ਖੁਲਾਸੇ ਕੀਤੇ। ਵਿਕਾਸ ਦੂਬੇ ਨੇ ਕਿਹਾ ਕਿ ਉਹ ਪੁਲਿਸ ਵਾਲਿਆਂ ਨੂੰ ਮਾਰਨ ਤੋਂ ਬਾਅਦ ਲਾਸ਼ਾਂ ਨੂੰ ਸਾੜਨਾ ਚਾਹੁੰਦਾ ਸੀ। ਲਾਸ਼ਾਂ ਨੂੰ ਜਲਾਉਣ ਲਈ ਇੱਕ ਥਾਂ 'ਤੇ ਇਕੱਤਰ ਕੀਤਾ ਗਿਆ ਅਤੇ ਤੇਲ ਦਾ ਪ੍ਰਬੰਧ ਵੀ ਕੀਤਾ ਗਿਆ।
ਇਸ ਦੌਰਾਨ ਵਿਕਾਸ ਨੇ ਪੁਲਿਸ ਮੁਲਾਜ਼ਮਾਂ ਨਾਲ ਸੰਪਰਕ ਕਰਨ ਦੀ ਗੱਲ ਵੀ ਕਹੀ। ਵਿਕਾਸ ਦੂਬੇ ਨੇ ਕਿਹਾ ਕਿ ਸਾਨੂੰ ਜਾਣਕਾਰੀ ਸੀ ਕਿ ਪੁਲਿਸ ਸਵੇਰੇ ਆਵੇਗੀ। ਰਾਤ ਨੂੰ ਹੀ ਪੁਲਿਸ ਛਾਪੇਮਾਰੀ ਲਈ ਆਈ, ਡਰ ਸੀ ਕਿ ਪੁਲਿਸ ਐਨਕਾਉਂਟਰ ਕਰੇਗੀ।
ਵਿਕਾਸ ਦੂਬੇ ਨੇ ਦੱਸਿਆ ਕਿ ਉਸ ਦੀ ਸੀਓ ਦੇਵੇਂਦਰ ਮਿਸ਼ਰਾ ਨਾਲ ਨਹੀਂ ਬਣਦੀ ਸੀ, ਕਈ ਵਾਰ ਦੇਵੇਂਦਰ ਮਿਸ਼ਰਾ ਨੂੰ ਧਮਕੀ ਦਿੱਤੀ ਸੀ। ਵਿਨੈ ਤਿਵਾੜੀ ਨੇ ਕਿਹਾ ਕਿ ਸੀਓ (ਦਵੇਂਦਰ ਮਿਸ਼ਰਾ) ਮੇਰੇ ਵਿਰੁੱਧ ਹੈ। ਸੀਓ ਨੂੰ ਸਾਹਮਣੇ ਵਾਲੇ ਘਰ ਵਿਚ ਮਾਰਿਆ ਗਿਆ ਸੀ। ਮੇਰੇ ਸਾਥੀਆਂ ਨੇ ਸੀਓ ਨੂੰ ਮਾਰ ਦਿੱਤਾ। ਉਸਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਾਰੇ ਸਾਥੀਆਂ ਨੂੰ ਵੱਖ-ਵੱਖ ਭੱਜਣ ਲਈ ਕਿਹਾ ਗਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement