ਨਵੀਂ ਦਿੱਲੀ: ਛਤਰਪੁਰ ਮੈਟਰੋ ਸਟੇਸ਼ਨ ’ਤੇ ਬੀਤੇ ਕੱਲ੍ਹ ਇੱਕ ਮਹਿਲਾ ਨੇ ਮੈਟਰੋ ਸਾਹਮਣੇ ਛਾਲ ਮਾਰ ਕੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਲੇ ਤਕ ਮਹਿਲਾ ਦੀ ਕੋਈ ਪਹਿਚਾਣ ਨਹੀਂ ਹੋ ਸਕੀ। ਮਹਿਲਾ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਮਹਿਲਾ ਦੀ ਪਛਾਣ ਹੋਣ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾਏਗਾ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਵਜ੍ਹਾ ਕਰਕੇ ਯੈਲੋ ਲਾਈਨ ਪ੍ਰਭਾਵਿਤ ਹੋਈ ਹੈ ਤੇ ਰੇਲਾਂ ਦੇਰੀ ਨਾਲ ਚੱਲੀਆਂ।
ਦਿੱਲੀ ਮੈਟਰੋ ਸਟੇਸ਼ਨ ਵਿੱਚ ਤਾਇਨਾਤ ਸੀਆਈਐਸਐਫ ਦੇ ਜਵਾਨ ਨੇ ਦੱਸਿਆ ਕਿ ਮੈਟਰੋ ਥੱਲੇ ਆਉਣ ਕਰਕੇ ਮਹਿਲਾ ਦਾ ਸਰੀਰ ਬੁਰੀ ਤਰ੍ਹਾਂ ਕੁਚਲਿਆ ਗਿਆ ਜਿਸ ਕਰਕੇ ਉਹ ਬਚ ਨਹੀਂ ਸਕੀ। ਉਸਦੀ ਲਾਸ਼ ਨੂੰ ਰੇਲ ਹੇਠੋਂ ਕੱਢਣ ਲੱਗਿਆਂ ਲਗਪਗ ਅੱਧਾ ਘੰਟਾ ਲੱਗਿਆ। ਇਸ ਵਜ੍ਹਾ ਕਰਕੇ ਯਾਤਰੀਆਂ ਨੂੰ ਕਾਫੀ ਸਮਾਂ ਇੰਤਜ਼ਾਰ ਕਰਨਾ ਪਿਆ।