ਬੀਜੇਪੀ ਪ੍ਰਧਾਨ ਦਾ ਵਿਵਾਦਤ ਬਿਆਨ: ਕਿਹਾ 'ਮਮਤਾ ਬੈਨਰਜੀ ਪਹਿਨੇ ਬਰਮੁੱਡਾ ਸ਼ੌਰਟਸ'
ਦਿਲੀਪ ਘੋਸ਼ ਦੀ ਟਿੱਪਣੀ 'ਤੇ ਟਵੀਟ ਕਰਦਿਆਂ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕਿਹਾ, 'ਬੀਜੇਪੀ ਦੇ ਪੱਛਮੀ ਬੰਗਾਲ ਪ੍ਰਧਾਨ ਨੇ ਜਨਸਭਾ 'ਚ ਪੁੱਛਿਆ ਕਿ ਮਮਤਾ ਦੀ ਸਾੜੀ ਕਿਉਂ ਪਹਿਨ ਰਹੀ ਹੈ।
ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀ ਤਾਰੀਖ ਜਿਵੇਂ ਨੇੜੇ ਆ ਰਹੀ ਹੈ ਸਿਆਸੀ ਲੀਡਰਾਂ ਦੀਆਂ ਇਕ ਦੂਜੇ ਖਿਲਾਫ ਟਿੱਪਣੀਆਂ ਸਖਤ ਹੁੰਦੀਆਂ ਜਾ ਰਹੀਆਂ ਹਨ। ਬੁੱਧਵਾਰ ਪੱਛਮੀ ਬੰਗਾਲ 'ਚ ਬੀਜੇਪੀ ਪ੍ਰਧਾਨ ਦਿਲੀਪ ਗੋਸ਼ ਨੇ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਵਿਵਾਦਤ ਟਿੱਪਣੀ ਕੀਤੀ। ਉਨ੍ਹਾਂ ਕਿਹਾ ਮਮਤਾ ਬੈਨਰਜੀ ਨੇ ਸੱਟ ਦਿਖਾਉਣੀ ਹੈ ਤਾਂ ਬਰਮੁੱਡਾ ਸ਼ੌਟਸ ਪਹਿਨੇ। ਉਨ੍ਹਾਂ ਦੇ ਇਸ ਬਿਆਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਦਿਲੀਪ ਘੋਸ਼ ਦੇ ਇਸ ਬਿਆਨ 'ਤੇ ਸੱਤਾਧਿਰ ਟੀਐਮਸੀ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਤ੍ਰਿਣਮੂਲ ਕਾਂਗਰਸ ਨੇ ਬੰਗਾਲੀ 'ਚ ਕੀਤੇ ਇਕ ਟਵੀਟ 'ਚ ਕਿਹਾ, 'ਅਸੀਂ ਦਿਲੀਪ ਘੋਸ਼ ਤੋਂ ਅਜਿਹੀਆਂ ਹੀ ਟਿੱਪਣੀਆਂ ਦੀ ਉਮੀਦ ਕਰ ਸਕਦੇ ਹਾਂ।'
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਕਾਕੋਲੀ ਘੋਸ ਦਸਤੀਦਾਰ ਨੇ ਇਕ ਟਵੀਟ 'ਚ ਕਿਹਾ, 'ਇਹ ਹੁਣ ਨਜ਼ਰ ਆ ਰਿਹਾ ਹੈ ਕਿ ਬੀਜੇਪੀ ਦੇ ਬੰਗਾਲ ਸੂਬਾ ਪ੍ਰਧਾਨ ਦੀ ਭੂਮਿਕਾ ਹੁਣ ਸਿਰਫ ਜ਼ਹਿਰ ਉਗਲਣ ਤਕ ਰਹਿ ਗਈ ਹੈ। ਬੰਗਾਲ ਦੇ ਮੁੱਖ ਮੰਤਰੀ 'ਤੇ ਤਿੱਖੇ ਹਮਲੇ ਤੋਂ ਲੈਕੇ ਟੀਐਐਮਸੀ ਕਾਰਕੁੰਨਾਂ 'ਤੇ ਹਮਲੇ ਤਕ ਉਨ੍ਹਾਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਕ ਵਾਰ ਫਿਰ ਹੈਰਾਨ ਕਰਨ ਵਾਲਾ ਬਿਆਨ।'
ਦਿਲੀਪ ਘੋਸ਼ ਦੀ ਟਿੱਪਣੀ 'ਤੇ ਟਵੀਟ ਕਰਦਿਆਂ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕਿਹਾ, 'ਬੀਜੇਪੀ ਦੇ ਪੱਛਮੀ ਬੰਗਾਲ ਪ੍ਰਧਾਨ ਨੇ ਜਨਸਭਾ 'ਚ ਪੁੱਛਿਆ ਕਿ ਮਮਤਾ ਦੀ ਸਾੜੀ ਕਿਉਂ ਪਹਿਨ ਰਹੀ ਹੈ। ਉਨ੍ਹਾਂ ਨੂੰ ਬਰਮੁੱਡਾ ਸ਼ੌਰਟਸ ਪਹਿਨਣਾ ਚਾਹੀਦਾ ਹੈ ਜਿਸ ਨਾਲ ਆਪਣਾ ਪੈਰ ਚੰਗੀ ਤਰ੍ਹਾਂ ਦਿਖਾ ਸਕੇ।'
ਦਿਲੀਪ ਘੋਸ਼ ਨੇ ਕੀ ਕਿਹਾ?
ਕਥਿਤ ਵੀਡੀਓ 'ਚ ਦਿਲੀਪ ਘੋਸ਼ ਸੋਮਵਾਰ ਪੁਰਲਿਆ 'ਚ ਇਕ ਚੋਣ ਸਭਾ 'ਚ ਇਹ ਕਹਿੰਦਿਆਂ ਸੁਣੇ ਜਾ ਰਹੇ ਹਨ ਕਿ ਪਲਾਸਟਰ ਉਤਾਰੇ ਜਾਣ ਤੋਂ ਬਾਅਦ ਪੈਰ 'ਤੇ ਪੱਟੀ ਬੰਨ੍ਹ ਦਿੱਤੀ ਗਈ ਸੀ ਤੇ ਉਹ ਹਰ ਕਿਸੇ ਨੂੰ ਪੈਰ ਦਿਖਾ ਰਹੀ ਹੈ।' ਬੀਜੇਪੀ ਐਮਪੀ ਵੀਡੀਓ 'ਚ ਕਹਿ ਰਹੇ ਹਨ, 'ਉਹ ਇਸ ਤਰ੍ਹਾਂ ਸਾੜੀ ਪਹਿਨ ਰਹੀ ਹੈ ਕਿ ਇਕ ਪੈਰ ਢੱਕਿਆ ਹੋਇਆ ਹੈ ਜਦਕਿ ਦੂਜਾ ਦਿਖਾਉਣ ਲਈ ਖੁੱਲ੍ਹਾ ਰੱਖਿਆ ਗਿਆ ਹੈ। ਕਿਸੇ ਨੂੰ ਇਸ ਤਰ੍ਹਾਂ ਸਾੜੀ ਪਹਿਨੇ ਨਹੀਂ ਦੇਖਿਆ।' ਉਨ੍ਹਾਂ ਕਿਹਾ, 'ਜੇਕਰ ਉਨ੍ਹਾਂ ਦਿਖਾਉਣ ਲਈ ਪੈਰ ਦਾ ਪ੍ਰਦਰਸ਼ਨ ਕਰਨਾ ਹੈ ਤਾਂ ਬਰਮੁੱਢਾ ਸ਼ੌਰਟਸ ਪਹਿਨ ਸਕਦੀ ਹੈ। ਇਸ ਨਾਲ ਜ਼ਿਆਦਾ ਬਿਹਤਰ ਤਰੀਕੇ ਨਾਲ ਨਜ਼ਰ ਆਵੇਗਾ।'

এইরকম কুরুচিকর মন্তব্য @DilipGhoshBJP বাবু ছাড়া আর কারোর থেকে প্রত্যাশিত নয়!

একজন মহিলা মুখ্যমন্ত্রীর সম্বন্ধে এইরকম নিন্দনীয় ভাষা প্রয়োগ প্রমাণ করে যে @BJP4Bengal নেতারা মহিলাদের সম্মান করে না।

বাংলার মা-বোনেরা @MamataOfficial-এর প্রতি এই অপমানের যোগ্য জবাব দেবে ২রা মে। pic.twitter.com/OINU6M7a1W
— All India Trinamool Congress (@AITCofficial) March 24, 2021

ਜ਼ਿਕਰਯੋਗ ਹੈ ਕਿ 10 ਮਾਰਚ ਨੂੰ ਨੰਦੀਗ੍ਰਾਮ 'ਚ ਆਪਣੀ ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਮੁੱਖ ਮੰਤਰੀ ਦੇ ਸੱਟ ਲੱਗ ਗਈ ਸੀ। ਟੀਐਮਸੀ ਨੇ ਮਮਤਾ 'ਤੇ ਹਮਲੇ ਦਾ ਇਲਜ਼ਾਮ ਲਾਇਆ ਸੀ।
ਬੀਜੇਪੀ ਦੀ ਪ੍ਰਤੀਕਿਰਿਆ
ਬੀਜੇਪੀ ਦੇ ਬੁਲਾਰੇ ਸ਼ਮਿਕ ਭੱਟਾਚਾਰਿਆ ਨੇ ਕਿਹਾ ਕਿ ਇਸ ਟਿੱਪਣੀ 'ਤੇ ਵਿਵਾਦ ਖੜਾ ਕਰਨ ਦੀ ਲੋੜ ਨਹੀਂ ਹੈ।। ਭੱਟਾਚਾਰਿਆ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਇਨ੍ਹਾਂ ਟਿੱਪਣੀਆਂ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਮੁੱਖ ਮੰਤਰੀ ਸਾਡੇ ਲੀਡਰਾਂ ਖਿਲਾਫ ਕਈ ਤਿੱਖੀਆਂ ਟਿੱਪਣੀਆਂ ਕਰਦੀ ਹੈ। ਦਿਲੀਪ ਘੋਸ਼ ਇਕ ਸੱਜਣ ਵਿਅਕਤੀ ਹੈ। ਜੇਕਰ ਉਨ੍ਹਾਂ ਰੈਲੀ 'ਚ ਅਜਿਹੀ ਟਿੱਪਣੀ ਕੀਤੀ ਤਾਂ ਇਹ ਦਿਮਾਗ 'ਚ ਰੱਖਣਾ ਚਾਹੀਦਾ ਹੈ ਕਿ ਚੋਣ ਸਭਾਵਾਂ 'ਚ ਕਈ ਗੱਲਾਂ ਕਹੀਆਂ ਜਾਂਦੀਆਂ ਹਨ ਜਿੰਨ੍ਹਾਂ ਨੂੰ ਹਮੇਸ਼ਾਂ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ।