ਮਥੁਰਾ: ਉੱਤਰ ਪ੍ਰਦੇਸ਼ ਸਰਕਾਰ ਔਰਤਾਂ ਦੀ ਸੁਰੱਖਿਆ ਦੇ ਮਾਮਲੇ ’ਚ ਭਾਵੇਂ ਕਈ ਦਾਅਵੇ ਕਰ ਚੁੱਕੀ ਹੈ ਪਰ ਹਕੀਕਤ ਕੁਝ ਹੋਰ ਹੀ ਹੈ। ਨਿੱਤ ਦਿਨ ਇਸ ਸੂਬੇ ਵਿੱਚ ਔਰਤਾਂ ਤੇ ਬੱਚੀਆਂ ਵਿਰੁੱਧ ਅਪਰਾਧ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਮਥੁਰਾ ਜ਼ਿਲ੍ਹੇ ਦਾ ਹੈ। ਇੱਥੇ ਇੱਕ ਮੁਟਿਆਰ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਮੂਹਕ ਜਬਰ ਜਨਾਹ ਦਾ ਦੋਸ਼ ਤਿੰਨ ਨੌਜਵਾਨਾਂ ਉੱਤੇ ਲੱਗਾ ਹੈ। ਦੋਸ਼ ਹੈ ਕਿ ਨੌਜਵਾਨਾਂ ਨੇ ਮੁਟਿਆਰ ਨੂੰ ਕਾਰ ’ਚ ਬਿਠਾ ਕੇ ਨਸ਼ੀਲਾ ਪਦਾਰਥ ਪਿਲਾਇਆ ਤੇ ਫਿਰ ਉਸ ਨਾਲ ਵਾਰੀ-ਵਾਰੀ ਆਪਣਾ ਮੂੰਹ ਕਾਲਾ ਕੀਤਾ। ਗੈਂਗਰੇਪ ਦੀ ਇਸ ਵਾਰਦਾਤ ਤੋਂ ਬਾਅਦ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਹਨ। ਉੱਧਰ ਪੁਲਿਸ ਨੇ ਇਸ ਮਾਮਲੇ ’ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਹਾਲੇ ਤੀਜੇ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੂਜੇ ਘਰਾਂ ਵਿੱਚ ਸਫ਼ਾਈ ਆਦਿ ਦਾ ਕੰਮ ਕਰਦੀ ਹੈ। ਉਨ੍ਹਾਂ ਨੇ ਗੈਂਗਰੇਪ ਦਾ ਦੋਸ਼ ਗੁਆਂਢ ’ਚ ਰਹਿੰਦੇ ਨੌਜਵਾਨਾਂ ਉੱਤੇ ਲਾਇਆ ਹੈ। ਦੋਸ਼ ਹੈ ਕਿ 4 ਨਵੰਬਰ ਨੂੰ ਮੁਟਿਆਰ ਜਦੋਂ ਘਰੋਂ ਨਿਕਲੀ, ਤਾਂ ਦੋ ਨੌਜਵਾਨਾਂ ਨੇ ਲਿਫ਼ਟ ਦੇਣ ਬਹਾਨੇ ਉਸ ਨੂੰ ਆਪਣੀ ਕਾਰ ’ਚ ਬਿਠਾ ਲਿਆ। ਕੁਝ ਦੂਰੀ ਉੱਤੇ ਉਨ੍ਹਾਂ ਨੌਜਵਾਨਾਂ ਨੇ ਤੀਜੇ ਸਾਥਾ ਨੂੰ ਵੀ ਕਾਰ ’ਚ ਬਿਠਾ ਲਿਆ। ਇਸੇ ਦੌਰਾਨ ਕੁੜੀ ਨੂੰ ਕੋਲਡ ਡ੍ਰਿੰਕ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਨੂੰ ਪਿਆ ਦਿੱਤਾ ਤੇ ਵਾਰੀ-ਵਾਰੀ ਉਸ ਨਾਲ ਜਬਰ ਜਨਾਹ ਕੀਤਾ।
ਪੀੜਤ ਕੁੜੀ ਦੇ ਪਿਤਾ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਗਲੇ ਦਿਨ 5 ਨਵੰਬਰ ਨੂੰ ਉਹ ਉਨ੍ਹਾਂ ਦੀ ਧੀ ਨੂੰ ਘਰ ਦੇ ਬਾਹਰ ਛੱਡ ਕੇ ਫ਼ਰਾਰ ਹੋ ਗਏ। ਲੜਕੀ ਦੇ ਪਿਤਾ ਨੇ ਥਾਣਾ ਹਾਈਵੇਅ ’ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸ਼ਿਕਾਇਤ ਉੱਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਹੁਣ ਤੀਜੇ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਯੂਪੀ 'ਚ ਨਹੀਂ ਔਰਤਾਂ ਸੁਰੱਖਿਅਤ! ਹੁਣ ਮੁਟਿਆਰ ਨੂੰ ਲਿਫ਼ਟ ਦੇਣ ਦੇ ਬਹਾਨੇ ਕਾਰ ’ਚ ਗੈਂਗਰੇਪ
ਏਬੀਪੀ ਸਾਂਝਾ
Updated at:
06 Nov 2020 11:05 AM (IST)
ਸੂਬੇ ਵਿੱਚ ਔਰਤਾਂ ਤੇ ਬੱਚੀਆਂ ਵਿਰੁੱਧ ਅਪਰਾਧ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਮਥੁਰਾ ਜ਼ਿਲ੍ਹੇ ਦਾ ਹੈ। ਇੱਥੇ ਇੱਕ ਮੁਟਿਆਰ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -