(Source: ECI/ABP News/ABP Majha)
USB Charger Scam: ਜਨਤਕ ਥਾਵਾਂ 'ਤੇ ਫੋਨ ਚਾਰਜ ਕਰਨਾ ਪੈ ਸਕਦਾ ਮਹਿੰਗਾ! ਵੱਡੇ ਪੱਧਰ 'ਤੇ ਹੋ ਰਿਹਾ USB ਚਾਰਜਰ ਘੁਟਾਲਾ, ਜਾਣੋ ਬਚਣ ਦਾ ਤਰੀਕਾ
USB Charger Scam: ਭਾਰਤ ਵਿੱਚ ਵੱਡੇ ਪੱਧਰ 'ਤੇ ਯੂਐਸਬੀ ਚਾਰਜਰ ਘੁਟਾਲਾ ਹੋ ਰਿਹਾ ਹੈ, ਜਿਸ ਤੋਂ ਬਚਣ ਲਈ ਤੁਹਾਨੂੰ ਇਸ ਆਰਟਿਕਲ ਵਿੱਚ ਤਰੀਕ ਦੱਸੇ ਗਏ ਹਨ।
USB Charger Scam: ਕੇਂਦਰ ਸਰਕਾਰ ਨੇ ਲੋਕਾਂ ਨੂੰ ਜਨਤਕ ਥਾਵਾਂ ‘ਤੇ ਬੱਸ ਸਟੈਂਡ, ਹਵਾਈ ਅੱਡੇ, ਕੈਫੇ, ਹੋਟਲਾਂ ਅਤੇ ਰੇਲਵੇ ਸਟੇਸ਼ਨ ਵਰਗੀਆਂ ਥਾਵਾਂ ‘ਤੇ ਚਾਰਜਿੰਗ ਪੁਆਇੰਟ ਦੀ ਵਰਤੋਂ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ "USB ਚਾਰਜਰ ਘੁਟਾਲੇ" ਤੋਂ ਸਾਵਧਾਨ ਰਹਿਣ ਲਈ ਕਿਹਾ ਹੈ।
ਕੀ ਹੈ USB ਚਾਰਜਰ ਸਕੈਮ?
ਖਤਰਾ: ਸਾਈਬਰ ਅਪਰਾਧੀ ਖਤਰਨਾਕ ਉਦੇਸ਼ਾਂ ਦੀ ਪੂਰਤੀ ਕਰਨ ਲਈ ਜਨਤਕ ਥਾਵਾਂ ਜਿਵੇਂ ਕਿ ਹਵਾਈ ਅੱਡਿਆਂ, ਕੈਫੇ, ਹੋਟਲਾਂ ਅਤੇ ਬੱਸ ਸਟੈਂਡਾਂ ‘ਤੇ ਲੱਗੇ USB ਚਾਰਜਿੰਗ ਪੋਰਟਾਂ ਦਾ ਸ਼ੋਸ਼ਣ ਕਰਦੇ ਹਨ।
Safety tip of the day: Beware of USB charger scam.#indiancert #cyberswachhtakendra #staysafeonline #cybersecurity #besafe #staysafe #mygov #Meity #onlinefraud #cybercrime #scam #cyberalert #CSK #cybersecurityawareness pic.twitter.com/FBIgqGiEnU
— CERT-In (@IndianCERT) March 27, 2024
ਜੂਸ-ਜੈਕਿੰਗ: ਸਟੇਸ਼ਨਾਂ 'ਤੇ ਲੱਗੇ USB ਚਾਰਜਿੰਗ ਪੋਰਟਲ ਨਾਲ ਡਿਵਾਈਸਾਂ ਨੂੰ ਚਾਰਜ ਕਰਨਾ ਲੋਕਾਂ ਨੂੰ ਜੂਸ-ਜੈਕਿੰਗ ਸਾਈਬਰ ਹਮਲੇ ਦਾ ਸ਼ਿਕਾਰ ਬਣਾ ਸਕਦਾ ਹੈ। ਜੂਸ ਜੈਕਿੰਗ ਇੱਕ ਸਾਈਬਰ ਅਟੈਕ ਹੈ ਜਿਸ ਵਿੱਚ ਸਾਈਬਰ ਅਪਰਾਧੀ ਜਨਤਕ ਥਾਵਾਂ ‘ਤੇ USB ਚਾਰਜਿੰਗ ਦੀ ਵਰਤੋਂ ਉਪਭੋਗਤਾ ਦਾ ਡੇਟਾ ਚੋਰੀ ਕਰਨ ਜਾਂ ਉਨ੍ਹਾਂ ਦੇ ਡਿਵਾਈਸਾਂ 'ਚ ਮਾਲਵੇਅਰ ਸਥਾਪਤ ਕਰਨ ਲਈ ਕਰਦੇ ਹਨ।
