(Source: ECI/ABP News/ABP Majha)
ਪੱਛਮੀ ਬੰਗਾਲ 'ਚ ਗੇਂਦ ਸਮਝ ਕੇ ਬੱਚੇ ਨੇ ਚੁੱਕ ਲਿਆ ਬੰਬ, ਅਚਾਨਕ ਹੋਇਆ ਧਮਾਕਾ, ਅਤੇ ਫਿਰ...
West Bengal News: ਪੱਛਮੀ ਬੰਗਾਲ ਵਿੱਚ ਪੰਚਾਇਤੀ ਚੋਣਾਂ ਦੌਰਾਨ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਦੋ ਬੱਚਿਆਂ ਨੇ ਇੱਕ ਦੇਸੀ ਬੰਬ ਨੂੰ ਗੇਂਦ ਸਮਝ ਕੇ ਚੁੱਕ ਲਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ।
West Bengal Panchayat Elections 2023: ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਸ਼ਨੀਵਾਰ (8 ਜੁਲਾਈ) ਨੂੰ ਦੋ ਬੱਚਿਆਂ ਨੇ ਬੰਬ ਨੂੰ ਗੇਂਦ ਸਮਝ ਕੇ ਚੁੱਕ ਲਿਆ। ਜਿਵੇਂ ਹੀ ਬੱਚੇ ਨੇ ਉਸ ਨੂੰ ਚੁੱਕਿਆ ਅਤੇ ਧਮਾਕਾ ਹੋ ਗਿਆ। ਧਮਾਕੇ 'ਚ ਦੋਵੇਂ ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਅਧਿਕਾਰੀਆਂ ਨੇ ਸਮਾਚਾਰ ਏਜੰਸੀ ਪੀ.ਟੀ.ਆਈ. ਨੂੰ ਦੱਸਿਆ ਕਿ ਸ਼ਨੀਵਾਰ ਨੂੰ ਹੋਏ ਧਮਾਕੇ ਵਿਚ ਦੋ ਬੱਚੇ ਜ਼ਖਮੀ ਹੋ ਗਏ, ਜਦੋਂ ਉਨ੍ਹਾਂ ਨੇ ਸੜਕ ਕਿਨਾਰੇ ਇਕ ਦੇਸੀ ਬੰਬ ਨੂੰ ਗੇਂਦ ਸਮਝ ਕੇ ਚੁੱਕ ਲਿਆ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸੂਬੇ ਵਿੱਚ ਪੰਚਾਇਤੀ ਚੋਣਾਂ ਲਈ ਵੋਟਿੰਗ ਦੌਰਾਨ ਭੰਗੋਰ ਵਿੱਚ ਵਾਪਰੀ।
ਦੋਵੇਂ ਹਸਪਤਾਲ 'ਚ ਭਰਤੀ
ਇੱਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਇਹ ਪਤਾ ਲਗਾਉਣ ਲਈ ਖੇਤਰ ਵਿੱਚ ਭੇਜਿਆ ਗਿਆ ਸੀ ਕਿ ਕੀ ਉੱਥੇ ਹੋਰ ਵੀ ਬੰਬ ਸਨ। ਉਨ੍ਹਾਂ ਦੱਸਿਆ ਕਿ ਦੋਵੇਂ ਬੱਚੇ, ਜਿਨ੍ਹਾਂ ਦੀ ਉਮਰ 8 ਤੋਂ 10 ਸਾਲ ਦੇ ਵਿਚਕਾਰ ਹੈ, ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਰਾਜ ਚੋਣ ਕਮਿਸ਼ਨ (ਐਸਈਸੀ) ਦੇ ਸਕੱਤਰ ਨੀਲੰਜਨ ਸ਼ਾਂਡਿਲਿਆ ਨੇ ਕਿਹਾ, "ਅਸੀਂ ਘਟਨਾ ਦੇ ਵੇਰਵੇ ਮੰਗੇ ਹਨ।"
ਇਹ ਵੀ ਪੜ੍ਹੋ: 'ਹੁਣ ਪਾਕਿਸਤਾਨ ਗਈ ਤਾਂ ਮਾਰ ਦੇਣਗੇ, ਮੈਂ ਸਚਿਨ ਨਾਲ ਹੀ ਰਹਿਣਾ ਚਾਹੁੰਦੀ ਹਾਂ', ਸੀਮਾ ਹੈਦਰ ਦੀ ਮੋਦੀ ਸਰਕਾਰ ਨੂੰ ਅਪੀਲ
ਪੋਲਿੰਗ ਦੌਰਾਨ ਕਈ ਥਾਂ 'ਤੇ ਵਾਪਰਿਆ ਹਾਦਸਾ
ਪੱਛਮੀ ਬੰਗਾਲ ਵਿੱਚ ਤਿੰਨ ਪੱਧਰੀ ਪੰਚਾਇਤ ਚੋਣਾਂ ਲਈ ਸ਼ਨੀਵਾਰ ਨੂੰ ਵੋਟਿੰਗ ਹੋਈ। ਇਸ ਦੌਰਾਨ ਕਈ ਥਾਵਾਂ 'ਤੇ ਹਿੰਸਾ ਵੀ ਹੋਈ। ਕੋਲਕਾਤਾ ਦੇ ਨਾਲ ਲੱਗਦੇ ਭੰਗੋਰ ਇਲਾਕੇ 'ਚ ਵੋਟਾਂ ਤੋਂ ਪਹਿਲਾਂ ਹੀ ਹਿੰਸਾ ਦੀਆਂ ਕਈ ਘਟਨਾਵਾਂ ਦੇਖਣ ਨੂੰ ਮਿਲੀਆਂ। 15 ਜੂਨ ਨੂੰ ਨਾਮਜ਼ਦਗੀ ਭਰਨ ਦੌਰਾਨ ਦੋ ਵਿਅਕਤੀਆਂ ਦੀ ਮੌਤ ਵੀ ਹੋ ਗਈ ਸੀ।
ਹਿੰਸਾ ਵਿੱਚ ਕਈ ਕਾਰਕੁਨਾਂ ਦੀ ਮੌਤ
ਅਧਿਕਾਰੀਆਂ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਹਿੰਸਾ ਵਿੱਚ ਮਾਰੇ ਗਏ ਲੋਕਾਂ ਵਿੱਚ ਤ੍ਰਿਣਮੂਲ ਕਾਂਗਰਸ ਦੇ ਛੇ ਮੈਂਬਰ, ਭਾਜਪਾ, ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ, ਕਾਂਗਰਸ ਅਤੇ ਭਾਰਤੀ ਸੈਕੂਲਰ ਫਰੰਟ (ਆਈਐਸਐਫ) ਦਾ ਇੱਕ-ਇੱਕ ਵਰਕਰ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਹਿੰਸਕ ਝੜਪਾਂ 'ਚ ਕਈ ਲੋਕ ਜ਼ਖਮੀ ਵੀ ਹੋਏ ਹਨ।
ਇਹ ਵੀ ਪੜ੍ਹੋ: WB Panchayat Elections: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਗਾਲ ਹਿੰਸਾ 'ਤੇ ਮੰਗੀ ਰਿਪੋਰਟ, ਰਾਸ਼ਟਰਪਤੀ ਸਾਸ਼ਨ ਲਾਉਣ ਦੀ ਉੱਠੀ ਮੰਗ