ਪੜਚੋਲ ਕਰੋ

8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ 'ਅੰਤਰਰਾਸ਼ਟਰੀ ਮਹਿਲਾ ਦਿਵਸ', ਕਿਵੇਂ ਤੇ ਕਿਥੋਂ ਹੋਈ ਸ਼ੁਰੂਆਤ

-ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ।-ਮਹਿਲਾ ਦਿਵਸ ਦੀ ਸ਼ੁਰੂਆਤ 1908 ਵਿੱਚ ਹੋਈ ਸੀ।-ਪਰ ਇਸਨੂੰ ਸੰਯੁਕਤ ਰਾਸ਼ਟਰ ਦੁਆਰਾ 1975 ਵਿੱਚ ਮਾਨਤਾ ਦਿੱਤੀ ਗਈ

ਰੌਬਟ ਨਵੀਂ ਦਿੱਲੀ: ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਹਾਲਾਂਕਿ ਮਹਿਲਾ ਦਿਵਸ ਦੀ ਸ਼ੁਰੂਆਤ 1908 ਵਿੱਚ ਹੋਈ ਸੀ, ਪਰ ਇਸਨੂੰ ਸੰਯੁਕਤ ਰਾਸ਼ਟਰ ਦੁਆਰਾ 1975 ਵਿੱਚ ਮਾਨਤਾ ਦਿੱਤੀ ਗਈ ਸੀ। ਇਸਦੇ ਬਾਅਦ, ਵਿਸ਼ਵ ਭਰ ਦੇ ਕਈ ਦੇਸ਼ਾਂ ਵਿੱਚ 8 ਮਾਰਚ ਨੂੰ ਮਹਿਲਾ ਦਿਵਸ ਮਨਾਇਆ ਜਾਣ ਲੱਗਾ। ਹਰ ਸਾਲ, ਮਹਿਲਾ ਦਿਵਸ ਵੱਖ-ਵੱਖ ਥੀਮਾਂ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਦੇ ਮਹਿਲਾ ਦਿਵਸ ਦਾ ਵਿਸ਼ਾ ਹੈ "I am Generation Equality: Realizing Women's Rights"। ਇਸਦਾ ਅਰਥ ਹੈ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਅਤੇ ਲਿੰਗ ਸਮਾਨਤਾ ਬਾਰੇ ਗੱਲ ਕਰਨਾ।

ਕਿਵੇਂ ਹੋਈ ਕੌਮਾਂਤਰੀ ਮਹਿਲਾ ਦਿਵਸ ਦੀ ਸ਼ੁਰੂਆਤ?

ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਸ਼ੁਰੂਆਤ ਇੱਕ ਮਜ਼ਦੂਰ ਲਹਿਰ ਤੋਂ ਬਾਅਦ 1908 ਵਿੱਚ ਹੋਈ ਸੀ। ਦਰਅਸਲ, ਨਿਉਯਾਰਕ ਵਿੱਚ ਬਹੁਤ ਸਾਰੀਆਂ ਔਰਤਾਂ ਨੇ ਇੱਕ ਮਾਰਚ ਕੱਢਿਆ ਸੀ ਅਤੇ ਕੰਮ ਦੇ ਘੰਟੇ ਘਟਾਉਣ ਅਤੇ ਤਨਖਾਹ ਸਕੇਲ ਵਧਾਉਣ ਦੀ ਮੰਗ ਕੀਤੀ ਸੀ। ਔਰਤਾਂ ਨੂੰ ਉਨ੍ਹਾਂ ਦੇ ਅੰਦੋਲਨ ਵਿੱਚ ਸਫ਼ਲਤਾ ਮਿਲੀ ਅਤੇ ਇੱਕ ਸਾਲ ਬਾਅਦ, ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਇਸ ਦਿਨ ਨੂੰ ਰਾਸ਼ਟਰੀ ਮਹਿਲਾ ਦਿਵਸ ਵਜੋਂ ਘੋਸ਼ਿਤ ਕੀਤਾ।

8 ਮਾਰਚ ਨੂੰ ਹੀ ਕਿਉਂ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ?

ਦਰਅਸਲ, 1917 ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ, ਰੂਸੀ ਔਰਤਾਂ ਰੋਟੀ ਅਤੇ ਸ਼ਾਂਤੀ ਲਈ ਹੜਤਾਲ ਤੇ ਗਈਆਂ ਸਨ। ਹੜਤਾਲ ਦੌਰਾਨ ਔਰਤਾਂ ਨੇ ਆਪਣੇ ਪਤੀ ਦੀ ਮੰਗ ਦਾ ਸਮਰਥਨ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਲੜਾਈ ਛੱਡਣ ਲਈ ਪ੍ਰੇਰਿਆ। ਇਸ ਤੋਂ ਬਾਅਦ, ਸਮਰਾਟ ਨਿਕੋਲਸ ਨੂੰ ਆਪਣਾ ਅਹੁਦਾ ਛੱਡਣਾ ਪਿਆ ਅਤੇ ਅੰਤ ਵਿੱਚ ਔਰਤਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ। ਰੋਸ ਪ੍ਰਦਰਸ਼ਨ 28 ਫਰਵਰੀ ਨੂੰ ਰੂਸੀ ਔਰਤਾਂ ਵਲੋਂ ਕੀਤਾ ਗਿਆ ਸੀ। ਦੂਜੇ ਪਾਸੇ ਯੂਰਪ ਵਿੱਚ ਔਰਤਾਂ ਨੇ ਸ਼ਾਂਤੀ ਕਾਰਕੁਨਾਂ ਦੀ ਹਮਾਇਤ ਲਈ 8 ਮਾਰਚ ਨੂੰ ਰੈਲੀ ਕੀਤੀ। ਇਸ ਕਾਰਨ ਕਰਕੇ, ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਸ਼ੁਰੂ ਹੋਇਆ ਸੀ।

ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਕੀ ਮਹੱਤਤਾ ਹੈ?

ਅੰਤਰਰਾਸ਼ਟਰੀ ਮਹਿਲਾ ਦਿਵਸ ਮੁੱਖ ਤੌਰ 'ਤੇ ਔਰਤਾਂ ਵਲੋਂ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਵਿੱਚ ਦਿੱਤੇ ਯੋਗਦਾਨ ਲਈ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸਮਾਜ ਦੇ ਲੋਕਾਂ ਨੂੰ ਔਰਤਾਂ ਪ੍ਰਤੀ ਜਾਗਰੂਕ ਕਰਨ, ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਇਹ ਦਿਨ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਕਾਰਨ ਕਰਕੇ, ਹਰ ਸਾਲ ਮਹਿਲਾ ਦਿਵਸ ਤੇ ਵੱਖ ਵੱਖ ਥੀਮ ਰੱਖੇ ਜਾਂਦੇ ਹਨ। ਇਹ ਵੀ ਪੜ੍ਹੋ: ਪਹਿਲੀ ਵਾਰ ਇੱਕ ਆਦਮੀ ਨੂੰ ਮਿਲੇਗਾ “ਸਰਬੋਤਮ ਮਾਂ” ਪੁਰਸਕਾਰ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Weather Today: ਪੰਜਾਬ 'ਚ ਸੰਘਣਾ ਕੋਹਰਾ! 18 ਜ਼ਿਲ੍ਹਿਆਂ 'ਚ ਯੈਲੋ ਅਲਰਟ, ਤਾਪਮਾਨ 'ਚ ਵਾਧਾ, ਤੇਜ਼ ਹਵਾਵਾਂ ਦੀ ਚੇਤਾਵਨੀ

Patiala News: ਪਟਿਆਲਾ ਦੇ ਝਿੱਲ ਪਿੰਡ 'ਚ ਚੱਲੀ ਗੋਲੀ, ਇੱਕ ਵਿਅਕਤੀ ਜ਼ਖ਼ਮੀ, ਇਲਾਕੇ 'ਚ ਮੱਚੀ ਹਾਹਾਕਾਰ

Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...

Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Today: ਪੰਜਾਬ 'ਚ ਸੰਘਣਾ ਕੋਹਰਾ! 18 ਜ਼ਿਲ੍ਹਿਆਂ 'ਚ ਯੈਲੋ ਅਲਰਟ, ਤਾਪਮਾਨ 'ਚ ਵਾਧਾ, ਤੇਜ਼ ਹਵਾਵਾਂ ਦੀ ਚੇਤਾਵਨੀ
Punjab Weather Today: ਪੰਜਾਬ 'ਚ ਸੰਘਣਾ ਕੋਹਰਾ! 18 ਜ਼ਿਲ੍ਹਿਆਂ 'ਚ ਯੈਲੋ ਅਲਰਟ, ਤਾਪਮਾਨ 'ਚ ਵਾਧਾ, ਤੇਜ਼ ਹਵਾਵਾਂ ਦੀ ਚੇਤਾਵਨੀ
Patiala News: ਪਟਿਆਲਾ ਦੇ ਝਿੱਲ ਪਿੰਡ 'ਚ ਚੱਲੀ ਗੋਲੀ, ਇੱਕ ਵਿਅਕਤੀ ਜ਼ਖ਼ਮੀ, ਇਲਾਕੇ 'ਚ ਮੱਚੀ ਹਾਹਾਕਾਰ
Patiala News: ਪਟਿਆਲਾ ਦੇ ਝਿੱਲ ਪਿੰਡ 'ਚ ਚੱਲੀ ਗੋਲੀ, ਇੱਕ ਵਿਅਕਤੀ ਜ਼ਖ਼ਮੀ, ਇਲਾਕੇ 'ਚ ਮੱਚੀ ਹਾਹਾਕਾਰ
Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...
Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
ਹਿਮਾਚਲ 'ਚ ਬਰਫ਼ਬਾਰੀ ਦਾ ਪੰਜਾਬ 'ਚ ਅਸਰ, ਧੁੰਦ ਤੇ ਕੋਹਰੇ ਦਾ ਯੈਲੋ ਅਲਰਟ ਜਾਰੀ, ਅਗਲੇ 5 ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (15-12-2025)

ਅੰਮ੍ਰਿਤਸਰ 'ਚ ਦਿਨ ਦਿਹਾੜੇ ਨੌਜਵਾਨ ਨੂੰ ਮਾਰੀ ਗੋਲੀ, ਪੇਟ ਤੋਂ ਆਰ-ਪਾਰ ਹੋਣ ਤੋਂ ਬਾਅਦ ਗੋਲੀ ਔਰਤ ਨੂੰ ਜਾ ਵੱਜੀ; CCTV 'ਚ ਕੈਦ ਹੋਇਆ ਪੂਰਾ ਹਾਦਸਾ

Australia Firing Video: ਆਸਟ੍ਰੇਲੀਆ 'ਚ ਗੋਲੀਬਾਰੀ ਦੌਰਾਨ 12 ਲੋਕਾਂ ਦੀ ਮੌਤ, ਹਮਲੇ ਦਾ ਪਹਿਲਾ ਵੀਡੀਓ ਆਇਆ ਸਾਹਮਣੇ; ਸ਼ਖਸ ਨੇ ਹਮਲਾਵਰ ਨੂੰ ਇੰਝ ਪਾਇਆ ਘੇਰਾ...
ਆਸਟ੍ਰੇਲੀਆ 'ਚ ਗੋਲੀਬਾਰੀ ਦੌਰਾਨ 12 ਲੋਕਾਂ ਦੀ ਮੌਤ, ਹਮਲੇ ਦਾ ਪਹਿਲਾ ਵੀਡੀਓ ਆਇਆ ਸਾਹਮਣੇ; ਸ਼ਖਸ ਨੇ ਹਮਲਾਵਰ ਨੂੰ ਇੰਝ ਪਾਇਆ ਘੇਰਾ...
Embed widget