ਪੜਚੋਲ ਕਰੋ
Advertisement
ਜਾਣੋ ਕੇਲਿਆਂ 'ਤੇ ਪੇਸ਼ਾਬ ਛਿੜਕਣ ਦੀ ਪੂਰੀ ਕਹਾਣੀ, ਸੱਚ ਆਇਆ ਸਾਹਮਣੇ
ਸੋਸ਼ਲ ਮੀਡੀਆ 'ਤੇ ਵੀਡੀਓ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਫਰੂਟ ਵੇਚਣ ਵਾਲਾ ਵਿਅਕਤੀ ਪਿਸ਼ਾਬ ਛਿੜਕ ਕੇ ਕੇਲੇ ਵੇਚ ਰਿਹਾ ਹੈ।
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਵੀਡੀਓ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਫਰੂਟ ਵੇਚਣ ਵਾਲਾ ਵਿਅਕਤੀ ਪਿਸ਼ਾਬ ਛਿੜਕ ਕੇ ਕੇਲੇ ਵੇਚ ਰਿਹਾ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਇੱਕ ਬਜ਼ੁਰਗ ਨੂੰ ਅਜਿਹਾ ਕਰਦੇ ਸਮੇਂ ਰੰਗੇ ਹੱਥੀਂ ਫੜਿਆ ਗਿਆ ਸੀ। ਸ਼ਾਇਦ ਕੋਰੋਨਾ ਕਾਰਨ ਇਹ ਦਾਅਵੇ ਵਾਲਾ, ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਅਸੀਂ ਇਸ ਵਾਇਰਲ ਵੀਡੀਓ ਦੀ ਜਾਂਚ ਕੀਤੀ ਤਾਂ ਜੋ ਦਾਅਵੇ ਦੀ ਸੱਚਾਈ ਸਾਹਮਣੇ ਆ ਸਕੇ।
ਕੀ ਬਜ਼ੁਰਗਾਂ ਨੇ ਸੱਚਮੁੱਚ ਕੇਲੇ 'ਤੇ ਪਿਸ਼ਾਬ ਛਿੜਕਿਆ? ਇਸ ਸਵਾਲ ਦੇ ਜਵਾਬ ਲਈ ਏਬੀਪੀ ਨਿਊਜ਼ ਆਪਣੀ ਜਾਂਚ ਲਈ ਯੂਪੀ ਦੇ ਬਿਜਨੌਰ ਵਿੱਚ ਪਹੁੰਚੀ। ਜਾਂਚ ਵਿੱਚ ਇਹ ਪਾਇਆ ਗਿਆ ਕਿ ਵਾਇਰਲ ਹੋਈ ਵੀਡੀਓ ਵਿੱਚ ਦਿਖਾਈਆਂ ਗਈਆਂ ਤਸਵੀਰਾਂ ਬਿਜਨੌਰ ਦੇ ਬੁਖਾਰਾ ਇਲਾਕੇ ਦੀਆਂ ਹਨ। ਏਬੀਪੀ ਨਿਊਜ਼ ਬੁਖਾਰਾ ਇਲਾਕੇ ਦੀ ਉਸੇ ਗਲੀ ਵਿੱਚ ਪਹੁੰਚੀ, ਜਿੱਥੇ ਕੇਲੇ ਦੀ ਰੇਹੜੀ ਵਾਲੇ ਬਜ਼ੁਰਗ ਵਿਅਕਤੀ ਦੀ ਵੀਡੀਓ ਬਣਾਈ ਗਈ ਸੀ। ਜਾਂਚ ਵਿੱਚ ਇਹ ਵੀ ਪਤਾ ਲੱਗਿਆ ਕਿ ਵੀਡੀਓ 20 ਅਪ੍ਰੈਲ ਨੂੰ ਦੁਪਹਿਰ 3 ਵਜੇ ਦੀ ਹੈ, ਜਦੋਂ 70 ਸਾਲਾ ਇਰਫਾਨ ਅਹਿਮਦ ਕੇਲੇ ਵੇਚਣ ਲਈ ਇਸ ਜਗ੍ਹਾ ਆਇਆ ਸੀ। ਏਬੀਪੀ ਨਿਊਜ਼ ਨੇ ਘਟਨਾ ਦੇ ਸਮੇਂ ਮੌਕੇ ਤੇ ਮੌਜੂਦ ਇੱਕ ਵਿਅਕਤੀ ਮਿਲਿਆ। ਰਿਆਜ਼ ਅਹਿਮਦ ਉਥੇ ਮੌਜੂਦ ਹੋਣ ਦਾ ਦਾਅਵਾ ਕਰਦਾ ਹੈ। ਰਿਆਜ਼ ਦਾ ਕਹਿਣਾ ਹੈ ਕਿ ਜੇ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਬਜ਼ੁਰਗ ਸੱਚਮੁਚ ਐਸਾ ਕਰ ਰਿਹਾ ਸੀ। ਏਬੀਪੀ ਨਿਊਜ਼ ਨੂੰ ਇੱਕ ਐਫਆਈਆਰ ਦੀ ਕਾਪੀ ਵੀ ਮਿਲੀ ਹੈ। ਇਸ ਅਨੁਸਾਰ ਬਿਜਨੌਰ ਸ਼ਹਿਰ ਕੋਤਵਾਲੀ ਵਿੱਚ 21 ਅਪ੍ਰੈਲ 2020 ਨੂੰ ਸ਼ਾਮ 4: 23 ਵਜੇ ਇੱਕ ਕੇਸ ਦਰਜ ਕੀਤਾ ਗਿਆ ਸੀ। ਅਭਿਸ਼ੇਕ ਨਾਮ ਦੇ ਇੱਕ ਵਿਅਕਤੀ ਨੇ ਕੇਸ ਦਾਇਰ ਕਰਵਾਇਆ ਸੀ। ਅਭਿਸ਼ੇਕ ਨੇ ਦੱਸਿਆ ਕਿ ਜਦੋਂ ਉਹ 20 ਅਪ੍ਰੈਲ ਦੀ ਦੁਪਹਿਰ ਮਲੂਕ ਨਗਰ ਦੇ ਸੰਸਦ ਮੈਂਬਰ ਦੀ ਕੋਠੀ ਦੇ ਕੋਲ ਪਹੁੰਚਿਆ ਤਾਂ ਇੱਕ ਵਿਅਕਤੀ ਨਾਲੀ ਵਿੱਚ ਪਿਸ਼ਾਬ ਕਰ ਰਿਹਾ ਸੀ। ਉਸ ਕੋਲ ਪਾਣੀ ਦੀ ਇੱਕ ਛੋਟੀ ਜਿਹੀ ਬੋਤਲ ਸੀ, ਇਸ ਵਿਅਕਤੀ ਨੇ ਇਸ ਬੋਤਲ ਦੇ ਪਾਣੀ ਨਾਲ ਪਿਸ਼ਾਬ ਕਰਨ ਤੋਂ ਬਾਅਦ ਆਪਣੇ ਹੱਥ ਧੋਤੇ ਤੇ ਬਾਅਦ ਵਿੱਚ ਬੋਤਲ ਦੇ ਗੰਦੇ ਪਾਣੀ ਨੂੰ ਕੇਲਿਆਂ ਤੇ ਛਿੜਕਿਆ। ਜ਼ਿਕਰਯੋਗ ਗੱਲ ਇਹ ਹੈ ਕਿ FIR'ਚ ਕਿਤੇ ਵੀ ਪੇਸ਼ਾਬ ਦੀ ਗੱਲ ਨਹੀਂ ਹੋਈ। ਮਤਲਬ ਕਿ ਦੋਸ਼ੀ ਇਮਰਾਨ ਨੇ ਕੇਲੇ 'ਤੇ ਪਿਸ਼ਾਬ ਨਹੀਂ ਛਿੜਕਿਆ। ਮੁਲਜ਼ਮ ਨੇ ਸਫਾਈ ਲਈ ਪਾਣੀ ਦੀ ਵਰਤੋਂ ਕੀਤੀ ਬੋਤਲ ਨਾਲ ਕੇਲਿਆਂ 'ਤੇ ਗੰਦਾ ਪਾਣੀ ਛਿੜਕਿਆ। ਯਾਨੀ ਕੇਲਿਆਂ 'ਤੇ ਪਿਸ਼ਾਬ ਛਿੜਕਣ ਦਾ ਦਾਅਵਾ ਏਬੀਪੀ ਦੀ ਪੜਤਾਲ ਮੁਤਾਬਕ ਝੂਠਾ ਹੈ।Presenting without any comments🙈 Namazi pissed in the bottle&sprinkled his urine on bananas he was selling Caught red Handed! Indians hv full right to boycott these sickos, sickular govts pls don't give us gyan on covid not having ny religion@narendramodi @myogiadityanath pic.twitter.com/oXiOfp0qBk
— Ritu (सत्यसाधक) #EqualRightsForHindus (@RituRathaur) April 21, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement