1960 ਤੋਂ ਬਾਅਦ ਦੂਜੀ ਵਾਰ ਦੇਰੀ ਨਾਲ ਪਰਤ ਰਿਹਾ ਮੌਨਸੂਨ, ਮੀਂਹ ਨੇ ਲਾਈ ਖੂਬ ਛਹਿਬਰ
ਵਿਭਾਗ ਦੇ ਡਾਇਰੈਕਟਰ ਐਮ ਮਹਾਪਾਤਰ ਨੇ ਦੱਸਿਆ ਕਿ ਉੱਤਰ-ਪੱਛਮ ਭਾਰਤ ਦੇ ਕੁਝ ਹਿੱਸਿਆਂ ਤੋਂ ਛੇ ਅਕਤੂਬਰ ਦੇ ਆਸਪਾਸ ਦੱਖਣ-ਪੱਛਮੀ ਮਾਨਸੂਨ ਦੇ ਪਰਤਣ ਦੀ ਸ਼ੁਰੂਆਤ ਹੋਣ ਲਈ ਬਹੁਤ ਅਨੁਕੂਲ ਮੌਸਮ ਹੋਣ ਦੀ ਸੰਭਾਵਨਾ ਹੈ।
ਨਵੀਂ ਦਿੱਲੀ: ਦੇਸ਼ 'ਚ ਇਸ ਸਾਲ ਜੂਨ ਤੋਂ ਸਤੰਬਰ ਤਕ, ਚਾਰ ਮਹੀਨਿਆਂ ਦੇ ਬਰਸਾਤ ਦੇ ਮੌਸਮ ਦੌਰਾਨ ਆਮ ਵਾਂਗ ਬਾਰਸ਼ ਹੋਈ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਵੀਰਵਾਰ ਇਹ ਜਾਣਕਾਰੀ ਦਿੱਤੀ। ਆਈਐਮਡੀ ਨੇ ਕਿਹਾ ਕਿ ਪੂਰਬ-ਉੱਤਰ ਮਾਨਸੂਨ ਦੇ ਵੀ ਆਮ ਰਹਿਣ ਦੇ ਆਸਾਰ ਹਨ। ਜਿਸ ਨਾਲ ਅਕਤੂਬਰ ਤੋਂ ਦਸੰਬਰ ਤਕ ਦੱਖਣੀ ਸੂਬਿਆਂ 'ਚ ਬਾਰਸ਼ ਹੁੰਦੀ ਹੈ। ਜਿੰਨ੍ਹਾਂ 'ਚ ਤਾਮਿਲਨਾਡੂ, ਤਟੀ ਆਂਧਰਾ ਪ੍ਰਦੇਸ਼, ਰਾਇਲਸੀਮਾ ਤੇ ਲਕਸ਼ਦੀਪ ਸ਼ਾਮਿਲ ਹੈ।
ਵਿਭਾਗ ਦੇ ਡਾਇਰੈਕਟਰ ਐਮ ਮਹਾਪਾਤਰ ਨੇ ਦੱਸਿਆ ਕਿ ਉੱਤਰ-ਪੱਛਮ ਭਾਰਤ ਦੇ ਕੁਝ ਹਿੱਸਿਆਂ ਤੋਂ ਛੇ ਅਕਤੂਬਰ ਦੇ ਆਸਪਾਸ ਦੱਖਣ-ਪੱਛਮੀ ਮਾਨਸੂਨ ਦੇ ਪਰਤਣ ਦੀ ਸ਼ੁਰੂਆਤ ਹੋਣ ਲਈ ਬਹੁਤ ਅਨੁਕੂਲ ਮੌਸਮ ਹੋਣ ਦੀ ਸੰਭਾਵਨਾ ਹੈ।
ਆਈਐਮਡੀ ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ 'ਚ ਸੀਨੀਅਰ ਵਿਗਿਆਨੀ ਆਰਕੇ ਜੇਨਾਮਣੀ ਨੇ ਦੱਸਿਆ ਕਿ 1960 ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਮਾਨਸੂਨ ਏਨੀ ਦੇਰੀ ਨਾਲ ਪਰਤ ਰਿਹਾ ਹੈ। ਉਨ੍ਹਾਂ ਕਿਹਾ ਕਿ 2019 'ਚ ਉੱਤਰ ਪੱਛਮੀ ਭਾਰਤ ਤੋਂ ਮਾਨਸੂਨ ਨੇ 9 ਅਕਤੂਬਰ ਨੂੰ ਪਰਤਣਾ ਸ਼ੁਰੂ ਕਰ ਦਿੱਤਾ ਸੀ। ਉੱਤਰ ਪੱਛਮੀ ਭਾਰਤ ਤੋਂ ਦੱਖਣ ਪੱਛਮੀ ਮਾਨਸੂਨ ਆਮ ਤੌਰ 'ਤੇ 17 ਸਤੰਬਰ ਤੋਂ ਪਰਤਣਾ ਸ਼ੁਰੂ ਕਰ ਦਿੰਦਾ ਹੈ।
ਲਗਾਤਾਰ ਤੀਜੇ ਸਾਲ ਦੇਸ਼ 'ਚ ਵਾਧੂ ਬਾਰਸ਼
ਮਹਾਪਾਤਰ ਨੇ ਕਿਹਾ, ਮਾਤਰਾ ਦੇ ਤੌਰ ਤੇ 2021 'ਚ ਇਕ ਜੂਨ ਤੋਂ 30 ਸਤੰਬਰ ਤਕ ਮਾਨਸੂਨ ਦੀ ਮੌਸਮੀ ਵਰਖਾ 1961-2010 ਦੌਰਾਨ 88 ਸੈਂਟੀਮੀਟਰ ਦੇ ਮੁਕਾਬਲੇ 87 ਸੈਂਟੀਮੀਟਰ ਹੋਈ। ਉਨ੍ਹਾਂ ਕਿਹਾ, ਦੱਖਣ-ਪੱਛਮੀ ਮਾਨਸੂਨ ਨਾਲ ਦੇਸ਼ 'ਚ ਹੋਣ ਵਾਲੀ ਮੌਸਮੀ ਵਰਖਾ ਜੂਨ-ਸਤੰਬਰ ਦੌਰਾਨ ਕੁੱਲ ਮਿਲਾ ਕੇ 96-106 ਫੀਸਦ ਰਹੀ। ਇਹ ਲਾਗਾਤਾਰ ਤੀਜਾ ਸਾਲ ਹੈ ਜਦੋਂ ਦੇਸ਼ 'ਚ ਬਾਰਸ਼ ਆਮ ਵਾਂਗ ਦਰਜ ਕੀਤੀ ਗਈ। 2019 ਤੇ 2020 'ਚ ਆਮ ਨਾਲੋਂ ਵੱਧ ਬਾਰਸ਼ ਸੀ।
ਇਹ ਵੀ ਪੜ੍ਹੋ: LPG Cylinder Price Today 1 Oct 2021: ਆਮ ਆਦਮੀ ਨੂੰ ਮਹਿੰਗਾਈ ਦਾ ਵੱਡਾ ਝਟਕਾ, ਹੁਣ ਗੈਸ ਸਿਲੰਡਰ 1800 ਰੁਪਏ ਤੋਂ ਟੱਪਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin