ਉਨ੍ਹਾਂ ਨੇ ‘ਵਰਡਸ ਕਾਉਂਟ ਫੈਸਟੀਵਲ’ ਦੌਰਾਨ ਇਹ ਗੱਲ ਕਹੀ। ਜਦੋਂ ਉੱਥੇ ਮੌਜੂਦ ਕਿਸੇ ਨੇ ਪੁੱਛਿਆ ਕਿ ਉਹ ‘ਪ੍ਰਧਾਨ ਸੇਵਕ’ ਕਦੋਂ ਬਣੇਗੀ। ਇਸ ਸ਼ਬਦ ਦੀ ਵਰਤੋਂ ਮੋਦੀ ਖੁਦ ਲਈ ਕਰਦੇ ਹਨ।
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਇਸ ਦਾ ਜਵਾਬ ਦਿੰਦੇ ਕਿਹਾ, “ਕਦੇ ਨਹੀਂ। ਮੈਂ ਰਾਜਨੀਤੀ ‘ਚ ਵਧੀਆ ਨੇਤਾਵਾਂ ਨਾਲ ਕੰਮ ਕਰਨ ਲਈ ਆਈ ਹਾਂ। ਇਸ ਮਾਮਲੇ ‘ਚ ਮੈਂ ਬੇਹੱਦ ਕਿਸਮਤ ਵਾਲੀ ਹਾਂ ਕਿ ਮੈਂ ਮਰਹੂਮ ਅਟਲ ਬਿਹਾਰੀ ਵਾਜਪਾਈ ਜਿਹੇ ਵੱਡੇ ਲੀਡਰਾਂ ਨਾਲ ਕੰਮ ਕੀਤਾ ਤੇ ਹੁਣ ਮੋਦੀ ਨਾਲ ਕੰਮ ਕਰ ਰਹੀ ਹੈ।”
ਉਨ੍ਹਾਂ ਕਿਹਾ, “ਜਿਸ ਦਿਨ ‘ਪ੍ਰਧਾਨ ਸੇਵਕ’ ਨਰੇਂਦਰ ਮੋਦੀ ਰਾਜਨੀਤੀ ਤੋਂ ਸਨਿਆਸ ਲੈ ਲੈਣਗੇ, ਮੈਂ ਵੀ ਭਾਰਤੀ ਰਾਜਨੀਤੀ ਨੂੰ ਅਲਵਿਦਾ ਕਹਿ ਦਵਾਂਗੀ।”