7 ਮਾਰਚੀ ਨੂੰ PM ਮੋਦੀ ਅਤੇ CM ਮਮਤਾ ਵਿਚਾਲੇ ਟੱਕਰ, ਜਾਣੋ ਕੀ ਹੈ ਦੋਨਾਂ ਦੀ ਚੋਣਾਵੀ ਤਿਆਰੀ
ਪੱਛਮੀ ਬੰਗਾਲ ਵਿੱਚ 7 ਮਾਰਚ ਦਾ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵਿਚਾਲੇ ਇਤਿਹਾਸਕ ਚੋਣਾਵੀ ਟੱਕਰ ਦਾ ਗਵਾਹ ਬਣੇਗਾ।ਚੋਣਾਂ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਦੋਵੇਂ ਨੇਤਾ ਆਪਣਾ ਦਮਖਮ ਦਿਖਾਉਣਗੇ।
ਕੋਲਕਾਤਾ: ਪੱਛਮੀ ਬੰਗਾਲ ਵਿੱਚ 7 ਮਾਰਚ ਦਾ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵਿਚਾਲੇ ਇਤਿਹਾਸਕ ਚੋਣਾਵੀ ਟੱਕਰ ਦਾ ਗਵਾਹ ਬਣੇਗਾ।ਚੋਣਾਂ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਦੋਵੇਂ ਨੇਤਾ ਆਪਣਾ ਦਮਖਮ ਦਿਖਾਉਣਗੇ।ਪੀਐਮ ਮੋਦੀ ਐਤਵਾਰ ਨੂੰ ਕੋਲਕਾਤਾ ਦੇ ਇਤਿਹਾਸਕ ਬ੍ਰਿਗੇਡ ਪਰੇਡ ਮੈਦਾਨ ਤੋਂ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਮਮਤਾ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਅਤੇ ਮਹਿੰਗਾਈ ਦੇ ਮੁੱਦੇ 'ਤੇ ਰੈਲੀ ਕਰਨਗੇ।ਰ
ਐਤਵਾਰ ਨੂੰ, ਭਾਜਪਾ ਨੇ ਇੱਕ ਵਿਸ਼ਾਲ ਜਨਤਕ ਸਭਾ ਦੀ ਤਿਆਰੀ ਕੀਤੀ ਹੈ ਅਤੇ ਇਸਦੇ ਲਈ ਚੋਣ ਬੈਨਰ ਅਤੇ ਪੋਸਟਰ ਤਿਆਰ ਕੀਤੇ ਹਨ। ਚੋਣ ਐਲਾਨਾਂ ਤੋਂ ਬਾਅਦ ਪੀਐਮ ਮੋਦੀ ਦੀ ਇਹ ਪਹਿਲੀ ਰੈਲੀ ਹੋਵੇਗੀ। ਇਸ ਰੈਲੀ ਨੂੰ ਸੁਪਰਹਿੱਟ ਬਣਾਉਣ ਲਈ ਭਾਜਪਾ ਆਗੂ ਅਤੇ ਵਰਕਰ ਕੰਮ ਕਰ ਰਹੇ ਹਨ। ਭਾਜਪਾ ਦਾ ਟੀਚਾ ਲਗਭਗ 10 ਲੱਖ ਲੋਕਾਂ ਨੂੰ ਬ੍ਰਿਗੇਡ ਦੇ ਮੈਦਾਨ ਵਿੱਚ ਲਿਆਉਣਾ ਹੈ। ਇਸ ਰੈਲੀ ਨੂੰ ਸਫਲ ਬਣਾਉਣ ਲਈ ਭਾਜਪਾ ਘਰ-ਘਰ ਜਾ ਕੇ ਮੁਹਿੰਮ ਚਲਾ ਰਹੀ ਹੈ।
ਬੰਗਾਲ ਦੀ ਚੋਣ ਵਿਚ, ਭਾਜਪਾ ਲੀਡ ਨਾ ਲੈ ਸਕੇ, ਇਸ ਲਈ ਸੀਐਮ ਮਮਤਾ ਨੇ ਵੀ ਆਪਣੇ ਪ੍ਰਚਾਰ ਨੂੰ ਸਿਰੇ ਚਾੜ੍ਹਨ ਲਈ ਸੜਕ 'ਤੇ ਉਤਰਨ ਦੀ ਤਿਆਰੀ ਕੀਤੀ ਹੈ ਅਤੇ ਇਸਦੇ ਲਈ ਉੱਤਰੀ ਬੰਗਾਲ ਦੇ ਸਿਲੀਗੁੜੀ ਨੂੰ ਚੁਣਿਆ ਹੈ। ਜਿਸ ਸਮੇਂ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਹੋਵੇਗੀ। ਉਸੇ ਸਮੇਂ, ਦੀਦੀ ਤ੍ਰਿਣਮੂਲ ਮਹਿਲਾ ਵਰਕਰਾਂ ਨਾਲ ਐਲਪੀਜੀ ਦੀਆਂ ਵਧੀਆਂ ਕੀਮਤਾਂ ਅਤੇ ਮਹਿੰਗਾਈ ਦੇ ਮੁੱਦੇ 'ਤੇ ਰੈਲੀ ਕਰੇਗੀ।
ਕਿਹੜੇ ਪੜਾਅ ਵਿੱਚ ਬੰਗਾਲ ਦੀਆਂ ਕਿੰਨੀਆਂ ਸੀਟਾਂ ਤੇ ਚੋਣ?
ਪਹਿਲੇ ਪੜਾਅ ਵਿੱਚ, ਪੱਛਮੀ ਬੰਗਾਲ ਦੀਆਂ 294 ਸੀਟਾਂ ਵਿੱਚੋਂ 30 ਸੀਟਾਂ ਤੇ 27 ਮਾਰਚ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ, 1 ਅਪ੍ਰੈਲ ਨੂੰ 30 ਹੋਰ ਸੀਟਾਂ 'ਤੇ ਦੂਜੇ ਪੜਾਅ ਦੀਆਂ ਵੋਟਾਂ ਪੈਣਗੀਆਂ, 6 ਅਪ੍ਰੈਲ ਨੂੰ ਤੀਜੇ ਪੜਾਅ ਦੀਆਂ 31 ਸੀਟਾਂ ਤੇ, 10 ਅਪ੍ਰੈਲ ਨੂੰ ਚੌਥੇ ਪੜਾਅ ਦੀਆਂ 44 ਸੀਟਾਂ ਤੇ, 17 ਅਪ੍ਰੈਲ ਨੂੰ ਪੰਜਵੇਂ ਪੜਾਅ ਦੀਆਂ 45 ਸੀਟਾਂ ਤੇ, ਛੇਵੇਂ ਪੜਾਅ ਵਿਚ 22 ਅਪ੍ਰੈਲ ਨੂੰ 43 ਸੀਟਾਂ ਤੇ, 26 ਅਪ੍ਰੈਲ ਨੂੰ ਸੱਤਵੇਂ ਪੜਾਅ ਦੀਆਂ 36 ਸੀਟਾਂ ਅਤੇ 29 ਅਪ੍ਰੈਲ ਨੂੰ ਅੱਠਵੇਂ ਪੜਾਅ ਵਿੱਚ 35 ਸੀਟਾਂ ਤੇ ਵੋਟਾਂ ਪਾਈਆਂ ਜਾਣਗੀਆਂ।ਨਤੀਜੇ ਚਾਰ ਹੋਰ ਸੂਬਿਆਂ ਦੇ ਨਾਲ 2 ਮਈ ਨੂੰ ਐਲਾਨੇ ਜਾਣਗੇ।