ਪੜਚੋਲ ਕਰੋ
'ਖੰਘ ਵਾਲੀ ਦਵਾਈ' ਦਾ ਲਾਰਾ ਲਾ ਕੇ ਫਸੇ ਰਾਜਾ ਵੜਿੰਗ

ਬਠਿੰਡਾ: ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲ਼ੋਂ ਵੋਟਰਾਂ ਨੂੰ ਆਪਣੇ ਬਿਆਨਾਂ ਦੀ ਚੁੰਬਕ ਨਾਲ ਖਿੱਚਣਾ ਭਾਰੀ ਪੈ ਗਿਆ। ਰਾਜਸਥਾਨ ਵਿੱਚ ਕਾਂਗਰਸੀ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਕਰਦਿਆਂ ਵੜਿੰਗ ਨੇ ਲੋਕਾਂ ਨੂੰ ਰੱਜ ਕੇ 'ਖੰਘ ਦੀ ਦਵਾਈ' ਪੀਣ ਦੀ ਪੇਸ਼ਕਸ਼ ਕੀਤੀ। ਵੜਿੰਗ ਦਾ ਇਸ਼ਾਰਾ ਸ਼ਰਾਬ ਵੱਲ ਸੀ ਪਰ ਬਾਅਦ ਵਿੱਚ ਉਨ੍ਹਾਂ ਸਪੱਸ਼ਟੀਕਰਨ ਵੀ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਪੰਜਾਬ ਵਿੱਚ ਸਰਕਾਰੀ ਅਫ਼ਸਰਾਂ ਦੀ ਧੌਣ ਮਰੋੜਨ ਦਾ ਵੀ ਦਾਅਵਾ ਕੀਤਾ। ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਨੂੰਮਾਨਗੜ੍ਹ ਨੇੜਲੇ ਪੀਲੀਆ ਬੰਗਾ ਵਿੱਚ ਕਾਂਗਰਸ ਦੇ ਉਮੀਦਵਾਰ ਵਿਨੋਦ ਗੋਥਵਾਲ ਲਈ ਚੋਣ ਪ੍ਰਚਾਰ ਕਰਦੇ ਰਾਜਾ ਵੜਿੰਗ ਨੇ ਉਕਤ ਬਿਆਨ ਦਿੱਤੇ। ਵਿਧਾਇਕ ਰਾਜਾ ਵੜਿੰਗ ਨੇ ਹਿੰਦੀ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ,"ਅਗਰ ਗੋਥਵਾਲ 20,000 ਸੇ ਜੀਤਾ, ਜੋ ਭੀ ਪੰਜਾਬ ਆਏਗਾ ਉਸਕੋ ਚਾਏ ਕੇ ਸਾਥ ਗੁਲਾਬ ਜਾਮੁਨ ਮਿਲੇਗਾ ਦਿਨ ਮੇਂ, ਔਰ ਰਾਤ ਕੋ ਖਾਂਸੀ ਵਾਲੀ ਦਵਾਈ ਭੀ ਮਿਲੇਗੀ। ਅਗਰ ਕੋਈ ਨਹਾਨਾ ਚਾਹੇਗਾ ਖਾਂਸੀ ਵਾਲੀ ਦਵਾਈ ਸੇ, ਨਹਿਲਾ ਭੀ ਦੇਂਗੇ, ਯੇ ਫਰੀ ਹੈ ਪੰਜਾਬ ਮੇਂ।" ਵੜਿੰਗ ਇੱਥੇ ਹੀ ਬੱਸ ਨਹੀਂ ਹੋਏ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ, ਉੱਥੇ ਉਨ੍ਹਾਂ ਦੀ ਚੱਲਦੀ ਹੈ, ਅਧਿਕਾਰੀਆਂ ਦੀ ਨਹੀਂ ਚੱਲਦੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਧਿਕਾਰੀ ਮਨਮਾਨੀ ਕਰਨ ਤਾਂ ਅਸੀਂ ਉਨ੍ਹਾਂ ਦੀ ਗਰਦਨ ਫੜ ਲੈਂਦੇ ਹਾਂ। ਆਪਣੇ ਬਿਆਨਾਂ ਬਾਰੇ ਸਪੱਸ਼ਟੀਕਰਨ ਦਿੰਦਿਆਂ ਵੜਿੰਗ ਨੇ ਦੱਸਿਆ ਕਿ ਮੈਂ ਲੋਕਾਂ ਨੂੰ ਸਿਰਫ਼ ਇਹ ਕਿਹਾ ਸੀ ਕਿ ਕਾਂਗਰਸੀ ਉਮੀਦਵਾਰ ਵੱਡੇ ਫਰਕ ਨਾਲ ਜਿੱਤੇ ਤਾਂ ਉਨ੍ਹਾਂ (ਵੋਟਰਾਂ) ਦਾ ਪੰਜਾਬ ਵਿੱਚ ਨਿੱਘਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 'ਖਾਂਸੀ ਵਾਲੀ ਦਵਾਈ' ਤੋਂ ਉਨ੍ਹਾਂ ਦਾ ਭਾਵ 'ਕੌਰੈਕਸ' ਸੀ ਤੇ ਸ਼ਰਾਬ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਖ਼ੁਦ ਨੂੰ ਵੀ ਨਸ਼ੇ ਨਾ ਕਰਨ ਵਾਲਾ ਦੱਸਿਆ। ਹਾਲਾਂਕਿ, ਵੜਿੰਗ ਇਹ ਭੁੱਲ ਗਏ ਕਿ ਜਿਸ ਮਾਤਰਾ ਵਿੱਚ ਉਨ੍ਹਾਂ ਵਾਅਦਾ ਕੀਤਾ ਸੀ, ਉਨ੍ਹਾਂ ਵੱਲੋਂ ਸੁਝਾਈ ਖੰਘ ਦੀ ਦਵਾਈ 'ਕੌਰੈਕਸ' ਦੀ ਓਨੀ ਮਾਤਰਾ (ਨਲ੍ਹਾਉਣ ਜੋਗੀ) ਵਿੱਚ ਕੋਈ ਵੀ ਟੱਲੀ ਹੋ ਜਾਵੇਗਾ। 'ਕੌਰੈਕਸ' ਦਵਾਈ ਨੂੰ ਨਸ਼ੇ ਲਈ ਵੀ ਵਰਤਿਆ ਜਾਂਦਾ ਰਿਹਾ ਹੈ ਇਸ ਲਈ ਉਹ ਡਾਕਟਰ ਵੱਲੋਂ ਸੁਝਾਏ ਜਾਣ ਤੋਂ ਬਗ਼ੈਰ ਨਹੀਂ ਮਿਲਦੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















