ਨਵੀਂ ਦਿੱਲੀ: ਮਹਾਮਾਰੀ ਕੋਰੋਨਾਵਾਇਰਸ ਤੇ ਰੋਕ ਲਾਉਣ ਲਈ ਕੋਰੋਨਾ ਟੀਕਾਕਰਨ ਮੁਹਿੰਮ ਦੇਸ਼ ਭਰ ਵਿੱਚ ਆਰੰਭ ਹੋ ਚੁੱਕੀ ਹੈ। ਪਹਿਲੇ ਦਿਨ ਦੋ ਲੱਖ ਦੇ ਕਰੀਬ ਲੋਕਾਂ ਨੂੰ ਕੋਰੋਨਾ ਟੀਕਾ ਲਾਇਆ ਗਿਆ ਪਰ ਇਸ ਦੌਰਾਨ, ਵਿਰੋਧੀ ਪਾਰਟੀਆਂ ਦੇ ਆਗੂ ਮੋਦੀ ਸਰਕਾਰ ਤੇ ਭਾਜਪਾ 'ਤੇ ਸਵਾਲ ਚੁੱਕੇ ਰਹੇ ਹਨ ਕਿ ਉਨ੍ਹਾਂ ਦੇ ਮੰਤਰੀ ਤੇ ਨੇਤਾ ਕੋਰੋਨਾ ਟੀਕਾ ਕਦੋਂ ਲਵਾਉਣਗੇ। ਹੁਣ ਇਸ ਗੱਲ ਦਾ ਜਵਾਬ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਤਾ ਹੈ।


ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ, ਰਾਜਨਾਥ ਨੇ ਦੱਸਿਆ ਕਿ ਸਰਕਾਰੀ ਮੰਤਰੀਆਂ ਤੇ ਨੇਤਾਵਾਂ ਨੂੰ ਕੋਰੋਨਾ ਟੀਕਾ ਕਦੋਂ ਲਗਾਇਆ ਜਾਵੇਗਾ। ਉਨ੍ਹਾਂ ਕਿਹਾ, "ਮੈਂ ਸਮਝਦਾ ਹਾਂ ਕਿ ਜਦੋਂ ਫਰੰਟਲਾਈਨ ਯੋਧਿਆਂ ਦਾ ਟੀਕਾਕਰਨ ਪੂਰਾ ਹੋ ਜਾਵੇਗਾ ਤੇ ਇਸ ਤੋਂ ਬਾਅਦ, 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ ਤੇ ਇਸ ਦੇ ਨਾਲ ਹੀ ਅਸੀਂ, ਰਾਜਨੀਤਕ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਵੀ ਟੀਕਾ ਲਾਇਆ ਜਾਵੇਗਾ।

ਰਾਜਨਾਥ ਸਿੰਘ ਨੂੰ ਇਸ ਇੰਟਰਵਿਊ ਦੌਰਾਨ ਪੁੱਛਿਆ ਗਿਆ ਸੀ ਕਿ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਵੱਡੇ ਲੀਡਰ ਕੋਰੋਨਾ ਟੀਕਾ ਲਗਵਾ ਰਹੇ ਹਨ।ਪਰ ਭਾਰਤ ਵਿਚ ਅਜਿਹਾ ਨਹੀਂ ਹੋ ਰਿਹਾ ਹੈ। ਕੀ ਤੁਹਾਨੂੰ ਨਹੀਂ ਲਗਦਾ ਕਿ ਸਾਡੇ ਦੇਸ਼ ਦੇ ਨੇਤਾਵਾਂ ਨੂੰ ਟੀਕੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਵਧਾਉਣ ਲਈ ਪਹਿਲਾਂ ਟੀਕਾ ਲਵਾਉਣਾ ਚਾਹੀਦਾ ਹੈ?

ਇਸ 'ਤੇ ਰਾਜਨਾਥ ਸਿੰਘ ਨੇ ਕਿਹਾ ਕਿ ਨਹੀਂ,"ਮੈਂ ਸਮਝਦਾ ਹਾਂ ਕਿ ਆਖਰੀ ਟੀਕਾ ਟ੍ਰਾਇਲ ਦੇਸ਼ ਵਿਚ ਹੀ ਹੋਇਆ ਹੈ ਅਤੇ ਜਨਤਾ ਇਸ ਟੀਕਾਕਰਣ ਨੂੰ ਇਸ ਤਰ੍ਹਾਂ ਨਹੀਂ ਲਵੇਗੀ। ਜਨਤਾ ਨੂੰ ਦੇਸ਼ ਦੇ ਵਿਗਿਆਨੀਆਂ ਅਤੇ ਡਾਕਟਰਾਂ ਵਿੱਚ ਵਿਸ਼ਵਾਸ ਹੈ ਤੇ ਅਸੀਂ ਜਨਤਾ ਨੂੰ ਭਰੋਸਾ ਵੀ ਦੇ ਰਹੇ ਹਾਂ।"