ਲਖਨਊ: ਉੱਤਰ ਪ੍ਰਦੇਸ਼ 'ਚ 12.77 ਲੱਖ ਲੋਕਾਂ ਕੋਲ ਹਥਿਆਰ ਰੱਖਣ ਦਾ ਲਾਇਸੰਸ ਹੈ। ਇਹ ਸੂਬਾ ਲਾਇਸੰਸੀ ਹਥਿਆਰਾਂ ਦੀ ਲਿਸਟ 'ਚ ਸਭ ਤੋਂ ਉਪਰ ਹੈ। ਦੂਜੇ ਨੰਬਰ 'ਤੇ ਜੰਮੂ-ਕਸ਼ਮੀਰ ਹੈ। ਇੱਥੇ 3.69 ਲੱਖ ਲੋਕਾਂ ਕੋਲ ਬੰਦੂਕ ਰੱਖਣ ਦਾ ਲਾਇਸੰਸ ਹੈ।


ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅੰਕੜੇ ਵੇਖੀਏ ਤਾਂ 31 ਦਸੰਬਰ, 2016 ਤੱਕ ਦੇਸ਼ 'ਚ 33,69,444 ਲਾਇਸੰਸੀ ਹਥਿਆਰ ਸਨ। ਸਭ ਤੋਂ ਵੱਧ ਲਾਇੰਸਸ ਉੱਤਰ ਪ੍ਰਦੇਸ਼ 'ਚ ਹਨ। ਇੱਥੇ 12,77,914 ਨੇ ਲਾਇੰਸਸ ਲੈ ਰੱਖਿਆ ਹੈ। ਜ਼ਿਆਦਾਤਰ ਨੇ ਆਪਣੀ ਸੁਰੱਖਿਆ ਦਾ ਹਵਾਲਾ ਦੇ ਕੇ ਲਾਇਸੰਸ ਲਏ ਹਨ। ਸਾਲ 2011 ਦੇ ਅੰਕੜੇ ਮੁਤਾਬਕ ਉੱਤਰ ਪ੍ਰਦੇਸ਼ ਦੀ ਅਬਾਦੀ 19,98,12,314 ਹੈ।

ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਕਰੀਬ ਤਿੰਨ ਦਹਾਕੇ ਤੋਂ ਅੱਤਵਾਦ ਨਾਲ ਪੀੜਤ ਜੰਮੂ-ਕਸ਼ਮੀਰ 'ਚ 3,69,191 ਲੋਕਾਂ ਕੋਲ ਬੰਦੂਕ ਦਾ ਲਾਇਸੰਸ ਹੈ। 2011 ਮੁਤਾਬਕ ਇੱਥੇ ਅਬਾਦੀ 1,25,41,302 ਹੈ। 1980 ਤੇ 90 ਦੇ ਦਹਾਕੇ 'ਚ ਅੱਤਵਾਦ ਨਾਲ ਤੰਗ ਪੰਜਾਬ 'ਚ ਬੰਦੂਕ ਦੇ ਲਾਇਸੰਸ 3,59,349 ਹੈ। ਇੱਥੇ ਜ਼ਿਆਦਾਤਰ ਲਾਇਸੰਸ ਅੱਤਵਾਦ ਵੇਲੇ ਹੀ ਜਾਰੀ ਕੀਤੇ ਗਏ ਸਨ। 2011 ਮੁਤਾਬਕ ਪੰਜਾਬ ਦੀ ਅਬਾਦੀ 2,77,34,338 ਹੈ।

ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਮੱਧ ਪ੍ਰਦੇਸ਼ ਦੇ 2,47,130 ਤੇ ਹਰਿਆਣਾ 1,41,926 ਲੋਕਾਂ ਕੋਲ ਬੰਦੂਕ ਰੱਖਣ ਦਾ ਲਾਇਸੰਸ ਹੈ। ਹੋਰ ਸੂਬਿਆਂ 'ਚ ਰਾਜਸਥਾਨ 'ਚ 1,33,968 ਲਾਇਸੰਸ, ਕਰਨਾਟਕ ਕੋਲ 1,13,631, ਮਹਾਰਾਸ਼ਟਰ ਕੋਲ 84,050, ਤੇ ਬਿਹਾਰ ਕੋਲ 82,585 ਲਾਇਸੰਸ ਹਨ। ਅੰਕੜਿਆਂ ਮੁਤਾਬਕ ਦਿੱਲੀ 'ਚ ਲਾਇਸੰਸੀ ਹਥਿਆਰਾਂ ਦੀ ਗਿਣਤੀ 38,754 ਹੈ ਜਦਕਿ ਨਾਗਲੈਂਡ 'ਚ 36,606, ਅਰੁਣਾਚਲ 'ਚ 34,394 ਹੈ।