ਪੜਚੋਲ ਕਰੋ
ਪੁਲ ਹੇਠ ਫਸਿਆ ਜਹਾਜ਼, ਵੇਖਣ ਲਈ ਭੀੜ ਦਾ ਲੱਗਿਆ ਜਮਾਵੜਾ
ਪੱਛਮੀ ਬੰਗਾਲ ਦੇ ਦੁਰਗਾਪੁਰ ਜ਼ਿਲ੍ਹੇ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਭਾਰਤੀ ਡਾਕ ਵਿਭਾਗ ਦੇ ਜਹਾਜ਼ ਨੂੰ ਪੁੱਲ ਹੇਠ ਫਸਿਆ ਦਿਖਾਇਆ ਗਿਆ ਹੈ। ਇਸ ਪੁਰਾਣੇ ਜਹਾਜ਼ ਨੂੰ ਟ੍ਰੇਲਰ ‘ਤੇ ਲੱਦ ਕੇ ਕੋਲਕਾਤਾ ਤੋਂ ਭੇਜਿਆ ਗਿਆ ਸੀ। ਇਸ ਦੌਰਾਨ ਇਹ ਆਪਣੀ ਉਚਾਈ ਕਰਕੇ ਪੁੱਲ ਹੇਠ ਫਸ ਗਿਆ।
![ਪੁਲ ਹੇਠ ਫਸਿਆ ਜਹਾਜ਼, ਵੇਖਣ ਲਈ ਭੀੜ ਦਾ ਲੱਗਿਆ ਜਮਾਵੜਾ Watch: Aircraft gets stuck under bridge in West Bengal ਪੁਲ ਹੇਠ ਫਸਿਆ ਜਹਾਜ਼, ਵੇਖਣ ਲਈ ਭੀੜ ਦਾ ਲੱਗਿਆ ਜਮਾਵੜਾ](https://static.abplive.com/wp-content/uploads/sites/5/2019/12/24083334/aircraft-under-bridge.jpg?impolicy=abp_cdn&imwidth=1200&height=675)
ਪੱਛਮੀ ਬੰਗਾਲ: ਇੱਥੇ ਦੇ ਦੁਰਗਾਪੁਰ ਜ਼ਿਲ੍ਹੇ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਭਾਰਤੀ ਡਾਕ ਵਿਭਾਗ ਦੇ ਜਹਾਜ਼ ਨੂੰ ਪੁੱਲ ਹੇਠ ਫਸਿਆ ਦਿਖਾਇਆ ਗਿਆ ਹੈ। ਇਸ ਪੁਰਾਣੇ ਜਹਾਜ਼ ਨੂੰ ਟ੍ਰੇਲਰ ‘ਤੇ ਲੱਦ ਕੇ ਕੋਲਕਾਤਾ ਤੋਂ ਭੇਜਿਆ ਗਿਆ ਸੀ। ਇਸ ਦੌਰਾਨ ਇਹ ਆਪਣੀ ਉਚਾਈ ਕਰਕੇ ਪੁੱਲ ਹੇਠ ਫਸ ਗਿਆ।
ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਸਵੇਰੇ ਦੁਰਗਾਪੁਰ ਦੇ ਮੇਂਗੇਟ ਬ੍ਰਿਜ ਹੇਠ ਇਹ ਜਹਾਜ਼ ਫਸ ਗਿਆ ਹੈ ਜਿਸ ਨੂੰ ਕੱਢਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਥਾਨਕ ਪ੍ਰਸਾਸ਼ਨ ਦੇ ਲੋਕ ਮੌਕੇ ‘ਤੇ ਹਨ। ਇਸ ਦੇ ਨਾਲ ਹੀ ਡਾਕ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਘਟਨਾ ਵਾਲੀ ਥਾਂ ‘ਤੇ ਭੇਜਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਜੋ ਜਹਾਜ਼ ਬ੍ਰਿਜ ਹੇਠ ਫਸਿਆ ਹੈ, ਉਸ ਨੂੰ ਹੁਣ ਇਸਤੇਮਾਲ ਨਹੀਂ ਕੀਤਾ ਜਾਂਦਾ। ਉਧਰ ਦੂਜੇ ਪਾਸੇ ਵੱਡੀ ਗਿਣਤੀ ‘ਚ ਲੋਕ ਮੌਕੇ ‘ਤੇ ਜਮ੍ਹਾਂ ਹੋ ਗਏ ਹਨ ਤੇ ਲੋਕ ਵੀਡੀਓ-ਫੋਟੋ ਬਣਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਦੇ ਫਸਣ ਕਰਕੇ ਟ੍ਰੈਫਿਕ ਜਾਮ ਹੋ ਗਿਆ ਹੈ। ਅਜਿਹੇ ‘ਚ ਪੁੱਲ ਹੇਠੋਂ ਜਹਾਜ਼ ਨੂੰ ਕੱਢਣਾ ਪ੍ਰਸਾਸ਼ਨ ਲਈ ਮੁਸ਼ਕਲ ਹੋ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)