ਨਵੀਂ ਦਿੱਲੀ: ਆਮ ਬਜਟ 2018-19 ਵਿੱਚ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੀ ਗਈ ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ 'ਤੇ ਮਮਤਾ ਬੈਨਰਜੀ ਨੇ ਸਵਾਲ ਚੁੱਕੇ ਹਨ। ਓਬਾਮਾ ਕੇਅਰ ਦੀ ਤਰਜ 'ਤੇ ਮੋਦੀ ਕੇਅਰ ਆਖੀ ਜਾ ਰਹੀ ਇਸ ਸਕੀਮ ਨੂੰ ਮਮਤਾ ਨੇ ਪੱਛਮੀ ਬੰਗਾਲ ਵਿੱਚ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਪਹਿਲਾ ਅਜਿਹਾ ਸੂਬਾ ਹੋਵੇਗਾ ਜਿਸ ਨੇ ਕੇਂਦਰ ਦੀ ਇਸ ਸਕੀਮ ਨੂੰ ਲਾਗੂ ਕਰਨ ਤੋਂ ਮਨਾ ਕਰ ਦਿੱਤਾ ਹੈ। ਮਮਤਾ ਨੇ ਇੱਕ ਪ੍ਰੋਗਰਾਮ ਦੌਰਾਨ ਇਸ ਸਕੀਮ ਨੂੰ ਬੇਕਾਰ ਦੱਸਿਆ।
ਮਮਤਾ ਨੇ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਦੇ ਹੋਏ ਕਿਹਾ, "ਤੁਸੀਂ ਤੈਅ ਕਰ ਲਿਆ ਹੈ ਕਿ ਇਸ ਵਿੱਚ ਸੂਬਿਆਂ ਦੀਆਂ ਸਰਕਾਰਾਂ ਦਾ 40 ਫੀਸਦੀ ਹਿੱਸਾ ਹੋਵੇਗਾ। ਕਿਉਂ? ਕੀ ਤੁਸੀਂ ਸਾਡੇ ਤੋਂ ਪੁੱਛਿਆ ਜਾਂ ਚਰਚਾ ਕੀਤੀ?" ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਾਡੇ ਕੋਲ ਪੈਸੇ ਹਨ ਤਾਂ ਇਹ ਫੈਸਲਾ ਅਸੀਂ ਕਰਾਂਗੇ ਕਿ ਇਸ ਨੂੰ ਕਿੱਥੇ ਖਰਚ ਕਰਨਾ ਹੈ।