(Source: ECI/ABP News/ABP Majha)
Water Level: ਸਾਵਧਾਨ ! ਵਧਦੀ ਗਰਮੀ ਕਾਰਨ ਲਗਾਤਾਰ ਸੁੱਕ ਰਹੇ ਹਨ ਦੇਸ਼ ਦੇ ਜਲ ਭੰਡਾਰ
Water Level: ਭਿਆਨਕ ਗਰਮੀ ਦੇ ਕਹਿਰ ਦੇ ਵਿਚਕਾਰ ਕੇਂਦਰੀ ਜਲ ਕਮਿਸ਼ਨ (CWC) ਦੇ ਅੰਕੜਿਆਂ ਨੇ ਚਿੰਤਾ ਵਧਾ ਦਿੱਤੀ ਹੈ। ਇਸ ਮੁਤਾਬਕ ਦੇਸ਼ ਦੇ 150 ਵੱਡੇ ਜਲ ਭੰਡਾਰਾਂ ਦੇ ਪਾਣੀ ਦਾ ਪੱਧਰ 23 ਫੀਸਦੀ ਤੱਕ ਡਿੱਗ ਗਿਆ ਹੈ।
Water Level: ਭਿਆਨਕ ਗਰਮੀ ਦੇ ਕਹਿਰ ਦੇ ਵਿਚਕਾਰ ਕੇਂਦਰੀ ਜਲ ਕਮਿਸ਼ਨ (CWC) ਦੇ ਅੰਕੜਿਆਂ ਨੇ ਚਿੰਤਾ ਵਧਾ ਦਿੱਤੀ ਹੈ। ਇਸ ਮੁਤਾਬਕ ਦੇਸ਼ ਦੇ 150 ਵੱਡੇ ਜਲ ਭੰਡਾਰਾਂ ਦੇ ਪਾਣੀ ਦਾ ਪੱਧਰ 23 ਫੀਸਦੀ ਤੱਕ ਡਿੱਗ ਗਿਆ ਹੈ। ਇਹ ਪਿਛਲੇ ਸਾਲ ਦੇ ਪੱਧਰ ਨਾਲੋਂ 77 ਫੀਸਦੀ ਘੱਟ ਹੈ। ਪਿਛਲੇ ਹਫਤੇ ਇਨ੍ਹਾਂ ਜਲ ਭੰਡਾਰਾਂ ਦਾ ਭੰਡਾਰਨ 24 ਫੀਸਦੀ ਸੀ। CWC ਦੇ ਅਨੁਸਾਰ, ਮੌਜੂਦਾ ਸਟੋਰੇਜ ਪਿਛਲੇ ਸਾਲ ਦੇ ਪੱਧਰ ਦਾ ਸਿਰਫ 77 ਪ੍ਰਤੀਸ਼ਤ ਅਤੇ ਆਮ ਸਟੋਰੇਜ ਦਾ 94 ਪ੍ਰਤੀਸ਼ਤ ਹੈ। ਕਮਿਸ਼ਨ ਨੇ ਦੱਸਿਆ ਕਿ ਕੁੱਲ ਲਾਈਵ ਸਟੋਰੇਜ 41.705 ਬਿਲੀਅਨ ਕਿਊਬਿਕ ਮੀਟਰ (ਬੀਸੀਐਮ) ਹੈ, ਜੋ ਕਿ ਕੁੱਲ ਸਮਰੱਥਾ ਦੇ 23 ਫੀਸਦੀ ਦੇ ਬਰਾਬਰ ਹੈ।
ਜਲ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪਾਣੀ ਵਿੱਚ ਸਪੱਸ਼ਟ ਗਿਰਾਵਟ ਦਰਜ ਕੀਤੀ ਗਈ ਹੈ। 2023 ਵਿੱਚ, ਇਹ ਅੰਕੜਾ 53.832 BCM ਸੀ ਅਤੇ ਆਮ ਸਟੋਰੇਜ 44.511 BCM ਸੀ। ਇਸ ਤਰ੍ਹਾਂ ਮੌਜੂਦਾ ਭੰਡਾਰਨ ਪਿਛਲੇ ਸਾਲ ਦੇ ਪੱਧਰ ਦਾ ਸਿਰਫ਼ 77 ਫ਼ੀਸਦੀ ਅਤੇ ਆਮ ਭੰਡਾਰਨ ਦਾ 94 ਫ਼ੀਸਦੀ ਹੈ। CWC ਦੁਆਰਾ 150 ਵੱਡੇ ਜਲ ਭੰਡਾਰਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ। ਉਨ੍ਹਾਂ ਦੀ ਸੰਯੁਕਤ ਸਟੋਰੇਜ ਸਮਰੱਥਾ 178.784 BCM ਹੈ, ਜੋ ਕਿ ਦੇਸ਼ ਵਿੱਚ ਬਣਾਈ ਗਈ ਕੁੱਲ ਸਟੋਰੇਜ ਸਮਰੱਥਾ ਦਾ ਲਗਭਗ 69.35 ਪ੍ਰਤੀਸ਼ਤ ਹੈ।
ਜਾਣਕਾਰੀ ਅਨੁਸਾਰ 150 ਜਲ ਭੰਡਾਰਾਂ ਵਿੱਚੋਂ, 10 ਉੱਤਰੀ ਖੇਤਰਾਂ (ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ) ਵਿੱਚ ਸਥਿਤ ਹਨ। ਇਨ੍ਹਾਂ ਦੀ ਸਟੋਰੇਜ ਸਮਰੱਥਾ 19.663 BCM ਹੈ। ਇਸ ਵਾਰ ਇਹ ਘਟ ਕੇ 5.864 ਬੀਸੀਐਮ ਰਹਿ ਗਿਆ ਜੋ ਕੁੱਲ ਸਮਰੱਥਾ ਦਾ 30 ਫੀਸਦੀ ਹੈ। ਪਿਛਲੇ ਸਾਲ ਦੀ ਇਸੇ ਮਿਆਦ 'ਚ ਇਨ੍ਹਾਂ ਦਾ ਭੰਡਾਰਨ 38 ਫੀਸਦੀ ਸੀ। ਜੇਕਰ ਸਾਧਾਰਨ ਸਟੋਰੇਜ ਦੀ ਗੱਲ ਕਰੀਏ ਤਾਂ ਇਹ 31 ਫੀਸਦੀ ਹੈ। ਦੇਸ਼ ਦੇ ਪੂਰਬੀ ਖੇਤਰਾਂ (ਅਸਾਮ, ਝਾਰਖੰਡ, ਉੜੀਸਾ, ਪੱਛਮੀ ਬੰਗਾਲ, ਤ੍ਰਿਪੁਰਾ, ਨਾਗਾਲੈਂਡ ਅਤੇ ਬਿਹਾਰ) ਵਿੱਚ 23 ਜਲ ਭੰਡਾਰ ਹਨ। ਇਨ੍ਹਾਂ ਦੀ ਕੁੱਲ ਸਟੋਰੇਜ ਸਮਰੱਥਾ 20.430 BCM ਹੈ। ਕਮਿਸ਼ਨ ਦੇ ਅਨੁਸਾਰ, ਉਪਲਬਧ ਸਟੋਰੇਜ 5.645 ਬੀਸੀਐਮ ਜਾਂ ਕੁੱਲ ਸਮਰੱਥਾ ਦਾ 28 ਪ੍ਰਤੀਸ਼ਤ ਹੈ। ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ 25 ਫੀਸਦੀ ਸੀ। ਇਸ ਤੋਂ ਇਲਾਵਾ ਪੱਛਮੀ ਖੇਤਰ (ਗੁਜਰਾਤ ਅਤੇ ਮਹਾਰਾਸ਼ਟਰ) ਵਿੱਚ 37.130 ਬੀਸੀਐਮ ਦੀ ਕੁੱਲ ਭੰਡਾਰਨ ਸਮਰੱਥਾ ਵਾਲੇ 49 ਜਲ ਭੰਡਾਰ ਹਨ। ਵਰਤਮਾਨ ਵਿੱਚ ਲਾਈਵ ਸਟੋਰੇਜ 8.833 BCM ਜਾਂ ਕੁੱਲ ਸਮਰੱਥਾ ਦਾ 24 ਪ੍ਰਤੀਸ਼ਤ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।