ਪੜਚੋਲ ਕਰੋ
Advertisement
ਫੈਸਟੀਵਲ ਸੀਜ਼ਨ ‘ਚ ਇਸ ਏਅਰਲਾਈਨ ਨੇ ਸ਼ੁਰੂ ਕੀਤਾ ਆਫਰਸ ਦਾ ਸਿਲਸਿਲਾ
ਫੈਸਟੀਵਲ ਸੀਜ਼ਨ ‘ਚ ਫਲਾਈਟ ਰਾਹੀਂ ਸਫਰ ਕਰਨ ਲਈ ਕਈ ਏਅਰਲਾਈਨ ਕੰਪਨੀਆਂ ਨੇ ਸਸਤੇ ਕਿਰਾਏ ਦੇ ਆਫਰ ਪੇਸ਼ ਕੀਤੇ ਹਨ। ਇਨ੍ਹਾਂ ‘ਚ ਹੀ ਇੱਕ ਏਅਰਲਾਈਨ ਕੰਪਨੀ ਵਿਸਤਾਰਾ ਵੀ ਹੈ ਜਿਸ ਨੇ 10 ਅਕਤੂਬਰ ਤੋਂ ਸੇਲ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਫੈਸਟੀਵਲ ਸੀਜ਼ਨ ‘ਚ ਫਲਾਈਟ ਰਾਹੀਂ ਸਫਰ ਕਰਨ ਲਈ ਕਈ ਏਅਰਲਾਈਨ ਕੰਪਨੀਆਂ ਨੇ ਸਸਤੇ ਕਿਰਾਏ ਦੇ ਆਫਰ ਪੇਸ਼ ਕੀਤੇ ਹਨ। ਇਨ੍ਹਾਂ ‘ਚ ਹੀ ਇੱਕ ਏਅਰਲਾਈਨ ਕੰਪਨੀ ਵਿਸਤਾਰਾ ਵੀ ਹੈ ਜਿਸ ਨੇ 10 ਅਕਤੂਬਰ ਤੋਂ ਸੇਲ ਦਾ ਐਲਾਨ ਕੀਤਾ ਹੈ। ਇਸ ਸੇਲ ਤਹਿਤ ਤੁਸੀਂ ਘੱਟ ਪੈਸੇ ਦੇ ਕੇ ਆਪਣੀ ਟਿਕਟ ਬੁੱਕ ਕਰਵਾ ਸਕਦੇ ਹੋ ਪਰ ਇਹ ਆਫਰ ਸਿਰਫ ਡੋਮੈਸਟਿਕ ਫਲਾਈਟ ਦੇ ਸਫਰ ‘ਤੇ ਹੀ ਹੈ।
ਇਸ ਆਫਰ ਤਹਿਤ ਵਿਸਤਾਰਾ ਘਰੇਲੂ ਨੈੱਟਵਰਕ ‘ਤੇ ਇਕਨਾਮੀ ਕਲਾਸ ਲਈ 1199 ਰੁਪਏ, ਪ੍ਰੀਮੀਅਮ ਕਲਾਸ ਲਈ 2699 ਰੁਪਏ ਤੇ ਬਿਜਨੈਸ ਕਲਾਸ ਲਈ 6999 ਰੁਪਏ ਦਾ ਟਿਕਟ ਰੱਖਿਆ ਹੈ। ਇਸ ਆਫਰ ਦਾ ਫਾਇਦਾ ਚੁੱਕਣ ਲਈ ਤੁਹਾਡੇ ਕੋਲ ਸਿਰਫ 48 ਘੰਟੇ ਦਾ ਸਮਾਂ ਹੋਵੇਗਾ। ਇਹ ਸੇਲ 10 ਅਕਤੂਬਰ ਨੂੰ 12 ਵਜੇ ਤੋਂ ਸ਼ੁਰੂ ਹੋ 11 ਅਕਤੂਬਰ ਰਾਤ 11:59 ਵਜੇ ਖ਼ਤਮ ਹੋ ਜਾਵੇਗੀ।
ਵਿਸਤਾਰਾ ਏਅਰਲਾਈਨ ਰਾਹੀਂ ਤੁਸੀਂ ਇਸ ਸੇਲ ‘ਚ ਟਿਕਟ ਬੁੱਕ ਕਰ 28 ਮਾਰਚ, 2020 ਤਕ ਯਾਤਰਾ ਕਰ ਸਕਦੇ ਹੋ। ਟਿਕਟਾਂ ਦੀ ਬੁਕਿੰਗ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਹੋਵੇਗੀ। ਟਿਕਟਾਂ ਦੀ ਬੁਕਿੰਗ ਵਿਸਤਾਰਾ ਦੀ ਵੈੱਬਸਾਈਟ www.airvistara.comਤੋਂ ਕੀਤੀ ਜਾ ਸਕਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement