ਪੜਚੋਲ ਕਰੋ
ਜਾ ਕੋ ਰਾਖੇ ਸਾਈਆਂ...ਮੌਤ ਦੇ ਮੂੰਹ 'ਚੋਂ ਇੰਝ ਬਚਿਆ ਬੰਦਾ, ਵੀਡੀਓ ਵੇਖ ਉੱਡ ਜਾਣਗੇ ਹੋਸ਼
ਕੇਰਲਾ ਦੇ ਕੋਝੀ ‘ਚ ਬੱਸ ਦੀ ਚਪੇਟ ‘ਚ ਆਉਣ ਤੋਂ ਬਾਅਦ ਵੀ ਇੱਕ ਵਿਅਕਤੀ ਦੀ ਚਮਤਕਾਰੀ ਤਰੀਕੇ ਨਾਲ ਜਾਨ ਬਚ ਗਈ। ਕੈਮਰੇ ‘ਚ ਇਹ ਘਟਨਾ ਪੂਰੀ ਤਰ੍ਹਾਂ ਕੈਦ ਹੋ ਗਈ ਕਿ ਕਿਵੇਂ ਉਸ ਵਿਅਕਤੀ ਨੇ ਆਪਣੀ ਜਾਨ ਬਚਾਈ। ਖ਼ਬਰਾਂ ਮੁਤਾਬਕ ਘਟਨਾ ਪੁੱਤਥੁਪੜੀ ‘ਚ ਐਨਗਾਪੁਝਾ ਬਸ ਸਟੈਂਡ ਕੋਲ ਹੋਈ।

ਨਵੀਂ ਦਿੱਲੀ: ਕੇਰਲਾ ਦੇ ਕੋਝੀ ‘ਚ ਬੱਸ ਦੀ ਚਪੇਟ ‘ਚ ਆਉਣ ਤੋਂ ਬਾਅਦ ਵੀ ਇੱਕ ਵਿਅਕਤੀ ਦੀ ਚਮਤਕਾਰੀ ਤਰੀਕੇ ਨਾਲ ਜਾਨ ਬਚ ਗਈ। ਕੈਮਰੇ ‘ਚ ਇਹ ਘਟਨਾ ਪੂਰੀ ਤਰ੍ਹਾਂ ਕੈਦ ਹੋ ਗਈ ਕਿ ਕਿਵੇਂ ਉਸ ਵਿਅਕਤੀ ਨੇ ਆਪਣੀ ਜਾਨ ਬਚਾਈ। ਖ਼ਬਰਾਂ ਮੁਤਾਬਕ ਘਟਨਾ ਪੁੱਤਥੁਪੜੀ ‘ਚ ਐਨਗਾਪੁਝਾ ਬਸ ਸਟੈਂਡ ਕੋਲ ਹੋਈ। ਨਿਊਜ਼ ਏਜੰਸੀ ਏਐਨਆਈ ਵੱਲੋਂ ਟਵਿਟਰ ‘ਤੇ ਸ਼ੇਅਰ ਕੀਤੇ ਗਏ ਵੀਡੀਓ ‘ਚ ਨਜ਼ਰ ਆਉਂਦਾ ਹੈ ਕਿ ਦੋ ਬੱਸਾਂ ਇੱਕ-ਦੂਜੇ ਦੇ ਨੇੜਿਓ ਲੰਘਦੀਆਂ ਹਨ। ਇਨ੍ਹਾਂ ਵਿੱਚ ਇੱਕ ‘ਚ ਸਕੂਟਰ ਫਸ ਜਾਂਦਾ ਹੈ। ਪ੍ਰਾਈਵੇਟ ਬੱਸ ਸਕੂਟਰ ਨਾਲ ਟਕਰਾਉਂਦੀ ਹੈ ਤੇ ਆਦਮੀ ਨੀਲੀ ਬੱਸ ਦੇ ਟਾਇਰ ‘ਚ ਫਸਦਾ ਹੋਇਆ ਨਜ਼ਰ ਆਉਂਦਾ ਹੈ। ਜਦੋਂ ਤਕ ਪੈਦਲ ਚੱਲ ਰਹੇ ਲੋਕ ਡਰਾਈਵਰ ਨੂੰ ਬੱਸ ਰੋਕਣ ਦਾ ਇਸ਼ਾਰਾ ਕਰਦੇ ਹਨ, ਉਦੋਂ ਤਕ ਵਿਅਕਤੀ ਕਾਫੀ ਦੂਰ ਤਕ ਘਸੀਟਦਾ ਜਾਂਦਾ ਹੈ।
ਬੱਸ ਦੇ ਰੁਕਣ ਤੋਂ ਬਾਅਦ ਲੋਕਾਂ ਨੇ ਉਸ ਵਿਅਕਤੀ ਨੂੰ ਕੱਢਣ ‘ਚ ਮਦਦ ਕੀਤੀ ਤੇ ਵੇਖ ਹੈਰਾਨ ਹੁੰਦੇ ਹਨ ਕਿ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਥਾਨਕ ਖ਼ਬਰਾਂ ਮੁਤਾਬਕ, ਚਾਰ ਹੋਰ ਲੋਕ ਵੀ ਇਸ ਹਾਦਸੇ ‘ਚ ਜ਼ਖ਼ਮੀ ਹੋਏ ਹਨ ਤੇ ਕੁਝ ਬਾਈਕਸ ਨੂੰ ਵੀ ਨੁਕਸਾਨ ਹੋਇਆ ਹੈ ਕਿਉਂਕਿ ਬੱਸ ਨੇ ਪਹਿਲਾਂ ਸੜਕ ‘ਤੇ ਖੜ੍ਹੇ ਵਾਹਨਾਂ ਨੂੰ ਟੱਕਰ ਮਾਰੀ ਸੀ।#WATCH Man has narrow escape after a private bus hit him yesterday, in Kozhikode district‘s Engapuzha. #Kerala (source: CCTV footage) pic.twitter.com/YAgf8vOg66
— ANI (@ANI) September 17, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















