ਪੇਸ਼ਕਸ਼-ਰਮਨਦੀਪ ਕੌਰ
ਸੰਵਿਧਾਨ ਨਿਰਮਾਤਾ ਜਿਹੋ ਜਿਹਾ ਭਾਰਤ ਚਾਹੁੰਦੇ ਸਨ, ਉਸੇ ਮੁਤਾਬਕ ਉਨ੍ਹਾਂ ਸੰਵਿਧਾਨ ਬਣਾਇਆ। ਪੂਰਾ ਸੰਵਿਧਾਨ ਜਿਨ੍ਹਾਂ ਵਿਚਾਰਾਂ 'ਤੇ ਆਧਾਰਤ ਹੈ, ਉਨ੍ਹਾਂ ਤੋਂ ਜਾਣੂ ਕਰਾਉਂਦੀ ਹੈ- ਸੰਵਿਧਾਨ ਦੀ ਪ੍ਰਸਤਾਵਨਾ।
"ਸੰਵਿਧਾਨ ਦੀ ਪ੍ਰਸਤਾਵਨਾ ਤੋਂ ਸਾਨੂੰ ਇਹ ਗਿਆਨ ਹੁੰਦਾ ਹੈ ਕਿ ਸਾਡੇ ਸੰਵਿਧਾਨ ਨਿਰਮਾਤਾ ਕਿਹੋ ਜਿਹਾ ਭਾਰਤ ਬਣਾਉਣਾ ਚਾਹੁੰਦੇ ਸਨ। ਜਦੋਂ 1950 'ਚ ਸੰਵਿਧਾਨ ਨੂੰ ਅਸਲ 'ਚ ਲਿਆਂਦਾ ਗਿਆ, ਉਦੋਂ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਅਜਿਹੇ ਭਾਰਤ ਦੀ ਕਲਪਨਾ ਕੀਤੀ ਸੀ, ਜਿੱਥੇ ਸਭ ਨੂੰ ਨਿਆਂ ਮਿਲ ਸਕੇ, ਸਾਰੇ ਬਰਾਬਰ ਹੋਣ ਤੇ ਇੱਕ ਮਜ਼ਬੂਤ ਰਾਸ਼ਟਰ ਬਣੇ।"
ਦੇਸ਼ ਕੀ ਹੈ, ਕਿਹੋ ਜਿਹਾ ਹੈ, ਇਸ ਦਾ ਸ਼ਾਸਨ ਦਾ ਆਧਾਰ ਕੀ ਹੈ, ਨਾਗਰਿਕਾਂ ਤੋਂ ਕੀ ਉਮੀਦਾਂ ਹਨ? ਹਰ ਗੱਲ ਇਸ ਪ੍ਰਸਤਾਵਨਾ 'ਚ ਹੈ ਜੋ ਇਸ ਤਰ੍ਹਾਂ ਹੈ:
ਅਸੀਂ ਭਾਰਤ ਦੇ ਲੋਕ, ਭਾਰਤ ਨੂੰ ਇੱਕ ਸੰਪੂਰਨ ਪ੍ਰਭੂਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰਕ ਦੇਸ਼ ਬਣਾਉਣ ਲਈ ਤੇ ਉਸ ਦੇ ਨਾਗਿਰਕਾਂ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਿਕ ਨਿਆਂ, ਵਿਚਾਰ, ਵਿਸ਼ਵਾਸ, ਧਰਮ ਨੂੰ ਮੰਨਣ ਦੀ ਆਜ਼ਾਦੀ ਤੇ ਮੌਕਿਆਂ ਦੀ ਬਰਾਬਰੀ ਪ੍ਰਾਪਤ ਕਰਾਉਣ ਲਈ ਤੇ ਉਨ੍ਹਾਂ ਸਭ 'ਚ ਵਿਅਕਤੀ ਦਾ ਸਨਮਾਨ ਤੇ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਨਿਸਚਿਤ ਕਰਾਉਣ ਵਾਲੇ, ਭਾਈਚਾਰਕ ਸਾਂਝ ਵਧਾਉਣ ਲਈ, ਦ੍ਰਿੜ ਸੰਕਲਪ ਹੋ ਕੇ ਆਪਣੀ ਸੰਵਿਧਾਨ ਸਭਾ 'ਚ ਤਾਰੀਖ਼ 26 ਨਵੰਬਰ, 1949 ਨੂੰ ਇਸ ਸੰਵਿਧਾਨ ਨੂੰ ਅਪਣਾਉਂਦੇ ਹਾਂ।
