ਪੜਚੋਲ ਕਰੋ
Advertisement
ਹੁਣ ਕਾਂਗਰਸ ਦੀਆਂ ਟਿਕਟਾਂ ਲਈ ਰੱਖੀਆਂ ਸਖਤ ਸ਼ਰਤਾਂ
ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਟਿਕਟ ਪਾਉਣ ਲਈ ਉਮੀਦਵਾਰਾਂ ਨੂੰ ਇੱਕ ਪ੍ਰੀਖਿਆ ਤੋਂ ਲੰਘਣਾ ਪਵੇਗਾ। ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਟਵੀਟ ਕਰ ਇੱਕ ਸਰਕੂਲਰ ਜਾਰੀ ਕੀਤਾ ਹੈ।
ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਟਿਕਟ ਪਾਉਣ ਲਈ ਉਮੀਦਵਾਰਾਂ ਨੂੰ ਇੱਕ ਪ੍ਰੀਖਿਆ ਤੋਂ ਲੰਘਣਾ ਪਵੇਗਾ। ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਟਵੀਟ ਕਰ ਇੱਕ ਸਰਕੂਲਰ ਜਾਰੀ ਕੀਤਾ ਹੈ। ਇਸ ‘ਚ ਲਿਖਿਆ ਹੈ ਕਿ ਜੋ ਵਿਅਕਤੀ ਸ਼ਰਾਬ ਨਹੀਂ ਪੀਵੇਗਾ ਤੇ ਖੱਦਰ ਦੇ ਕੱਪੜੇ ਪਾਵੇਗਾ, ਉਸ ਨੂੰ ਹੀ ਵਿਧਾਨ ਸਭਾ ਚੋਣਾਂ ‘ਚ ਟਿਕਟ ਦਿੱਤਾ ਜਾਵੇਗੀ।
ਇਸ ਦੇ ਨਾਲ ਹੀ ਆਮ ਵਰਗ ਦੇ ਉਮੀਦਵਾਰਾਂ ਲਈ 5000 ਰੁਪਏ, ਐਸਸੀ/ਐਸਟੀ ਮਹਿਲਾਵਾਂ ਲਈ ਦੋ ਹਜ਼ਾਰ ਰੁਪਏ ਦੀ ਫੀਸ ਵੀ ਹਰਿਆਣਾ ਸੂਬਾ ਕਾਂਗਰਸ ਕਮੇਟੀ ‘ਚ ਜਮ੍ਹਾਂ ਕਰਾਉਣੀ ਪਵੇਗੀ। ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਆਪਣੇ ਟਵੀਟ ‘ਚ ਕਿਹਾ, “ਹਰਿਆਣਾ ਸੂਬਾ ਕਾਂਗਰਸ ਕਮੇਟੀ ਵੱਲੋਂ 2018-22 ਮੈਂਬਰਸ਼ਿਪ ਦੇ ਨਵੇਂ ਫਾਰਮ ਤੇ ਕਾਂਗਰਸ ਪਾਰਟੀ ਦੇ ਟਿਕਟ ‘ਤੇ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਲਈ ਅਪੀਲ ਪੱਤਰ ਪ੍ਰਿੰਟ ਕਰਵਾ ਲਏ ਹਨ। ਇਨ੍ਹਾਂ ਦਾ ਨਮੂਨਾ ਹੇਠ ਦਿੱਤਾ ਜਾ ਰਿਹਾ ਹੈ।”
ਅਪੀਲ ਕਰਨ ਵਾਲੇ ਲੋਕਾਂ ਨੂੰ ਫਾਰਮ ਨਾਲ 325 ਰੁਪਏ ਫੀਸ ਜਮ੍ਹਾਂ ਕਰਾਉਣੀ ਹੋਵੇਗੀ। ਇਸ ਲਈ ਦਿੱਲੀ ‘ਚ ਹਰਿਆਣਾ ਕਾਂਗਰਸ ਦੇ ਪ੍ਰਧਾਨ ਘਰ ਵੀ ਨਾਮਜ਼ਦਗੀ ਦਿੱਤੀ ਜਾ ਸਕਦੀ ਹੈ। ਚੰਡੀਗੜ੍ਹ ‘ਚ ਕਾਂਗਰਸ ਮੁੱਖ ਦਫਤਰ ‘ਚ ਵੀ ਅਰਜ਼ੀ ਭੇਜੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸੂਬਾ ਕਾਂਗਰਸ ਕਮੇਟੀ ਨੂੰ ਮੇਲ ਵੀ ਕੀਤਾ ਜਾ ਸਕਦਾ ਹੈ। ਹਰਿਆਣਾ ਕਾਂਗਰਸ ਵੱਲੋਂ ਜੋ ਫਰਾਮ ਜਾਰੀ ਕੀਤਾ ਗਿਆ ਹੈ, ਉਸ ‘ਚ ਉਮੀਦਵਾਰ ਦੀ ਜਾਤ ਦਾ ਵੀ ਜ਼ਿਕਰ ਹੈ, ਯਾਨੀ ਆਪਣੀ ਜਾਤ ਦੱਸਕੇ ਵੀ ਤੁਸੀ ਕਾਂਗਰਸ ਦਾ ਟਿਕਟ ਹਾਸਲ ਕਰ ਸਕਦੇ ਹੋ।हरियाणा प्रदेश कांग्रेस कमेटी द्वारा 2018-22 सदस्यता के नए फॉर्म व कांग्रेस पार्टी के टिकट पर चुनाव लड़ने के इच्छुक कांग्रेसजनों के लिए आवेदन पत्र प्रिंट करवा लिए गए हैं...जिनका नमूना नीचे दिया जा रहा है... @INCHaryana @HaryanaPMC @Haryana_YC pic.twitter.com/R9r4eoDwHl
— Kumari Selja (@kumari_selja) September 19, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement