ਪੜਚੋਲ ਕਰੋ
ਫੌਜੀ ਤਾਕਤ 'ਚ ਭਾਰਤ ਨਾਲੋਂ ਸਿਰਫ 3 ਦੇਸ਼ ਅੱਗੇ
ਨਵੀਂ ਦਿੱਲੀ: ਫੌਜੀ ਤਾਕਤ 'ਚ ਭਾਰਤ ਨਾਲੋਂ ਸਿਰਫ 3 ਦੇਸ਼ ਅੱਗੇ ਹਨ। ਇਹ ਖੁਲਾਸਾ ਦੁਨੀਆ ਭਰ ਦੀਆਂ ਫੌਜਾਂ 'ਤੇ ਨਜ਼ਰ ਰੱਖਣ ਵਾਲੀ ਮੰਨੀ ਪ੍ਰਮੰਨੀ ਏਜੰਸੀ ਗਲੋਬਲ ਫਾਇਰ ਪਾਵਰ ਨੇ ਕੀਤਾ ਹੈ। ਏਜੰਸੀ ਨੇ ਸਾਲ 2016 ਦੀਆਂ ਦੁਨੀਆ ਦੀਆਂ ਸਭ ਤੋਂ ਤਾਕਤਵਰ ਫੌਜਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿੱਚ ਭਾਰਤ ਚੌਥੇ ਸਥਾਨ 'ਤੇ ਹੈ।
ਭਾਰਤ ਨਾਲੋਂ ਚੀਨ ਰੂਸ ਤੇ ਅਮਰੀਕਾ ਹੀ ਤਾਕਤਵਰ ਹਨ। ਭਾਰਤ ਦਾ ਰੱਖਿਆ ਬਜਟ 40 ਅਰਬ ਡਾਲਰ ਹੈ। ਭਾਰਤ ਕੋਲ 6464 ਟੈਂਕ, 809 ਲੜਾਕੂ ਜਹਾਜ਼, 2 ਯੁੱਧਪੋਤ, 19 ਅਟੈਕ ਹੈਲੀਕਾਪਟਰ ਤੇ 14 ਪਣਡੁੱਬੀਆਂ ਹਨ। ਭਾਰਤੀ ਫੌਜ ਵਿੱਚ 14 ਲੱਖ ਜਵਾਨ ਹਨ।
ਇਸ ਲਿਸਟ ਵਿੱਚ ਅਮਰੀਕਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ। ਅਮਰੀਕਾ ਦਾ ਕੁੱਲ ਬਜਟ 581 ਅਰਬ ਡਾਲਰ ਹੈ। ਅਮਰੀਕਾ ਕੋਲ 8848 ਟੈਂਕ, 2785 ਲੜਾਕੂ ਜਹਾਜ਼, 13 ਯੁੱਧਪੋਤ, 957 ਅਟੈਕ ਹੈਲੀਕਾਪਟਰ ਤੇ 75 ਪਣਡੁੱਬੀਆਂ ਹਨ। ਅਮਰੀਕੀ ਸੈਨਾ ਵਿੱਚ 14 ਲੱਖ ਸੈਨਿਕ ਹਨ।
ਰੂਸ ਨੂੰ ਇਸ ਸੂਚੀ ਵਿੱਚ ਦੂਜਾ ਸਥਾਨ ਮਿਲਿਆ ਹੈ। ਰੂਸ ਦਾ ਕੁੱਲ ਰੱਖਿਆ ਬਜਟ 46 ਅਰਬ ਡਾਲਰ ਹੈ। ਇਸ ਦੇਸ਼ ਕੋਲ 15,398 ਟੈਂਕ, 1438 ਲੜਾਕੂ ਜਹਾਜ਼, 1 ਯੁੱਧਪੋਤ, 478 ਅਟੈਕ ਹੈਲੀਕਾਰਟ ਤੇ 60 ਪਣਡੁੱਬੀਆਂ ਹਨ। ਰੂਸੀ ਸੈਨਾ ਵਿੱਚ 7 ਲੱਖ ਜਵਾਨ ਹਨ।
ਤੀਜੇ ਨੰਬਰ 'ਤੇ ਚੀਨ ਹੈ। ਕੁੱਲ ਰੱਖਿਆ ਬਜਟ 155 ਅਰਬ ਡਾਲਰ ਹੈ। ਚੀਨ ਕੋਲ 9185 ਟੈਂਕ, 3158 ਲੜਾਕੂ ਜਹਾਜ਼, 1 ਯੁੱਧਪੋਤ, 200 ਅਟੈਕ ਹੈਲੀਕਾਪਟਰ ਤੇ 68 ਪਣਡੁੱਬੀਆਂ ਹਨ। ਚੀਨੀ ਸੈਨਾ ਵਿੱਚ 23 ਲੱਖ ਸੈਨਿਕ ਹਨ।
ਚੌਥੇ ਸਥਾਨ 'ਤੇ ਭਾਰਤ ਤੋਂ ਬਾਅਦ ਫਰਾਂਸ ਨੂੰ ਪੰਜਵਾਂ ਸਥਾਨ ਮਿਲਿਆ ਹੈ। ਦੇਸ਼ ਦੀ ਕੁੱਲ ਰੱਖਿਆ ਬਜਟ 35 ਅਰਬ ਡਾਲਰ ਹੈ। ਫਰਾਂਸ ਕੋਲ 423 ਟੈਂਕ, 284 ਲੜਾਕੂ ਜਹਾਜ਼, 4 ਯੁੱਧਪੋਤ, 48 ਅਟੈਕ ਹੈਲੀਕਾਪਟਰ ਤੇ 10 ਪਣਡੁੱਬੀਆਂ ਹਨ। ਸੈਨਾ ਵਿੱਚ 2 ਲੱਖ ਜਵਾਨ ਸ਼ਾਮਲ ਹਨ।
ਗ੍ਰੇਟ ਬ੍ਰਿਟੇਨ ਛੇਵੇਂ ਸਥਾਨ 'ਤੇ ਹੈ। ਬ੍ਰਿਟੇਨ ਦਾ ਕੁੱਲ ਰੱਖਿਆ ਬਜਟ 55 ਡਾਲਰ ਦਾ ਹੈ। ਇਸ ਦੇਸ਼ ਕੋਲ 407 ਟੈਂਕ, 168 ਫਾਈਟਰ ਪਲੇਨ, 1 ਦੁੱਧਪੋਤ, 49 ਅਟੈਕ ਹੈਲੀਕਾਪਟਰ ਤੇ 10 ਪਣਡੁੱਬੀਆਂ ਹਨ। ਬ੍ਰਿਟੇਨ ਦੀ ਫੌਜ ਵਿੱਚ ਕਰੀਬ 1 ਲੱਖ 50 ਹਜ਼ਾਰ ਸੈਨਿਕ ਹਨ।
ਜਾਪਾਨ ਲਿਸਟ ਵਿੱਚ 7ਵੇਂ ਸਥਾਨ 'ਤੇ ਹੈ। ਜਾਪਾਨ ਦਾ ਕੁੱਲ ਰੱਖਿਆ ਬਜਟ 40 ਅਰਬ ਡਾਲਰ ਹੈ। ਜਾਪਾਨ ਕੋਲ 678 ਟੈਂਕ, 287 ਲੜਾਕੂ ਜਹਾਜ਼, 3 ਯੁੱਧਪੋਤ, 119 ਅਟੈਕ ਹੈਲੀਕਾਪਟਰ ਤੇ 7 ਪਣਡੁੱਬੀਆਂ ਹਨ। ਜਾਪਾਨੀ ਫੌਜ ਵਿੱਚ 2 ਲੱਖ 50 ਹਜ਼ਾਰ ਸੈਨਿਕ ਹਨ।
ਤੁਰਕੀ ਦੀ ਫੌਜ ਨੂੰ ਅੱਠਵਾਂ ਨੰਬਰ ਮਿਲਿਆ ਹੈ। ਤੁਰਕੀ ਦੀ ਕੁੱਲ ਰੱਖਿਆ ਬਜਟ ਕਰੀਬ 18 ਅਰਬ ਡਾਲਰ ਹੈ। ਤੁਰਕੀ ਕੋਲ 3878 ਟੈਂਕ, 207 ਲੜਾਕੂ ਜਹਾਜ਼, 64 ਅਟੈਕ ਹੈਲੀਕਾਪਟਰ, 13 ਪਣਡੁੱਬੀਆਂ ਹਨ। ਤੁਰਕੀ ਦੀ ਫੌਜ ਵਿੱਚ 4 ਲੱਖ ਸੈਨਿਕ ਹਨ।
ਜਰਮਨੀ ਦੀ ਫੌਜ ਨੂੰ 9ਵਾਂ ਸਥਾਨ ਮਿਲਿਆ ਹੈ। ਜਰਮਨੀ ਦਾ ਕੁੱਲ ਰੱਖਿਆ ਬਜਟ ਕਰੀਬ 36 ਅਰਬ ਡਾਲਰ ਦਾ ਹੈ। ਜਰਮਨੀ ਕੋਲ 408 ਟੈਂਕ, 169 ਲੜਾਕੂ ਜਹਾਜ਼, 44 ਅਟੈਕ ਹੈਲੀਕਾਪਟਰ ਤੇ ਪੰਜ ਪਣਡੁੱਬੀਆਂ ਹਨ। ਜਰਮਨੀ ਸੈਨਾ ਵਿੱਚ ਕਰੀਬ 1 ਲੱਖ 80 ਹਜ਼ਾਰ ਸੈਨਿਕ ਹਨ।
ਏਜੰਸੀ ਨੇ ਇਟਲੀ ਨੂੰ ਲਿਸਟ ਵਿੱਚ 10ਵਾਂ ਸਥਾਨ ਦਿੱਤਾ ਹੈ। ਇਟਲੀ ਦਾ ਰੱਖਿਆ ਬਜਟ 34 ਅਰਬ ਡਾਲਰ ਦਾ ਹੈ। ਇਟਲੀ ਕੋਲ 556 ਟੈਂਕ, 158 ਲਰਾਕੂ ਜਹਾਜ਼ 2 ਯੁੱਧਪੋਤ, 58 ਅਟੈਕ ਹੈਲੀਕਾਪਟਰ ਤੇ 8 ਪਣਡੁੱਬੀਆਂ ਹਨ। ਇਟਲੀ ਦੀ ਸੈਨਾ ਵਿੱਚ ਕੁੱਲ 3 ਲੱਖ 20 ਹਜ਼ਾਰ ਸੈਨਿਕ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਅੰਮ੍ਰਿਤਸਰ
ਦੇਸ਼
ਕ੍ਰਿਕਟ
Advertisement