ਇਸ ਪ੍ਰਸਤਾਵਨਾ ਦਾ ਇੱਕ-ਇੱਕ ਸ਼ਬਦ ਭਾਰਤ ਦੀ ਜਾਣ-ਪਛਾਣ ਕਰਾਉਂਦਾ ਹੈ। ਸਭ ਤੋਂ ਪਹਿਲਾਂ ਲਿਖਿਆ ਹੈ-
ਸੰਪੂਰਨ ਪ੍ਰਭੂਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰਿਕ ਦੇਸ਼ ਭਾਵ ਕਿ ਅਜਿਹਾ ਦੇਸ਼ ਜੋ ਕਿਸੇ ਦੇ ਅਧੀਨ ਨਹੀਂ ਹੈ, ਜੋ ਪੂਰੇ ਸਮਾਜ ਦੇ ਕਲਿਆਣ ਲਈ ਕੰਮ ਕਰਦਾ ਹੈ, ਜਿੱਥੇ ਸ਼ਾਸਨ ਹਰ ਧਰਮ ਨੂੰ ਇੱਕ ਨਿਗ੍ਹਾ ਨਾਲ ਦੇਖਦਾ ਹੈ, ਜਿੱਥੇ ਲੋਕਤੰਤਰ ਹੈ, ਲੋਕ ਖੁਦ ਆਪਣੇ ਪ੍ਰਤੀਨਿਧ ਚੁਣਦੇ ਹਨ।
ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਕ ਨਿਆਂ ਦੇਣ ਦਾ ਜ਼ਿਕਰ ਹੈ- ਸਾਫ਼ ਹੈ ਕਿ ਭਾਰਤ 'ਚ ਹਰ ਨਾਗਰਿਕ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਕ ਤੌਰ 'ਤੇ ਅਜਿਹਾ ਮੌਕਾ ਦੇਣਾ, ਕਮੀਆਂ ਨੂੰ ਦੂਰ ਕਰਨਾ ਭਾਰਤ ਦੀ ਸ਼ਾਸਨ ਵਿਵਸਥਾ ਦਾ ਆਦਰਸ਼ ਮੰਨਿਆ ਗਿਆ ਹੈ।
ਇਸ ਤੋਂ ਬਾਅਦ ਨਾਗਰਿਕਾਂ ਨੂੰ ਵਿਚਾਰ, ਸਮੀਕਰਨ, ਵਿਸ਼ਵਾਸ, ਧਰਮ ਨੂੰ ਮੰਨਣ ਦੀ ਆਜ਼ਾਦੀ, ਮੌਕਿਆਂ ਦੀ ਸਮਾਨਤਾ ਤੇ ਵਿਅਕਤੀ ਦਾ ਸਨਮਾਨ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਨਿਸਚਿਤ ਕਰਾਉਣ ਵਾਲੀ, ਭਾਈਚਾਰਾ ਵਧਾਉਣ ਦੀ ਗੱਲ ਆਖੀ ਗਈ ਹੈ।
ਇੱਕ-ਇੱਕ ਸ਼ਬਦ ਬਹੁਤ ਮਹੱਤਵਪੂਰਨ ਹੈ। ਇਸ ਮੁਤਾਬਕ ਭਾਰਤ 'ਚ ਸਾਰੇ ਨਾਗਰਿਕਾਂ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ। ਸਾਰੇ ਨਾਗਰਿਕਾਂ ਨੂੰ ਆਪਣਾ ਧਰਮ ਮੰਨਣ ਦੀ ਆਜ਼ਾਦੀ ਹੈ। ਸਭ ਦਾ ਸਨਮਾਨ ਹੈ। ਸਭ ਨੂੰ ਬਰਾਬਰੀ ਦਾ ਦਰਜਾ ਹਾਸਲ ਹੈ।
ਸ਼ਾਸਨ ਦੇ ਨਾਲ ਸਾਰੇ ਨਾਗਰਿਕਾਂ ਦਾ ਵੀ ਉਦੇਸ਼ ਹੈ ਕਿ ਦੇਸ਼ ਦੀ ਏਕਤਾ, ਆਖੰਡਤਾ ਨੂੰ ਬੜਾਵਾ ਦੇਣ ਲਈ ਆਪਸ 'ਚ ਮੇਲ ਮਿਲਾਪ ਤੇ ਭਾਈਚਾਰਾ ਰੱਖਣ।
