WHO ਦੀ ਚੇਤਾਵਨੀ! ਕਿਤੇ ਵੀ ਹੋ ਸਕਦੇ ਭਾਰਤ ਵਰਗੇ ਹਾਲਾਤ, ਯੂਰਪ ਦੇ ਕਈ ਦੇਸ਼ਾਂ ’ਚ ਮਿਲਿਆ ‘ਇੰਡੀਅਨ ਵੇਰੀਐਂਟ’
WHO ਮੁਤਾਬਕ ਕੋਰੋਨਾ ਦਾ ਇਹ ਭਾਰਤੀ ਵੇਰੀਐਂਟ ਯੂਰਪ ਦੇ 17 ਦੇਸ਼ਾਂ ਵਿੱਚ ਪਾਇਆ ਜਾ ਚੁੱਕਾ ਹੈ; ਭਾਵੇਂ ਭਾਰਤ ’ਚ ਤੇਜ਼ੀ ਨਾਲ ਵਧ ਰਹੀ ਕੋਰੋਨਾ ਦੀ ਲਾਗ ਲਈ ਭਾਰਤੀ ਵੇਰੀਐਂਟ ਹੀ ਜ਼ਿੰਮੇਵਾਰ ਹੈ
ਨਵੀਂ ਦਿੱਲੀ: ਭਾਰਤ ’ਤੇ ਪਈ ਕੋਰੋਨਾ ਦੀ ਮਾਰ ਹੁਣ ਪੂਰੀ ਦੁਨੀਆ ਲਈ ਚੁਣੌਤੀ ਬਣ ਗਈ ਹੈ। ‘ਵਰਲਡ ਹੈਲਥ ਆਰਗੇਨਾਈਜ਼ੇਸ਼ਨ’ (WHO) ਨੇ ਭਾਰਤ ਦੀ ਮਿਸਾਲ ਦਿੰਦਿਆਂ ਪੂਰੀ ਦੁਨੀਆ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਲਾਪ੍ਰਵਾਹੀ ਹੋਈ, ਤਾਂ ਭਾਰਤ ਵਰਗੇ ਹਾਲਾਤ ਹੋ ਜਾਣਗੇ। WHO ਦੇ ਡਾ. ਹਾਂਸ ਕਲੂਗੇ ਨੇ ਕਿਹਾ,‘WHO ਨੇ ਭਾਰਤ ’ਚ ਪਾਏ ਗਏ B-1617 ਵੇਰੀਐਂਟ ਨੂੰ ‘ਵੇਰੀਐਂਟ ਆਫ਼ ਇੰਟ੍ਰੈੱਸਟ’ ਵਿੱਚ ਸ਼ਾਮਲ ਕੀਤਾ ਹੈ ਕਿਉਂਕਿ ਯੂਰਪ ਦੇ ਕਈ ਦੇਸ਼ਾਂ ਵਿੱਚ ਭਾਰਤੀ ਵੇਰੀਐਂਟ ਪਾਇਆ ਗਿਆ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਭਾਰਤ ਜਿਹੇ ਹਾਲਾਤ ਦੁਨੀਆ ਵਿੱਚ ਕਿਤੇ ਵੀ ਹੋ ਸਕਦੇ ਹਨ।’
WHO ਮੁਤਾਬਕ ਕੋਰੋਨਾ ਦਾ ਇਹ ਭਾਰਤੀ ਵੇਰੀਐਂਟ ਯੂਰਪ ਦੇ 17 ਦੇਸ਼ਾਂ ਵਿੱਚ ਪਾਇਆ ਜਾ ਚੁੱਕਾ ਹੈ; ਭਾਵੇਂ ਭਾਰਤ ’ਚ ਤੇਜ਼ੀ ਨਾਲ ਵਧ ਰਹੀ ਕੋਰੋਨਾ ਦੀ ਲਾਗ ਲਈ ਭਾਰਤੀ ਵੇਰੀਐਂਟ ਹੀ ਜ਼ਿੰਮੇਵਾਰ ਹੈ।
15 ਕਰੋੜ ਤੋਂ ਵੱਧ ਖ਼ੁਰਾਕ ਦਿੱਤੀਆਂ ਜਾ ਚੁੱਕੀਆਂ
ਕੋਰੋਨਾ ਦੀ ਰੋਕਥਾਮ ਲਈ ਦੇਸ਼ ਵਿੱਚ ਕੋਵਿਡ-19 ਟੀਕੇ ਦੀਆਂ 15 ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚ 93,67,520 ਸਿਹਤ ਕਰਮਚਾਰੀਆਂ ਨੂੰ ਪਹਿਲੀ ਖ਼ੁਰਾਕ ਤੇ 61,47,918 ਸਿਹਤ ਕਰਮਚਾਰੀਆਂ ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਉੱਧਰ ਮੋਹਰੀ ਮੋਰਚੇ ਦੇ 1,23,19,903 ਕਰਮਚਾਰੀਆਂ ਨੂੰ ਪਹਿਲੀ ਤੇ 66,12,789 ਕਰਮਚਾਰੀਆਂ ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ 60 ਸਾਲਾਂ ਤੋਂ ਵੱਧ ਉਮਰ ਦੇ 5,14,99,834 ਲਾਭਪਾਤਰੀਆਂ ਨੂੰ ਪਹਿਲੀ ਤੇ 98,92,380 ਲਾਭਪਾਤਰੀਆਂ ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਉੱਧਰ 45 ਤੋਂ 60 ਸਾਲ ਉਮਰ ਦੇ 5,10,24,886 ਲਾਭਪਾਤਰੀਆਂ ਨੂੰ ਪਹਿਲੀ ਵਾਰ 31,55,418 ਲਾਭਪਾਰੀਆਂ ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ: Stampede at Israeli Festival: ਇਜ਼ਰਾਈਲ 'ਚ ਵੱਡਾ ਹਾਦਸਾ, ਧਾਰਮਿਕ ਇਕੱਠ 'ਚ ਭਗਦੜ ਦੌਰਾਨ 44 ਮੌਤਾਂ, 50 ਤੋਂ ਵੱਧ ਜ਼ਖਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904