ਅਯੁੱਧਿਆ: ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ, ਪਿੰਡ ਵਾਸੀਆਂ ਨੇ ਇੱਕ ਵਿਆਹੁਤਾ ਔਰਤ ਅਤੇ ਉਸਦੇ ਪ੍ਰੇਮੀ ਨੂੰ ਨਾਜਾਇਜ਼ ਸਬੰਧਾਂ ਦੇ ਮਾਮਲੇ ਵਿੱਚ ਸਜ਼ਾ ਦਿੰਦੇ ਹੋਏ ਦੋਨਾਂ ਦੇ ਨੱਕ ਵੱਢ ਸੁੱਟੇ। ਜਦੋਂ ਪਰਿਵਾਰ ਨੇ ਮਹਿਲਾ ਨੂੰ ਆਪਣੇ ਪ੍ਰੇਮੀ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਫੜਿਆ ਤਾਂ ਪਹਿਲਾਂ ਉਨ੍ਹਾਂ ਦੋਵਾਂ ਨੂੰ ਕੁੱਟਿਆ ਅਤੇ ਰੱਸੀ ਨਾਲ ਬੰਨ੍ਹ ਦਿੱਤਾ। ਫਿਰ ਉਨ੍ਹਾਂ ਮਹਿਲਾ ਦਾ ਨੱਕ ਵੱਢਿਆ ਅਤੇ ਫਿਰ ਉਸਦੇ ਪ੍ਰੇਮੀ ਨਾਲ ਵੀ ਅਜਿਹਾ ਹੀ ਕੀਤਾ।
ਮਹਿਲਾ ਅਤੇ ਉਸ ਦੇ ਪ੍ਰੇਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹਨਾਂ ਨੂੰ ਜ਼ਿਲਾ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।ਇਹ ਮਾਮਲਾ ਅਯੁੱਧਿਆ ਜ਼ਿਲ੍ਹੇ ਦੇ ਪਤਰੰਗਾ ਥਾਣਾ ਖੇਤਰ ਵਿੱਚ ਪੈਂਦੇ ਪਿਪਰਾ ਪਿੰਡ ਨਾਲ ਸਬੰਧਤ ਹੈ।
ਦਰਅਸਲ, 30 ਸਾਲਾ ਮਹਿਲਾ ਦੇ ਪਿੰਡ ਦੇ ਹੀ ਗੈਰ ਜਾਤੀ ਦੇ 23 ਸਾਲਾ ਲੜਕੇ ਨਾਲ ਪ੍ਰੇਮ ਸਬੰਧ ਚੱਲ ਰਿਹੇ ਸਨ। ਔਰਤ ਅਤੇ ਉਸਦਾ ਪ੍ਰੇਮੀ ਇੱਕ ਦੂਜੇ ਨੂੰ ਚੋਰੀ ਛਿੱਪੇ ਮਿਲਦੇ ਸਨ। ਇਸ ਗੱਲ ਬਾਰੇ ਮਹਿਲਾ ਦੇ ਘਰ ਪਤਾ ਲੱਗ ਗਿਆ। ਜਦੋਂ ਪ੍ਰੇਮੀ ਉਸਨੂੰ ਮਿਲਣ ਆਇਆ ਤਾਂ ਪਰੀਵਾਰ ਵਾਲਿਆ ਨੇ ਦੋਨਾਂ ਨੂੰ ਫੜ ਲਿਆ।
ਨਾਜਾਇਜ਼ ਸਬੰਧਾਂ ਦੀ ਮਹਿਲਾ 'ਤੇ ਉਸਦੇ ਪ੍ਰੇਮੀ ਨੂੰ ਦਿੱਤੀ ਸਜ਼ਾ, ਵੱਢੇ ਦੋਨਾਂ ਦੇ ਨੱਕ
ਰੌਬਟ
Updated at:
29 Jan 2020 07:22 PM (IST)
ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ, ਪਿੰਡ ਵਾਸੀਆਂ ਨੇ ਇੱਕ ਵਿਆਹੁਤਾ ਔਰਤ ਅਤੇ ਉਸਦੇ ਪ੍ਰੇਮੀ ਨੂੰ ਨਾਜਾਇਜ਼ ਸਬੰਧਾਂ ਦੇ ਮਾਮਲੇ ਵਿੱਚ ਸਜ਼ਾ ਦਿੰਦੇ ਹੋਏ ਦੋਨਾਂ ਦੇ ਨੱਕ ਵੱਢ ਸੁੱਟੇ। ਜਦੋਂ ਪਰਿਵਾਰ ਨੇ ਮਹਿਲਾ ਨੂੰ ਆਪਣੇ ਪ੍ਰੇਮੀ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਫੜਿਆ ਤਾਂ ਪਹਿਲਾਂ ਉਨ੍ਹਾਂ ਦੋਵਾਂ ਨੂੰ ਕੁੱਟਿਆ ਅਤੇ ਰੱਸੀ ਨਾਲ ਬੰਨ੍ਹ ਦਿੱਤਾ। ਫਿਰ ਉਨ੍ਹਾਂ ਮਹਿਲਾ ਦਾ ਨੱਕ ਵੱਢਿਆ ਅਤੇ ਫਿਰ ਉਸਦੇ ਪ੍ਰੇਮੀ ਨਾਲ ਵੀ ਅਜਿਹਾ ਹੀ ਕੀਤਾ।
- - - - - - - - - Advertisement - - - - - - - - -