ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 53,370 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਅਤੇ 650 ਮਰੀਜ਼ਾਂ ਨੇ ਕੋਰੋਨਾ ਨਾਲ ਆਪਣੀ ਜਾਨ ਗੁਵਾਈ। ਬੀਤੇ ਦਿਨ 67,549 ਮਰੀਜ਼ ਵੀ ਠੀਕ ਹੋ ਗਏ ਸੀ।
ਮਹਿੰਗਾਈ ਦੀ ਮਾਰ, ਕੁਝ ਕਰੋ ਸਰਕਾਰ
ਐਕਟਿਵ ਕੇਸਾਂ ਨਾਲੋਂ 10 ਗੁਣਾ ਵਧੇਰੇ ਰਿਕਵਰੀ ਰੇਟ:
ਠੀਕ ਹੋਏ ਲੋਕਾਂ ਦੀ ਗਿਣਤੀ ਸੰਕਰਮਣ ਦੇ ਐਕਟਿਵ ਮਾਮਲਿਆਂ ਨਾਲੋਂ 10 ਗੁਣਾ ਵਧੇਰੇ ਹੈ। ਮਹਾਰਾਸ਼ਟਰ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਕੋਰੋਨਾਵਾਇਰਸ ਦੇ ਐਕਟਿਵ ਕੇਸਾਂ, ਮੌਤ ਦਰ ਅਤੇ ਰਿਕਵਰੀ ਰੇਟ ਸਭ ਤੋਂ ਵੱਧ ਹੈ।
ਇਸ ਦੇ ਨਾਲ ਹੀ ਰਾਹਤ ਦੀ ਗੱਲ ਹੈ ਕਿ ਮੌਤ ਦਰ ਵਿੱਚ ਅਤੇ ਐਕਟਿਵ ਕੇਸਾਂ ਦੀ ਦਰ 'ਚ ਨਿਰੰਤਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦੀ ਦਰ 1.50% ਤੱਕ ਡਿੱਗ ਗਈ ਹੈ। ਇਸ ਤੋਂ ਇਲਾਵਾ ਇਲਾਜ ਅਧੀਨ ਚੱਲ ਰਹੇ ਐਕਟਿਵ ਮਾਮਲਿਆਂ ਦੀ ਦਰ ਵੀ 9ਫੀਸਦ ਤੋਂ ਘੱਟ ਹੈ। ਨਾਲ ਹੀ ਦੇਸ਼ 'ਚ ਰਿਕਵਰੀ ਦੀ ਦਰ 90 ਫੀਸਦ ਤਕ ਪਹੁੰਚ ਗਈ ਹੈ।
ਦਿੱਲੀ ਦੀ ਆਬੋ ਹਵਾ ਹੋਈ ਬੇਹੱਦ ਖ਼ਰਾਬ, ਆਉਣ ਵਾਲੇ ਦੋ ਦਿਨਾਂ 'ਚ ਹਾਲਾਤ ਹੋਰ ਗੰਭੀਰ ਹੋਣ ਦੀ ਸੰਭਾਵਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904