ਇਸ ਪ੍ਰਸਤਾਵਨਾ ਨੂੰ ਸਾਰੇ ਨਾਗਰਿਕਾਂ ਵੱਲੋਂ ਸੰਵਿਧਾਨ ਸਭਾ ਨੇ 26 ਨਵੰਬਰ, 1949 ਨੂੰ ਸਵੀਕਾਰ ਕੀਤਾ।
"ਜਿੰਨ੍ਹੇ ਵੀ ਭਾਰਤੀ ਨਾਗਰਿਕ ਹਨ ਉਹ ਸੰਵਿਧਾਨ ਨਾਲ ਬੰਨ੍ਹੇ ਹੋਏ ਹਨ। ਕੋਈ ਇਹ ਨਹੀਂ ਕਹਿ ਸਕਦਾ ਕਿ ਅਸੀਂ ਸੰਵਿਧਾਨ ਦੀ ਉਲੰਘਣਾ ਕਰ ਦੇਵਾਂਗੇ ਜਾਂ ਕੋਈ ਇਹ ਨਹੀਂ ਕਹਿ ਸਕਦਾ ਕਿ ਅਸੀਂ ਸੰਵਿਧਾਨ ਤੋਂ ਉੱਪਰ ਹਾਂ। ਦੇਸ਼ ਦਾ ਚਾਹੇ ਕਿੰਨਾ ਹੀ ਪਾਵਰਫੁੱਲ ਵਿਅਕਤੀ ਹੋਵੇ, ਜੋ ਵੀ ਸੰਵਿਧਾਨ ਨਾਲ ਬੰਨ੍ਹਿਆ ਹੈ ਉਹ ਵੀ ਇਹ ਨਹੀਂ ਕਹਿ ਸਕਦਾ ਕਿ ਮੈਂ ਸੰਵਿਧਾਨ ਤੋਂ ਉੱਪਰ ਹਾਂ।"
ਭਾਰਤ ਨੂੰ ਸ਼ਾਸਨ ਵਿਵਸਥਾ ਦੇਣ ਵਾਲਾ, ਹਰ ਨਾਗਰਿਕ ਨੂੰ ਬੁਨਿਆਦੀ ਹੱਕ ਦੇਣ ਵਾਲਾ ਸੰਵਿਧਾਨ ਭਾਰਤ ਦੀ ਆਤਮਾ ਹੈ। ਇਸ ਆਤਮਾ ਦੀ ਜਾਣ-ਪਛਾਣ, ਉਸ ਦੀ ਪਰਿਭਾਸ਼ਾ ਹੈ ਸੰਵਿਧਾਨ ਦੀ ਪ੍ਰਸਤਾਵਨਾ। ਦੇਸ਼ ਨੂੰ ਸੰਵਿਧਾਨ ਦਿੰਦੇ ਸਮੇਂ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਜੋ ਸਹੁੰ ਚੁੱਕੀ ਸੀ ਉਸ ਨਾਲ ਅਸੀਂ ਸਾਰੇ ਜੁੜੇ ਹਾਂ। ਸਾਡਾ ਫਰਜ਼ ਹੈ ਕਿ ਅਸੀਂ ਸੰਵਿਧਾਨ ਦੇ ਬੁਨਿਆਦੀ ਮੁੱਲਾਂ ਨੂੰ ਸਮਝੀਏ, ਉਨਾਂ ਦਾ ਸਨਮਾਨ ਕਰੀਏ।
ਸਾਡਾ ਸੰਵਿਧਾਨ EPISODE 3: ਕੀ ਕਹਿੰਦਾ ਹੈ ਭਾਰਤ ਦਾ ਸੰਵਿਧਾਨ?
ਏਬੀਪੀ ਸਾਂਝਾ
Updated at:
10 Dec 2019 01:43 PM (IST)
ਸੰਵਿਧਾਨ ਨਿਰਮਾਤਾ ਜਿਹੋ ਜਿਹਾ ਭਾਰਤ ਚਾਹੁੰਦੇ ਸਨ, ਉਸੇ ਮੁਤਾਬਕ ਉਨ੍ਹਾਂ ਸੰਵਿਧਾਨ ਬਣਾਇਆ। ਪੂਰਾ ਸੰਵਿਧਾਨ ਜਿਨ੍ਹਾਂ ਵਿਚਾਰਾਂ 'ਤੇ ਆਧਾਰਤ ਹੈ, ਉਨ੍ਹਾਂ ਤੋਂ ਜਾਣੂ ਕਰਾਉਂਦੀ ਹੈ- ਸੰਵਿਧਾਨ ਦੀ ਪ੍ਰਸਤਾਵਨਾ।
- - - - - - - - - Advertisement - - - - - - - - -