ਸਮ੍ਰਿਤੀ ਇਰਾਨੀ ਨੇ ਰੇਹੜੀ 'ਤੇ ਖੜ੍ਹ ਕੇ ਪੀਤਾ ਗੰਨੇ ਦਾ ਰਸ, ਜੂਸ ਵਾਲੇ ਦਾ ਨਿਕਲਿਆ 'ਰਾਹੁਲ' ਨਾਂ, ਫਿਰ ਮੰਗਿਆ 70 ਗਿਲਾਸਾਂ ਦਾ ਹਿਸਾਬ
ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ (Smriti Irani) ਸਮ੍ਰਿਤੀ ਇਰਾਨੀ ਆਪਣੇ ਦੋ ਦਿਨਾਂ ਦੌਰੇ 'ਤੇ ਸੋਮਵਾਰ ਨੂੰ ਅਮੇਠੀ (Amethi) ਪਹੁੰਚੀ। ਅਮੇਠੀ ਜ਼ਿਲ੍ਹਾ ਹੈੱਡਕੁਆਰਟਰ ਪਹੁੰਚਣ 'ਤੇ ਕੇਂਦਰੀ ਮੰਤਰੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।
ਨਵੀਂ ਦਿੱਲੀ: ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ (Smriti Irani) ਸਮ੍ਰਿਤੀ ਇਰਾਨੀ ਆਪਣੇ ਦੋ ਦਿਨਾਂ ਦੌਰੇ 'ਤੇ ਸੋਮਵਾਰ ਨੂੰ ਅਮੇਠੀ (Amethi) ਪਹੁੰਚੀ। ਅਮੇਠੀ ਜ਼ਿਲ੍ਹਾ ਹੈੱਡਕੁਆਰਟਰ ਪਹੁੰਚਣ 'ਤੇ ਕੇਂਦਰੀ ਮੰਤਰੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਦੌਰਾਨ ਅਮੇਠੀ ਦੇ ਜਗਦੀਸ਼ਪੁਰ (Jagdishpur) ਵਿਧਾਨ ਸਭਾ ਦੇ ਪਿੰਡ ਡਿਛੌਲੀ (Dichhauli) 'ਚ ਜਨ ਸੰਵਾਦ ਚੌਪਾਲ 'ਚ ਕੇਂਦਰੀ ਮੰਤਰੀ ਨੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਇਸ ਦੌਰਾਨ ਇੱਕ ਦਿਲਚਸਪ ਕਿੱਸਾ ਵੀ ਵਾਪਰਿਆ। ਸਮ੍ਰਿਤੀ ਇਰਾਨੀ ਨੇ ਰੇਹੜੀ 'ਤੇ ਖੜ੍ਹ ਕੇ ਗੰਨੇ ਦਾ ਰਸ ਪੀਤਾ। ਇਸ ਮਗਰੋਂ ਜਦੋਂ ਜੂਸ ਵਾਲੇ ਦਾ ਨਾਂ 'ਰਾਹੁਲ' ਨਿਕਲਿਆ ਤਾਂ ਫਿਰ ਦਿਲਚਸਪ ਘਟਨਾ ਵਾਪਰੀ। ਦਰਅਸਲ ਜਦੋਂ ਅਮੇਠੀ 'ਚ ਚੌਪਾਲ ਤੋਂ ਬਾਅਦ ਉਹ ਦਾਦਰਾ ਲਈ ਰਵਾਨਾ ਹੋਈ ਤਾਂ ਇਸ ਦੌਰਾਨ ਮੰਤਰੀ ਦਾ ਕਾਫਲਾ ਵਾਰਿਸਗੰਜ ਚੌਰਾਹੇ 'ਤੇ ਰੁਕਿਆ।
