ਹੋਲੀ 'ਤੇ ਫਿਰ ਵਿਗੜੇਗਾ ਮੌਸਮ, ਬਾਰਸ਼ ਤੇ ਤੂਫਾਨ ਦੀ ਚੇਤਾਵਨੀ
ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ 29 ਮਾਰਚ ਤੋਂ ਇਕ ਅਪ੍ਰੈਲ, 2021 ਦੌਰਾਨ ਪੂਰਬ ਉੱਤਰ ਭਾਰਤ 'ਚ ਬਾਰਸ਼ ਦੀ ਸੰਭਾਵਨਾ ਹੈ।
ਨਵੀਂ ਦਿੱਲੀ: ਗਰਮੀ ਦੇ ਮੌਸਮ ਨੇ ਇਸ ਵਾਰ ਕੁਝ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਹੋਲੀ ਦੇ ਮੌਕੇ ਰਾਜਧਾਨੀ ਦਿੱਲੀ 'ਚ ਗਰਮੀ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਵੱਲੋਂ ਜਾਰੀ ਭਵਿੱਖਬਾਣੀ ਮੁਤਾਬਕ ਦਿੱਲੀ 'ਚ ਅੱਜ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੇ ਘੱਟੋ ਘੱਟ ਤਾਪਮਾਨ 17 ਡਿਗਰੀ ਰਹਿਣ ਵਾਲਾ ਹੈ। ਉੱਥੇ ਹੀ 29 ਮਾਰਚ, 2021 ਨੂੰ ਸੂਬੇ 'ਚ ਪਾਰਾ ਹੋਰ ਵਧਣ ਦੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ 29 ਮਾਰਚ ਤੋਂ ਇਕ ਅਪ੍ਰੈਲ, 2021 ਦੌਰਾਨ ਪੂਰਬ ਉੱਤਰ ਭਾਰਤ 'ਚ ਬਾਰਸ਼ ਦੀ ਸੰਭਾਵਨਾ ਹੈ। ਸਕਾਈਮੈਟ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੱਖਣੀ ਕੇਰਲ ਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਦੱਖਣੀ ਦੀਪਾਂ 'ਤੇ ਹਲਕੀ ਬਾਰਸ਼ ਹੋਈ ਹੈ। ਮੌਸਮ ਵਿਭਾਗ ਮੁਤਾਬਕ 28 ਤੇ 29 ਮਾਰਚ ਤਕ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ 'ਚ ਕੁਝ ਥਾਵਾਂ ''ਤੇ ਤੇਜ਼ ਹਵਾਵਾਂ ਨਾਲ ਤੂਫਾਨ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਵਿਭਾਗ ਦੇ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਪੂਰਬ ਉੱਤਰ ਭਾਰਤ 'ਚ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਅਸਮ, ਮੇਘਾਲਿਆ, ਤ੍ਰਿਪੁਰਾ ਤੇ ਮਿਜੋਰਮ 'ਚ 29 ਮਾਰਚ ਤੋਂ 2 ਅਪ੍ਰੈਲ ਦੇ ਵਿਚ ਬਾਰਸ਼ ਪੈ ਸਕਦੀ ਹੈ। ਗਰਮੀ ਦੀ ਗੱਲ ਕਰੀਏ ਤਾਂ ਬੀਤੇ ਸਾਲਾਂ ਦੇ ਮੁਕਾਬਲੇ ਇਸ ਵਾਰ ਬਹੁਤ ਅਗੇਤੀ ਹੀ ਗਰਮੀ ਵਧ ਗਈ ਹੈ। ਤਾਪਮਾਨ ਚ ਵੀ ਕਾਫੀ ਇਜ਼ਾਫਾ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕੈਪਟਨ ਵਲੋਂ ਗਲਵਾਨ ਘਾਟੀ ਝੜਪ ਵਿੱਚ ਸ਼ਹੀਦ ਜਵਾਨਾਂ ਦੇ ਜੱਦੀ ਪਿੰਡਾਂ ਦੇ ਵਿਕਾਸ ਲਈ 1.25 ਕਰੋੜ ਰੁਪਏ ਦੀ ਮਨਜ਼ੂਰੀ
Farmers Protest: ਮਲੋਟ 'ਚ ਭਾਜਪਾ ਆਗੂ ਨਾਲ ਬਦਸਲੂਕੀ, ਪਾੜੇ ਕੱਪੜੇ ਕਾਰ 'ਤੇ ਪੋਤੀ ਕਾਲਖ
ਇਹ ਵੀ ਪੜ੍ਹੋ: ਸੂਬਾ ਸਰਕਾਰ ਵੱਲੋਂ 28 ਮਾਰਚ ਤੋਂ ਕਰਫਿਊ ਦਾ ਐਲਾਨ, ਇਨ੍ਹਾਂ ਚੀਜ਼ਾਂ 'ਤੇ ਰਹੇਗੀ ਸਖਤ ਪਾਬੰਦੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904