ਇਹ ਵੀ ਪੜ੍ਹੋ: Tech layoffs: ਤਕਨੀਕੀ ਦੇ ਖੇਤਰ ‘ਚ ਐਪਲ, ਡੈਲ ਸਮੇਤ ਇਨ੍ਹਾਂ ਕੰਪਨੀਆਂ ਨੇ ਕਈ ਮੁਲਾਜ਼ਮਾਂ ਦੀ ਕੀਤੀ ਛੁੱਟੀ, ਸਾਹਮਣੇ ਆਈ ਵਜ੍ਹਾ
ਇਸ ਦੇ ਨਾਲ ਹੀ ਜਦੋਂ ਵੀ ਕੋਈ ਬੰਦਾ ਆਪਣਾ ਡਿਵਾਈਸ ਜਨਤਕ ਥਾਵਾਂ ‘ਤੇ ਲੱਗੇ USB ਤੋਂ ਚਾਰਜ ਕਰਦਾ ਹੈ ਤਾਂ ਉਸ ਵੇਲੇ ਉਸ ਦਾ ਡਾਟਾ ਚੋਰੀ ਹੋ ਸਕਦਾ ਹੈ, ਉਸ ਦੀ ਨਿੱਜੀ ਜਾਣਕਾਰੀ ਚੋਰੀ ਹੋ ਸਕਦੀ ਹੈ। ਜਿਸ ਤੋਂ ਬਾਅਦ ਸਾਈਬਰ ਅਪਰਾਧੀ ਇਸ ਦੀ ਵਰਤੋਂ ਕਰਕੇ ਯੂਜ਼ਰਸ ਨੂੰ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰ ਸਕਦੇ ਹਨ। ਇਸ ਕਰਕੇ ਤੁਹਾਨੂੰ ਵੀ ਇਹ ਕਹਿੰਦੇ ਹਾਂ ਕਿ ਤੁਸੀਂ ਭੁੱਲ ਕੇ ਵੀ ਜਨਤਕ ਥਾਵਾਂ ‘ਤੇ ਲੱਗੇ ਚਾਰਜਰ ਪੁਆਇੰਟਸ ਤੋਂ ਆਪਣੇ ਯੰਤਰ ਨੂੰ ਚਾਰਜ ਨਾ ਕਰੋ।
ਇਦਾਂ ਕਰ ਸਕਦੇ ਆਪਣਾ ਬਚਾਅ
- ਆਪਣਾ ਪਾਵਰਬੈਂਕ ਆਪਣੇ ਨਾਲ ਰੱਖੋ
- ਆਪਣੇ ਡੀਵਾਈਸ ਨੂੰ ਲੌਕ ਕਰਕੇ ਰੱਖੋ ਅਤੇ ਕਿਸੇ ਹੋਰ ਨਾਲ ਕੁਨੈਕਟ ਕਰਨ ਤੋਂ ਬਚੋ
- ਆਪਣਾ ਫੋਨ ਬੰਦ ਹੋਣ ਤੋਂ ਪਹਿਲਾਂ ਉਸ ਨੂੰ ਚਾਰਜ ਕਰਨ ਦਾ ਪਲਾਨ ਬਣਾਓ
- ਜੇਕਰ ਤੁਸੀਂ ਬਦਕਿਮਸਤੀ ਨਾਲ ਸਾਈਬਰ ਅਪਰਾਧੀਆਂ ਦੇ ਸ਼ਿਕਾਰ ਹੋ ਜਾਂਦੇ ਹੋ ਤਾਂ ਤੁਸੀਂ www.cybercrime.gov.in ‘ਤੇ ਰਿਪੋਰਟ ਕਰੋ ਜਾਂ 1930 ‘ਤੇ ਕਾਲ ਕਰਕੇ ਆਪਣੇ ਨਾਲ ਵਾਪਰੀ ਘਟਨਾ ਸਬੰਧੀ ਜਾਣਕਾਰੀ ਦਿਓ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Lok Sabha Election: ਜਦੋਂ ਸਰਕਾਰ ਬਦਲੇਗੀ... ਅਜਿਹੀ ਕਾਰਵਾਈ ਕਰਾਂਗੇ ਕਿ ਫਿਰ ਤੋਂ ਹਿੰਮਤ ਨਹੀਂ ਹੋਵੇਗੀ- ਰਾਹੁਲ ਗਾਂਧੀ