ਇਸ ਦੌਰਾਨ ਕੇਂਦਰੀ ਮੰਤਰੀ ਖੁਦ ਕਾਰ ਤੋਂ ਹੇਠਾਂ ਉਤਰ ਕੇ ਗੰਨੇ ਦਾ ਰਸ ਵੇਚਣ ਵਾਲੇ ਦੁਕਾਨਦਾਰ ਦੀ ਦੁਕਾਨ 'ਤੇ ਗਈ। ਇਸ ਦੌਰਾਨ ਮੰਤਰੀ ਨੇ ਆਪਣੇ ਨਾਲ ਮੌਜੂਦ ਸਾਰੇ ਲੋਕਾਂ ਨੂੰ ਜੂਸ ਪਿਲਾਇਆ। ਇਸ ਦੇ ਨਾਲ ਹੀ ਦੁਕਾਨਦਾਰ ਤੋਂ ਜੂਸ ਦੀ ਕੀਮਤ ਪੁੱਛ ਕੇ ਉਸ ਨੇ ਖੁਦ ਨਕਦੀ ਦੇ ਦਿੱਤੀ। ਇਸ ਦੌਰਾਨ ਆਸਪਾਸ ਦੇ ਲੋਕ ਵੀ ਦੁਕਾਨ 'ਤੇ ਇਕੱਠੇ ਹੋ ਗਏ।
ਉੱਥੇ ਮੰਤਰੀ ਨੇ ਦੁਕਾਨਦਾਰ ਤੋਂ ਉਸ ਦਾ ਨਾਮ ਪੁੱਛਿਆ ਤਾਂ ਦੁਕਾਨਦਾਰ ਨੇ ਆਪਣਾ ਨਾਮ ਰਾਹੁਲ ਦੱਸਿਆ। ਇਸ ਦੌਰਾਨ ਮੰਤਰੀ ਨੇ ਖੁਦ ਰਾਹੁਲ ਦੀ ਦੁਕਾਨ 'ਤੇ 70 ਲੋਕਾਂ ਨੂੰ ਜੂਸ ਪਿਲਾਇਆ। ਇਸ ਦੌਰਾਨ ਸਮ੍ਰਿਤੀ ਇਰਾਨੀ ਫਨੀ ਮੂਡ 'ਚ ਨਜ਼ਰ ਆਈ। ਉਨ੍ਹਾਂ ਕਿਹਾ ਕਿ ਤੁਹਾਡਾ ਨਾਂ ਰਾਹੁਲ ਹੈ, ਇਸ ਲਈ ਹਿਸਾਬ ਕਿਤਾਬ ਪੁੱਛਣਾ ਪਵੇਗਾ। ਮੰਤਰੀ ਦੀ ਇਹ ਗੱਲ ਸੁਣ ਕੇ ਨੇੜੇ ਖੜ੍ਹੇ ਲੋਕ ਹੱਸਣ ਲੱਗੇ।
ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਕੇਂਦਰੀ ਮੰਤਰੀ ਦੇ ਜਨ ਚੌਪਾਲ ਦੌਰਾਨ ਜ਼ਿਲ੍ਹੇ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ। ਜਿਸ ਨੂੰ ਸੰਸਦ ਮੈਂਬਰ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਸੰਸਦ ਮੈਂਬਰ ਨੇ ਲੋਕਾਂ ਤੋਂ ਸਰਕਾਰ ਦੇ ਲੋਕ ਭਲਾਈ ਲਾਭਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
ਸਮ੍ਰਿਤੀ ਇਰਾਨੀ ਨੇ ਪੇਂਡੂ ਵਿਕਾਸ, ਪੰਚਾਇਤੀ ਰਾਜ ਅਤੇ ਸਮਾਜ ਭਲਾਈ ਵਿਭਾਗ ਦੀਆਂ ਸਾਰੀਆਂ ਯੋਜਨਾਵਾਂ ਬਾਰੇ ਜਾਣਕਾਰੀ ਲਈ। ਇਸ ਤੋਂ ਇਲਾਵਾ ਪਿੰਡਾਂ ਵਿੱਚ ਬਿਜਲੀਕਰਨ, ਹਾਊਸਿੰਗ ਸਕੀਮ, ਪੀਣ ਵਾਲੇ ਸਾਫ਼ ਪਾਣੀ, ਪਖਾਨੇ ਬਣਾਉਣ ਤੇ ਸਕੂਲਾਂ ਦੀ ਹਾਲਤ ਬਾਰੇ ਜਾਣਕਾਰੀ ਲਈ ਗਈ।