ਬੰਗਲੁਰੂ: ਕਾਂਗਰਸ ਨੇਤਾ ਵਿਰੱਪਾ ਮੋਇਲੀ ਨੇ ਸਵਾਲ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚੁੱਪੀ ਕਿਉਂ ਧਾਰ ਰੱਖੀ ਸੀ? ਜਦ ਉਨ੍ਹਾਂ ਨੂੰ ਇਹ ਜਾਣਕਾਰੀ ਸੀ ਕਿ ਕਾਂਗਰਸੀ ਲੀਡਰ ਮਣੀਸ਼ੰਕਰ ਅੱਈਅਰ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਬਹਾਲ ਕਰਨ ਵਾਸਤੇ ਉਨ੍ਹਾਂ ਨੂੰ ਹਟਾਉਣ ਦੀ ਸੁਪਾਰੀ ਦਿੱਤੀ ਸੀ।


ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਮੋਇਲੀ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਮੋਦੀ ਕੋਲ ਅੱਈਅਰ ਖਿਲਾਫ ਕਾਰਵਾਈ ਕਰਨ ਦੇ ਸਾਰੇ ਅਧਿਕਾਰ ਹੋਣ ਦੇ ਬਾਵਜੂਦ ਉਹ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਸਨ।

ਮੋਇਲੀ ਨੇ ਕਿਹਾ ਕਿ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਨੂੰ ਜਨਤਕ ਕਰਨ ਵਿੱਚ ਪੀਐਮ ਮੋਦੀ ਨੇ ਇੰਨਾ ਸਮਾਂ ਕਿਉਂ ਲਾਇਆ? ਕੀ ਉਹ ਜ਼ਿੰਮੇਵਾਰੀ ਨਾਲ ਗੱਲ ਕਰ ਰਹੇ ਹਨ? ਇਹ ਕਿਸੇ ਆਮ ਬੰਦੇ ਨੂੰ ਨਹੀਂ ਜਦਕਿ ਇੱਕ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਹਟਾਉਣ ਦੀ ਕੋਸ਼ਿਸ਼ ਦੀ ਗੱਲ ਸੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਉਨ੍ਹਾਂ ਦੇ ਦਾਅਵੇ ਨੂੰ ਸਾਬਤ ਕਰਨ ਲਈ ਕੀ ਜਾਂਚ ਕੀਤੀ ਗਈ ਹੈ।