World Aids Vaccine Day 2021 : ਦੁਨੀਆਂ ਭਰ 'ਚ 18 ਮਈ ਨੂੰ ਹਰ ਸਾਲ ਵਿਸ਼ਵ ਏਡਜ਼ ਟੀਕਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਐਚਆਈਵੀ ਟੀਕਾ ਜਾਗਰੂਕਤਾ ਦਿਵਸ ਵੀ ਕਿਹਾ ਜਾਂਦਾ ਹੈ। ਇਸ ਦਾ ਉਦੇਸ਼ ਐਚਆਈਵੀ ਦੀ ਲਾਗ ਤੇ ਏਡਜ਼ ਦੀ ਰੋਕਥਾਮ ਲਈ ਐਚਆਈਵੀ ਟੀਕੇ ਦੀ ਜ਼ਰੂਰਤ ਦੇ ਸਬੰਧ 'ਚ ਜਾਗਰੂਕਤਾ ਵਧਾਉਣਾ ਹੈ।
ਇਸ ਮੌਕੇ ਵਿਗਿਆਨੀਆਂ, ਸਿਹਤ ਪੇਸ਼ੇਵਰਾਂ ਤੇ ਵਾਲੰਟੀਅਰਾਂ ਨੂੰ ਏਡਜ਼ ਦੀ ਪ੍ਰਭਾਵਸ਼ਾਲੀ ਤੇ ਸੁਰੱਖਿਅਤ ਟੀਕਾ ਲੱਭਣ ਲਈ ਮਿਲ ਕੇ ਕੰਮ ਕਰਨ ਵਾਲੇ ਧੰਨਵਾਦ ਅਤੇ ਪ੍ਰਵਾਨਗੀ ਦਿੱਤੀ ਜਾਂਦੀ ਹੈ। ਵਿਸ਼ਵ ਏਡਜ਼ ਟੀਕਾ ਦਿਵਸ ਅੰਤਰਰਾਸ਼ਟਰੀ ਭਾਈਚਾਰੇ ਨੂੰ ਨਵੀਂ ਟੈਕਨਾਲੌਜੀ 'ਚ ਨਿਵੇਸ਼ ਦੀ ਮਹੱਤਤਾ ਨੂੰ ਮਾਨਤਾ ਦੇਣ ਲਈ ਵੀ ਜ਼ੋਰ ਦਿੰਦਾ ਹੈ।
ਇਸ ਅਨੋਖੀ ਪਹਿਲਕਦਮੀ ਦੁਆਰਾ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਐਚਆਈਵੀ ਨੂੰ ਰੋਕਿਆ ਜਾ ਸਕਦਾ ਹੈ ਤੇ ਹਰ ਕਿਸੇ ਨੂੰ ਰੋਕਥਾਮ ਪ੍ਰਕਿਰਿਆ 'ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣੀ ਪੈਂਦੀ ਹੈ ਤੇ ਵਿਸ਼ਵ ਪੱਧਰੀ ਜ਼ਿੰਮੇਵਾਰੀ ਨੂੰ ਸਾਂਝਾ ਕਰਨਾ ਚਾਹੀਦਾ ਹੈ।
ਵਿਸ਼ਵ ਏਡਜ਼ ਟੀਕਾ ਦਿਵਸ ਦਾ ਇਤਿਹਾਸ, ਮਹੱਤਤਾ
ਵਿਸ਼ਵ ਏਡਜ਼ ਦਿਵਸ ਦੀ ਧਾਰਣਾ 18 ਮਈ 1997 ਨੂੰ ਮੋਰਗਨ ਸਟੇਟ ਯੂਨੀਵਰਸਿਟੀ ਵਿਖੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਭਾਸ਼ਣ ਤੋਂ ਆਈ ਸੀ।
ਆਪਣੇ ਭਾਸ਼ਣ 'ਚ ਉਨ੍ਹਾਂ ਕਿਹਾ ਸੀ, "ਸਿਰਫ ਇਕ ਪ੍ਰਭਾਵਸ਼ਾਲੀ, ਬਚਾਅ ਰੋਕੂ ਟੀਕਾ ਏਡਜ਼ ਦੇ ਜ਼ੋਖ਼ਮ ਨੂੰ ਘਟਾ ਸਕਦਾ ਹੈ ਤੇ ਅੰਤ 'ਚ ਇਸ ਨੂੰ ਮਿਟਾਇਆ ਜਾ ਸਕਦਾ ਹੈ।" ਕਲਿੰਟਨ ਨੇ ਦੁਨੀਆਂ ਨੂੰ ਨਵੇਂ ਟੀਚੇ ਤੈਅ ਕਰਨ ਤੇ ਅਗਲੇ ਦਹਾਕੇ ਅੰਦਰ ਏਡਸ ਦੀ ਵੈਕਸੀਨ ਵਿਕਸਿਤ ਕਰਨ ਦੀ ਚੁਣੌਤੀ ਦਿੱਤੀ ਸੀ। ਇਸ ਦੇ ਨਤੀਜੇ 'ਚ ਉਨ੍ਹਾਂ ਦੇ ਭਾਸ਼ਣ ਦੀ ਵਰ੍ਹੇਗੰਢ ਮਨਾਉਣ ਲਈ ਪਹਿਲੀ ਵਾਰ ਵਿਸ਼ਵ ਏਡਜ਼ ਟੀਕਾ ਦਿਵਸ 18 ਮਈ 1998 ਨੂੰ ਮਨਾਇਆ ਗਿਆ।
ਉਸ ਸਮੇਂ ਤੋਂ 18 ਮਈ ਨੂੰ ਵਿਸ਼ਵ ਏਡਜ਼ ਟੀਕਾ ਦਿਵਸ ਵਜੋਂ ਮਨਾਉਣ ਦੀ ਪਰੰਪਰਾ ਜਾਰੀ ਹੈ। ਵਿਸ਼ਵ ਏਡਜ਼ ਟੀਕਾ ਦਿਵਸ ਦੇ ਮੌਕੇ 'ਤੇ ਪੂਰੀ ਦੁਨੀਆਂ 'ਚ ਕਈ ਕਿਸਮਾਂ ਦੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਕਈ ਦੇਸ਼ਾਂ 'ਚ ਵਿਦਿਅਕ ਸੈਮੀਨਾਰ, ਵਰਕਸ਼ਾਪਾਂ, ਕਾਨਫਰੰਸਾਂ ਅਤੇ ਮੁਹਿੰਮਾਂ ਕੀਤੀਆਂ ਜਾਂਦੀਆਂ ਹਨ। ਪਰ ਪਿਛਲੇ ਸਾਲ ਤੋਂ ਕੋਵਿਡ-19 ਮਹਾਂਮਾਰੀ ਕਾਰਨ ਵਿਸ਼ਵ ਏਡਜ਼ ਟੀਕਾ ਦਿਵਸ ਦੇ ਮੌਕੇ 'ਤੇ ਭੀੜ ਲਗਾਉਣ ਦੀ ਮਨਜ਼ੂਰੀ ਨਹੀਂ ਹੈ। ਲੋਕਾਂ ਨੂੰ ਇਕ ਪਲੇਟਫਾਰਮ 'ਤੇ ਮੌਜੂਦ ਹੋਣ ਦੀ ਬਜਾਏ ਵੀਡੀਓ ਕਾਨਫ਼ਰੰਸਿੰਗ ਸਿਹਤ ਪੇਸ਼ੇਵਰਾਂ ਤੇ ਵਿਗਿਆਨੀਆਂ ਲਈ ਸੰਚਾਰ ਮਾਧਿਅਮ ਵਜੋਂ ਵਰਤੀ ਜਾ ਰਹੀ ਹੈ।
ਵਿਸ਼ਵ ਏਡਜ਼ ਟੀਕਾ ਦਿਵਸ ਲਈ ਥੀਮ
ਵਿਸ਼ਵ ਏਡਜ਼ ਟੀਕਾ ਦਿਵਸ ਜਾਗਰੂਕਤਾ ਅਭਿਆਨ ਦੇ ਹਿੱਸੇ ਵਜੋਂ ਹਰ ਸਾਲ ਇਕ ਨਵਾਂ ਥੀਮ ਚੁਣਿਆ ਜਾਂਦਾ ਹੈ। ਇਸ ਸਾਲ ਦਾ ਥੀਮ 'ਗਲੋਬਲ ਏਕਤਾ, ਸਾਂਝੀ ਜ਼ਿੰਮੇਵਾਰੀ' ਰੱਖਿਆ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